Friday, March 29, 2024

ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਵਲੋਂ ਮੀਤ ਪ੍ਰਧਾਨ ਡਾ: ਸੰਤੋਖ ਸਿੰਘ ਦਾ ਅਸਤੀਫਾ ਪ੍ਰਵਾਨ

PPN30081405

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਅੱਜ ਗੁਰੂਦੁਆਰਾ ਸਾਹਿਬ ਵਿਖੇ ਹੋਈ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਕਾਰਜਸਾਧਕ ਕਮੇਟੀ ਦੀ ਇਕੱਤਰਤਾ ਵਿਚ ਸਾਰੇ ਹਾਜਰ ਮੈੰਬਰ ਸਾਹਿਬਾਨ ਦੀ ਸਹਿਮਤੀ ਨਾਲ ਮੀਤ ਪ੍ਰਧਾਨ ਡਾ: ਸੰਤੋਖ ਸਿੰਘ  ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਇਸ ਤੋ ਇਲਾਵਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਤਰੱਕੀ ਵਾਸਤੇ ਲੌੜੀਦੀ ਸੰਵਿਧਾਨਿਕ ਸੋਧ ਕੀਤੀ ਗਈ। ਜਿਸ ਮੁਤਾਬਿਕ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਬਜ਼ੁਰਗਾਂ ਵੱਲੋ 1902 ਵਿਚ ਤਿਆਰ ਕੀਤੇ ਸੰਵਿਧਾਨ ਦੇ ਪੰਨਾ 6 ਤੇ ਦਰਜ ਨਿਯਮ 15 ਅਤੇ 17(ਸ) ਜਿਹੜਾ ਕਿ ਨਿਮਨਲਿਖਤ ਅਨੁਸਾਰ ਹੈ :-

ਨਿਯਮ 15 ਪ੍ਰਧਾਨ ਜੀ ਜਦੋ ਕਦੀ ਦੇਸ਼ ਤੋ ਬਾਹਰ ਜਾਣ ਜਾਂ ਕਿਸੇ ਬੀਮਾਰੀ ਅਥਵਾ ਹੋਰ ਖਾਸ ਕਾਰਨ ਕਰਕੇ ਆਪਣਾ ਕਾਰਜ ਆਪ ਨਾ ਨਿਬਾਹ ਸਕਣ ਤਾਂ ਮੀਤ ਪ੍ਰਧਾਨ ਜੀ ਉਹਨਾਂ ਦੀ ਗੈਰ ਮੌਜੂਦਗੀ ਵਿਚ ਸਥਾਨਕ ਪ੍ਰਧਾਨ ਉਨ੍ਹਾਂ (ਪ੍ਰਧਾਨ) ਦੇ ਕਾਰਜ ਪ੍ਰਧਾਨਗੀ ਦੇ ਅਧਿਕਾਰ ਨਾਲ ਨਿਬਾਹੁਣਗੇ ਅਤੇ ਇਸ ਨਿਯਮ ਦੀ ਸੋਧ ਅਨੁਸਾਰ ਪ੍ਰਧਾਨ ਦੀ ਕਿਸੀ ਵਜ੍ਹਾਂ ਕਾਰਨ ਖਾਲੀ ਅਸਾਮੀ ਜਿਵੇ : 1. ਸਵਰਗਵਾਸ ਹੋਣ ਤੇ 2. ਅਸਤੀਫਾ ਦੇਣ ਤੇ ਆਨਰੇਰੀ ਸਕੱਤਰ ਸਾਹਿਬ ਖਾਲੀ ਹੋਈ ਥਾਂ ਨੂੰ ਪੁਰ ਕਰਨ ਲਈ ਕਾਰਵਾਈ ਕਰਦੇ ਹੋਏ 2 ਮਹੀਨੇ ਦੇ ਅੰਦਰ ਅੰਦਰ ਚੋਣ ਦਾ ਏਜੰਡਾ ਜਾਰੀ ਕਰਕੇ ਖਾਲੀ ਥਾਂ ਪੁਰ ਕਰ ਸਕਦੇ ਹਨ।
ਨਿਯਮ 17(ਸ) ਆਨਰੇਰੀ ਸਕੱਤਰ ਸਾਹਿਬ ਜਦ ਕਦੀ ਦੇਸ਼ ਤੋ ਬਾਹਰ ਜਾਣ ਜਾਂ ਕਿਸੇ ਬੀਮਾਰੀ ਅਥਵਾ ਹੋਰ ਖਾਸ ਕਾਰਨ ਕਰਕੇ ਆਪਣਾ ਕਾਰਜ ਆਪ ਨਾ ਨਿਬਾਹ ਸਕਣ ਤਾਂ ਐਡੀਸ਼ਨਲ ਆਨਰੇਰੀ ਸਕੱਤਰ ਉਨ੍ਹਾਂ (ਆਨਰੇਰੀ ਸਕੱਤਰ) ਦੇ ਕਾਰਜ ਨਿਬਾਹੁਣਗੇ ਅਤੇ ਇਸ ਨਿਯਮ ਦੀ ਸੋਧ ਅਨੁਸਾਰ ਮੀਤ ਪ੍ਰਧਾਨ, ਸਥਾਨਕ ਪ੍ਰਧਾਨ ਤੇ ਆਨਰੇਰੀ ਸਕੱਤਰ ਦੀਆਂ ਖਾਲੀ ਹੋਈਆਂ ਥਾਵਾਂ ਨੂੰ 2 ਮਹੀਨੇ ਦੇ ਅੰਦਰ ਅੰਦਰ ਪੁਰ ਕਰਨ ਦੀ ਜ਼ਿੰਮੇਵਾਰੀ ਪ੍ਰਧਾਨ ਸਾਹਿਬ ਦੀ ਹੋਵੇਗੀ।
ਇਸ ਤੋ ਇਲਾਵਾ ਇਸ ਇਕੱਤਰਤਾ ਵਿਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਸਥਾਨਕ ਕਮੇਟੀ ਨਵੀ ਦਿੱਲੀ ਦੇ ਦਫਤਰ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਨਵੀ ਦਿੱਲੀ ਵਿਖੇ ਅਲਾਟ ਹੋਈ ਜਗਾ ਸੰਬੰਧੀ ਵੀ ਖੁਸ਼ੀ ਦਾ ਪ੍ਰਗਟਾਵਾਂ ਕੀਤਾ ਗਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply