Thursday, April 25, 2024

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ 1 ਨਵੰਬਰ ਦੇ ਬੰਦ ਲਈ ਕੀਤੀ ਅਪੀਲ

ਬੀਬੀ ਜਗਦੀਸ਼ ਕੌਰ, ਪੀਰ ਮੁਹੰਮਦ, ਕੰਵਰਬੀਰ ਸਿੰਘ, ਗੁਰਮਨਜੀਤ ਸਿੰਘ ਪੁੱਜੇ ਸਕੱਤਰੇਤ

ਜਥੇਦਾਰ ਗਿ: ਗੁਰਬਚਨ ਸਿੰਘ ਨੂੰ 1 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਬਾਰੇ ਸਹਿਯੋਗ ਦੀ ਅਪੀਲ ਕਰਨ ਸਬੰਧੀ ਸੌਂਪੇ ਜਾਣ ਵਾਲਾ ਪੋਸਟਰ ਜਾਰੀ ਕਰਦੇ ਹੋਏ ਸਹਾਇਕ ਭੁਪਿੰਦਰ ਸਿੰਘ, ਬੀਬੀ ਜਗਦੀਸ਼ ਕੌਰ, ਕਰਨੈਲ ਸਿੰਘ ਪੀਰਮੁਹੰਮਦ, ਕੰਵਰਬੀਰ ਸਿੰਘ ਅੰਮ੍ਰਿਤਸਰ, ਗੁਰਮਨਜੀਤ ਸਿੰਘ ਅੰਮ੍ਰਿਤਸਰ ਤੇ ਹੋਰ।
ਜਥੇਦਾਰ ਗਿ: ਗੁਰਬਚਨ ਸਿੰਘ ਨੂੰ 1 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਬਾਰੇ ਸਹਿਯੋਗ ਦੀ ਅਪੀਲ ਕਰਨ ਸਬੰਧੀ ਸੌਂਪੇ ਜਾਣ ਵਾਲਾ ਪੋਸਟਰ ਜਾਰੀ ਕਰਦੇ ਹੋਏ ਸਹਾਇਕ ਭੁਪਿੰਦਰ ਸਿੰਘ, ਬੀਬੀ ਜਗਦੀਸ਼ ਕੌਰ, ਕਰਨੈਲ ਸਿੰਘ ਪੀਰਮੁਹੰਮਦ, ਕੰਵਰਬੀਰ ਸਿੰਘ ਅੰਮ੍ਰਿਤਸਰ, ਗੁਰਮਨਜੀਤ ਸਿੰਘ ਅੰਮ੍ਰਿਤਸਰ ਤੇ ਹੋਰ।

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) –  ਨਵੰਬਰ ’84 ਸਿੱਖ ਨਸਲਕੁਸ਼ੀ ਸਬੰਧੀ ਸਮੂਹ ਸਿੱਖ ਜਥੇਬੰਦੀਆ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਅੱਜ ਸਿੱਖ ਨਸਲਕੁਸ਼ੀ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ, ਆਈ.ਐਸ.ਓ ਪੰਜਾਬ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ, ਸੀਨੀਅਰ ਆਈ.ਐਸ.ਓ ਆਗੂ ਗੁਰਮਨਜੀਤ ਸਿੰਘ ਅੰਮ੍ਰਿਤਸਰ ਅਤੇ ਨਸਲਕੁਸ਼ੀ ਦੇ ਪੀੜ੍ਹਤ ਪਰਿਵਾਰਾਂ ਦੇ ਮੈਂਬਰ ਇੱਕ ਵਫਦ ਵਜੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਪੰਜਾਬ ਬੰਦ ਦੇ ਸਮੱਰਥਨ ਲਈ ਅਪੀਲ ਕਰਨ ਸ੍ਰੀ ਅਕਾਲ ਤਖਤ ਸਕੱਰਰੇਤ ਪੁੱਜੇ।ਪਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਦਿੱਲੀ ਚਲੇ ਜਾਣ ਕਾਰਣ ਉਨਾਂ ਦੇ ਨਿੱਜੀ ਸਹਾਇਕ ਸ੍ਰ. ਭੁਪਿੰਦਰ ਸਿੰਘ ਰਾਹੀਂ ਉਨਾਂ ਨੂੰ ਬੇਨਤੀ ਕੀਤੀ ਗਈ । ਇਸ ਮੌਕੇ ਪੀਰਮੁਹੰੰਮਦ, ਬੀਬੀ ਜਗਦੀਸ਼ ਕੌਰ ਤੇ ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਕਿਹਾ ਕਿ  1 ਨਵੰਬਰ ਨੂੰ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਸ ਲਈ ਪੂਰਨ ਤੌਰ ‘ਤੇ ਸਮੁੱਚੇ ਭਾਈਚਾਰੇ ਵਲੋਂ ਸਮਰਥਨ ਮਿਲ ਰਿਹਾ ਹੈ ਅਤੇ ਉਹ ਸਿੱਖ ਨਸਲਕੁਸ਼ੀ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਦੀਆਂ ਸਜਾਵਾਂ ਲਈ ਅੱਗੇ ਆ ਰਹੇ ਹਨ।ਉਨਾਂ ਕਿਹਾ ਕਿ ਨਵੰਬਰ ’84 ਵਿੱਚ ਇਕੱਲੇ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ ਸਗੋਂ ਇੱਹ ਸਮੁੱਚੀ ਇਨਸਾਨੀਅਤ ਤੇ ਲੋਕਤੰਤਰ ਦਾ ਕਤਲ ਸੀ।ਇਸ ਲਈ ਪੰਜਾਬ ਦੇ ਲੋਕਾਂ ਨੂੰ ਬਿਨਾਂ ਭੇਦ-ਭਾਵ ਕਤਲੇਆਮ ਪੀੜ੍ਹਤਾਂ ਦੀ ਅਵਾਜ਼ ਬਨਣਾ ਚਾਹੀਦਾ ਹੈ।ਬੀਬੀ ਜਗਦੀਸ਼ ਕੌਰ, ਪੀਰ ਮੁਹੰੰਮਦ, ਕੰਵਰਬੀਰ ਸਿੰਘ ਤੇ ਗੁਰਮਨਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੀ ਸਿੱਖ ਪੀੜ੍ਹਤਾਂ ਲਈ ਹਾਅ ਦਾ ਨਾਅਰਾ ਮਾਰਨ ਅਤੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ 1 ਨਵੰਬਰ ਨੂੰ ਉਨਾਂ ਦਾ ਸਾਥ ਦੇਣ।ਆਗੂਆਂ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਪੀੜ੍ਹਤ ਪਿਛਲ਼ੇ 30 ਸਾਲਾਂ ਤੋਂ ਇਨਸਾਫ ਲਈ ਠੋਕਰਾਂ ਖਾ ਰਹੇ ਹਨ।ਪਰ ਦੋਸ਼ੀਆਂ ਖਿਲਾਫ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਉਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਇਹ ਭਾਰਤੀ ਕਨੂੰਨ ਦੀ ਕਮਜੋਰੀ ਜਾਂ ਦੋਸ਼ੀਆਂ ਦੇ ਹੱਕ ਵਿੱਚ ਭੁਗਤਣਾ ਕਿਹਾ ਜਾ ਸਕਦਾ ਹੈ।ਇਸ ਮੌਕੇ ਜਗਮੋਹਨ ਸਿੰਘ, ਗੁਰਿੰਦਰ ਸਿੰਘ, ਮਨਦੀਪ ਸਿੰਘ, ਬਲਜੀਤ ਸਿੰਘ, ਤਰਲੋਚਨ ਸਿੰਘ ਤੇ ਪੀੜਤ ਪਰਿਵਾਰਾਂ ਦੇ ਮੈਂਬਰ ਹਾਜਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply