Thursday, April 25, 2024

ਡਾਕਟਰਾਂ, ਫਾਰਮਾਸਿਸਟਾਂ, ਪੈਰਾਮੇਡਿਕਲ ਸਟਾਫ,ਨਰਸਿੰਗ ਸਿਸਟਰ ਤੇ ਚੌਥੀ ਸ਼੍ਰੇਣੀ ਕਰਮਚਾਰੀਆਂ ਨੇ ਸਿਵਲ ਸਰਜਨ ਨੂੰ ਸੋਪਿਆ ਮੰਗ ਪੱਤਰ

PPN230718
ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) – ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ, ਫਾਰਮਾਸਿਸਟਾਂ, ਪੈਰਾ ਮੈਡੀਕਲ ਸਟਾਫ, ਨਰਸਿੰਗ ਸਿਸਟਰ ਅਤੇ ਚੌਥਾ ਦਰਜਾ ਕਰਮਚਾਰੀਆਂ ਨੇ ਉਨ੍ਹਾਂ ਨੂੰ ਬੀਤੇ ਦੋ ਮਹੀਨੇ ਤੋਂ ਵੇਤਨ ਨਾ ਦਿੱਤੇ ਜਾਣ ਦੇ ਰੋਸ਼ ਵੱਜੋਂ ਅੱਜ ਸਹਾਇਕ ਸਿਵਲ ਸਰਜਨ ਡਾ ਦਵਿੰਦਰ ਕੁਮਾਰ ਭੁੱਕਲ ਨੂੰ ਮੰਗ ਪੱਤਰ ਸੌਂਪਿਆ। ਮੈਡੀਕਲ ਅਫ਼ਸਰ ਵੱਲੋਂ ਡਾ. ਨਰਿੰਦਰ ਸੇਠੀ, ਚੀਫ਼ ਫਾਰਮਾਸਿਸਟ ਸ਼ਸ਼ੀਕਾਂਤ, ਨਰਸ ਬਿਮਲਾ ਰਾਣੀ, ਸੁਰਿੰਦਰ ਮੋਹਨ ਅਤੇ ਜਗਦੀਸ਼ ਸਰੋਵਾ ਨੇ ਸਾਹਇਕ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਭੁੱਕਲ ਨਾਲ ਮੁਲਾਕਾਤ ਕਰਕੇ ਰੋਸ਼ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਨੂੰ ਮਈ ਅਤੇ ਜੂਨ 2014 ਦਾ ਵੇਤਨ ਨਹੀਂ ਦਿੱਤਾ ਗਿਆ। ਜਦੋਂ ਕਿ ਜੁਲਾਈ ਦਾ ਮਹੀਨਾ ਸਮਾਪਤੀ ਵੱਲ ਵੱਧ ਗਿਆ ਹੈ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਿਵਲ ਹਸਪਤਾਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ੨੬ ਜੁਲਾਈ ਤੱਕ ਵੇਤਨ ਦਾ ਭੁਗਤਾਨ ਕੀਤਾ ਗਿਆ ਤਾਂ ਸਾਰੇ ਕਰਮਚਾਰੀ 28 ਜੁਲਾਈ 2014 ਨੂੰ ਤਿੰਨ ਘੰਟੇ ਦੇ ਲਈ ਸਵੇਰੇ 9ਤੋਂ ਦੁਪਹਿਰ 12 ਵਜ਼ੇ ਤੱਕ ਹਸਪਤਾਲ ਦੇ ਵਿਹਡੇ ਵਚ ਕਲਮਛੋੜ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਡਾ. ਵਿਪਨ ਅਰੋੜਾ, ਪਰਮਜੀਤ ਸਿੰਘ, ਸਰਵਨ ਕੁਮਾਰ ਅਤੇ ਹੋਰ ਵੀ ਹਾਜਰ ਸਨ। ਡਾ. ਭੁੱਕਲ ਨੇ ਵਿਸ਼ਵਾਸ ਦਿਵਾਇਆ ਕਿ ਪਹਿਲ ਦੇ ਆਧਾਰ ਤੇ ਇਸ ਮੁੱਦੇ ਦੇ ਹੱਲ ਲਈ ਯਤਨ ਕੀਤੇ ਜਾਣਗੇ। 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply