Thursday, April 25, 2024

ਗੁਰੂ ਨਾਨਕ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੀ ਚੈਕਿੰਗ – ਡਿਪਟੀ ਕਮਿਸ਼ਨਰ

ਹਸਪਤਾਲ ਵਿੱਚ ਦਵਾਈਆਂ ਦਾ ਪ੍ਰਬੰਧ ਨਹੀਂ ਡਾਕਟਰਾਂ ਵੱਲੋਂ ਮਰੀਜਾਂ ਨੂੰ ਟੈਸਟ ਬਾਹਰੋਂ ਕਰਵਾਉਣ ਲਈ ਕਿਹਾ ਜਾਂਦਾ ਹੈ 

PPN29081417

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਮਰੀਜਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਗੁਰੂ ਨਾਨਕ ਹਸਪਤਾਲ ਅਤੇ ਸਿਵਲ ਹਸਪਤਾਲ ਦਾ ਦੌਰਾ ਕੀਤਾ।ਡਿਪਟੀ ਕਮਿਸ਼ਨਰ ਨੇ ਹਸਪਤਾਲ ਵਿੱਚ ਦਾਖਲ ਮਰੀਜਾਂ ਦੇ ਵਾਰਸਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ  ਸਫਾਈ ਦਾ ਬਹੁਤ ਮਾੜਾ ਹਾਲ ਹੈ ਅਤੇ ਮਰੀਜਾਂ ਦੇ ਲਈ ਹਸਪਤਾਲ ਵਿੱਚ ਦਵਾਈਆਂ ਦਾ ਪ੍ਰਬੰਧ ਨਹੀਂ ਹੈ।ਡਾਕਟਰਾਂ ਵੱਲੋਂ ਮਰੀਜਾਂ ਨੂੰ ਦਵਾਈ ਬਾਹਰੋਂ ਲਿਆਉਣ ਲਈ ਕਿਹਾ ਜਾਂਦਾ ਹੈ ਅਤੇ ਮਰੀਜਾਂ ਦੇ ਲੋੜੀਂਦੇ ਟੈਸਟ ਵੀ ਬਾਹਰੋਂ ਲੈਬਾਰਟਰੀ ਵਿੱਚ ਕਰਵਾਉਣ ਲਈ ਜੋਰ ਪਾਇਆ ਜਾਂਦਾ ਹੈ।ਉਨ੍ਹਾਂ ਨੂੰ ਮਰੀਜਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਹਸਪਤਾਲ ਵਿੱਚ ਡਾਕਟਰਾਂ ਦਾ ਰਵੱਈਆ  ਬਹੁਤ ਨਿੰਦਣਯੋਗ ਹੈ।ਉਨ੍ਹਾਂ ਦੱਸਿਆ ਕਿ ਓਪਰੇਸ਼ਨ ਥੀਏਟਰ ਵਿੱਚ ਮਰੀਜਾਂ ਦੇ ਨਜਦੀਕ ਹੀ ਡਸਟਬੀਨ ਰੱਖੇ ਗਏ ਜਿਸ ਨਾਲ ਓਪਰੇਸ਼ਨ ਥੀਏਟਰ ਵਿੱਚ ਸਫਾਈ ਪੱਖੋਂ ਵੀ ਬਹੁਤ ਬੁਰਾ ਹਾਲ ਅਤੇ ਮਰੀਜਾਂ ਨੂੰ ਲਗਾਈ ਜਾਣ ਵਾਲੀ ਆਕਸੀਜਨ/ਸਿਲੰਡਰ ਵੀ ਪੂਰਨ ਤੌਰ ਤੇ ਕੰਮ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਕਿਉਰਟੀ ਦੀ ਘਾਟ ਕਾਰਨ ਬੇਬੇ ਨਾਨਕੀ ਵਾਰਡ ਵਿੱਚ ਮਰੀਜਾਂ ਦੀਆਂ ਮੁਸ਼ਕਲਾਂ ਨੂੰ ਦੇਖਿਆ ਕਿ ਉਨ੍ਹਾਂ ਦੇ ਵਾਰਸ ਮਰੀਜ ਦੇ ਬੈਡ ਤੇ ਸੁੱਤੇ ਪਏ ਹਨ।ਉਨ੍ਹਾਂ ਹਾਜ਼ਰ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਇਨ੍ਹ੍ਰਾਂ ਨੂੰ ਮਰੀਜਾਂ ਦੇ ਨਾਲ ਬੈਠਣ ਤੋਂ ਵਰਜਿਆ ਜਾਵੇ।  

PPN29081416
 ਉਨ੍ਹਾਂ ਦੱਸਿਆ ਕਿ ਕਈਆਂ ਵਾਰਡਾਂ ਵਿੱਚ ਹਾਜ਼ਰੀ ਰਜਿਸਟਰ ਚੈਕ ਕਰਨ ਉਪਰੰਤ ਇਹ ਪਾਇਆ ਗਿਆ ਕਿ ਸਟਾਫ ਤਾ ਹਾਜ਼ਰ ਹੈ, ਪ੍ਰੰਤੂ ਰਜਿਸਟਰ ਵਿੱਚ ਹਾਜ਼ਰੀ ਦਾ ਇੰਦਰਾਜ ਨਹੀਂ ਹੈ।ਕੁੱਝ ਥਾਵਾਂ ਤੇ ਸਬੰਧਤ ਕਲਰਕ ਹਾਜਰ ਨਹੀਂ ਸੀ।ਹਾਜਰੀ ਰਜਿਸਟਰ ਉਸ ਪਾਸ ਹੋਣ ਕਾਰਨ ਸਟਾਫ ਵੱਲੋਂ ਹਾਜ਼ਰੀ ਨਹੀ ਲਗਾਈ ਗਈ।ਉਨ੍ਹਾਂ ਦੱਸਿਆ ਕਿ ਸੀਨੀਅਰ ਡਾਕਟਰਾਂ ਵੱਲੋਂ ਰਾਤ ਸਮੇਂ ਹਸਪਤਾਲ ਦਾ ਦੌਰਾ ਵੀ ਨਹੀਂ ਕੀਤਾ ਜਾਂਦਾ, ਜਿਸ ਕਾਰਨ ਅਜਿਹੀਆਂ ਤੁਰੱਟੀਆਂ ਦੇਖਣ ਨੂੰ ਮਿਲੀਆਂ।ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸੂਚਨਾ ਕੇਂਦਰ ਅਤੇ ਇਨਕੁਆਰੀ ਦਫਤਰ ਵਿਖੇ ਵੀ ਸਟਾਫ ਹਾਜ਼ਰ ਨਹੀਂ ਸੀ, ਜਿਸ ਕਾਰਨ ਮਰੀਜਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਸ ਸਬੰਧ ਵਿੱਚ ਸਿਹਤ ਵਿਭਾਗ ਪੰਜਾਬ ਨੂੰ ਸੂਚਿਤ ਕੀਤਾ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਲਈ ਕਿਹਾ ਕਿ ਤਾਂ ਜੋ ਮਰੀਜਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਸ੍ਰੀ ਰਾਜੇਸ਼ ਸ਼ਰਮਾ ਐਸ:ਡੀ:ਐਮ ੨ ਵੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply