Thursday, April 25, 2024

ਕੰਵਰਬੀਰ ਸਿੰਘ ਨੇ ਕਰਵਾਇਆ ਨਿਗਮ ਅਧਿਕਾਰੀਆਂ ਨੂੰ ਜੌੜੇ ਫਾਟਕ ਦਾ ਦੌਰਾ

ਲੋਕਾਂ ਦੀਆਂ ਮੁਸ਼ਕਿਲਾਂ ਦਾ ਹੋਵੇਗਾ ਜਲਦ ਹੱਲ

PPN230705
ਅੰਮ੍ਰਿਤਸਰ, 23  ਜੁਲਾਈ (ਪੰਜਾਬ ਪੋਸਟ ਬਿਊਰੋ)- ਆਈ.ਐਸ.ਓ. ਵੱਲੋਂ ਸਥਾਨਕ ਜੌੜਾ ਫਾਟਕ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖ ਕੇ ਚੁੱਕੇ ਕਦਮਾਂ ਦੇ ਮੱਦੇ ਨਜ਼ਰ ਅੱਜ ਜੌੜਾ ਫਾਟਕ ਤੋਂ ਕੂੜੇ ਦੀ ਢੋਆ ਢੁਆਈ ਨੂੰ ਬੰਦ ਕਰਕੇ ਇਸਦੀ ਜਗ੍ਹਾ ਨੂੰ ਤਬਦੀਲ ਕੀਤੇ ਜਾਣ ਲਈ ਨਗਰ ਨਿਗਮ ਅਧਿਕਾਰੀਆਂ ਵੱਲੋਂ ਜੌੜੇ ਫਾਟਕ ਦੇ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ। ਸਬੰਧਤ ਜਗ੍ਹਾ ਦਾ ਮੁਆਇਨਾ ਕਰਦਿਆਂ ਜੌੜੇ ਫਾਟਕ ਤੋਂ ਕੂੜੇ ਵਾਲੀ ਜਗ੍ਹਾ ਦੀ ਪੂਰੀ ਸਫਾਈ ਕਰਵਾ ਕੇ ਦਵਾਈ ਦਾ ਛਿੜਕਾਓ ਕਰ ਦਿੱਤਾ ਗਿਆ। ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਗੁਰਬੰਸ ਸਿੰਘ ਤੇ ਹੋਰ ਅਧਿਕਾਰੀਆਂ ਨੇ ਪ੍ਰਧਾਨ ਕੰਵਰਬੀਰ ਸਿੰਘ ਤੇ ਇਕੱਤਰਤ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਮਿਸ਼ਨਰ ਨਗਰ ਨਿਗਮ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਦੇ ਹੁਕਮਾਂ ਤੇ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਜਿਹੜੀ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਜੌੜੇ ਫਾਟਕ ਦੇ ਆਵਾਜਾਈ ਰਸਤੇ ਤੋਂ ਕੂੜਾ ਇਕੱਠਾ ਨਾ ਕੀਤਾ ਜਾਵੇ ਇਸ ਮੰਗ ਨੂੰ ਮੰਨਦੇ ਹੋਏ ਇਸਦੀ ਜਗ੍ਹਾ ਨੂੰ ਜਲਦ ਤਬਦੀਲ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆ ਰਹੀ ਦਰਪੇਸ਼ ਮੁਸ਼ਕਲ ਦਾ ਹੱਲ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਕਿ ਉਹ ਸਮੂੰਹ ਇਲਾਕਾ ਨਿਵਾਸੀਆਂ ਵੱਲੋਂ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦਾ ਧੰਨਵਾਦ ਕਰਦੇ ਹਨ ਜਿੰਨ੍ਹਾਂ ਨੇ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੰਨਦੇ ਹੋਏ ਸਬੰਧਤ ਮੁਸ਼ਕਲ ਦਾ ਹੱਲ ਕੱਢਣ ਲਈ ਹੁਕਮ ਦਿੱਤੇ ਹਨ। ਇਸ ਮੌਕੇ ਨਿਗਮ ਇੰਸਪੈਕਟਰ ਮਨਿੰਦਰਪਾਲ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਬਿੱਟੂ ਜਨਰਲ ਸਟੋਰ, ਸੁਰਿੰਦਰ ਰਾਵਤ, ਰਣਜੀਤ ਸਿੰਘ, ਗੁਰਮੀਤ ਸਿੰਘ ਲਾਡੀ, ਬਲਵਿੰਦਰ ਸਿੰਘ, ਹਰਜੋਤ ਸਿੰਘ, ਹਰਦੀਪ ਸਿੰਘ, ਰਾਜੂ ਸਮੇਤ ਸਮੂੰਹ ਇਲਾਕਾ ਨਿਵਾਸੀ ਤੇ ਨਿਗਮ ਅਧਿਕਾਰੀ ਹਾਜ਼ਰ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply