Friday, March 29, 2024

ਡਾਕਟਰੀ ਸਹਾਇਤਾ ਲਈ 104 ਨੰਬਰ ‘ਤੇ ਕੀਤਾ ਜਾ ਸਕਦਾ ਫੋਨ – ਸਿੱਧੂ

ਸਰਕਾਰੀ ਮੈਡੀਕਲ ਅਦਾਰਿਆਂ ਸਬੰਧੀ ਹੋ ਸਕਦੀ ਹੈ ਸ਼ਿਕਾਇਤ
PPN230707

ਅੰਮ੍ਰਿਤਸਰ, ੨੩ ਜੁਲਾਈ (ਸੁਖਬੀਰ ਸਿੰਘ) – ‘ਪੰਜਾਬ ਸਰਕਾਰ ਵੱਲੋਂ ਰਾਜ ਦੇ ਨਾਗਰਿਕਾਂ ਦੀ ਚੰਗੀ ਸਿਹਤ ਸੰਭਾਲ ਲਈ ਮੈਡੀਕਲ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਕੋਈ ਵੀ ਨਾਗਰਿਕ ਇਸ ਦੇ 104  ਨੰਬਰ ‘ਤੇ ਫੋਨ ਕਰਕੇ ਮੁਫਤ ਵਿਚ ਮੈਡੀਕਲ ਸਹਾਇਤਾ ਬਾਰੇ ਸਲਾਹ-ਮਸ਼ਵਰਾ ਲੈ ਸਕਦਾ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਡਾ. ਨਵਜੋਤ ਕੌਰ ਸਿੱਧੂ ਨੇ ਕਰਦੇ ਦੱਸਿਆ ਕਿ ਇਸ ਟੋਲ ਫ੍ਰੀ ‘ਤੇ ਇਹ ਸਹੂਲਤ 24 ਘੰਟੇ ਹੋਵੇਗੀ, ਜਿਸ ਵਿਚ ਯੋਗਤਾ ਪ੍ਰਾਪਤ ਡਾਕਟਰ, ਕਲੀਨੀਕਲ ਸਾਈਕੋਲੋਜਿਸਟ ਅਤੇ ਪੈਰਾ ਮਡੀਕਲ ਦੇ ਮਾਹਿਰ ਫੋਨ ਸੁਣਕੇ ਸ਼ਿਕਾਇਤ ਕਰਤਾ ਨੂੰ ਢੁਕਵਾਂ ਮਸ਼ਵਰਾ ਦੇਣਗੇ। aਨ੍ਹਾਂ ਦੱਸਿਆ ਕਿ ਇਹ ਸਹਾਇਤਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਦਿੱਤੀ ਗਈ ਹੈ। ਡਾ. ਸਿੱਧੂ ਨੇ ਦੱਸਿਆ ਕਿ ਪਿੰਡਾਂ ਅਤੇ ਦੂਰ-ਦਰਾਜ ਦੇ ਇਲਾਕੇ ਵਿਚ ਰਹਿੰਦੇ ਲੋਕਾਂ ਲਈ ਇਹ ਸਹੂਲਤ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਹੈਲਪ ਲਾਈਨ ਜ਼ਰੀਏ ਐਲੋਪੈਥੀ, ਆਯੂਰਵੈਦਿਕ ਅਤੇ ਹੋਮਿਓਪੈਥੀ ਨਾਲ ਸਬੰਧਤ ਵੱਖ-ਵੱਖ ਕੇਂਦਰੀ ਅਤੇ ਸੂਬਾਈ ਯੋਜਨਾਵਾਂ ਅਧੀਨ ਮਿਲਦੀਆਂ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਹੈਲਪ ਲਾਈਨ ਰਾਹੀਂ ਸ਼ਰਾਬ, ਸਿਗਰਟਨੋਸ਼ੀ ਅਤੇ ਹੋਰ ਸਮਾਜਿਕ ਬੁਰਾਈਆਂ ਵਿਚ ਜਕੜੇ ਲੋਕਾਂ ਦੀ ਮਾਹਿਰਾਂ ਦੁਆਰਾ ਕੌਂਸਲਿੰਗ ਕੀਤੀ ਜਾ ਜਾਵੇਗੀ। ਉਨਾਂ੍ਹ ਕਿਹਾ ਕਿ ਫੀਲਡ ਵਿਚ ਕੰਮ ਕਰਦੇ ਪੈਰਾਮੈਡੀਕਲ ਸਟਾਫ ਜਿਵੇਂ ਕਿ ਏ ਐਨ ਐਮਜ਼,ਆਸ਼ਾ ਵਰਕਰ, ਐਲ ਐਚ ਵੀ ਵਾਸਤੇ ਰਿਸੋਰਸ ਸੈਂਟਰ ਵਜੋਂ ਕੰਮ ਕਰੇਗੀ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਦਾ ਹੱਲ ਕਰਨ ਲਈ ਮਾਰਗ ਦਰਸ਼ਨ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਹੈਲਪ ਲਾਈਨ ‘ਤੇ ਸਰਕਾਰੀ ਮੈਡੀਕਲ ਅਦਾਰਿਆਂ, ਪੀ ਐਨ ਡੀ ਟੀ, ਲਿੰਗ ਨਿਰਧਾਨਰ, ਫੂਡ ਅਤੇ ਡਰੱਗਜ਼, ਜਨਮ ਤੇ ਮੌਤ ਸਰਟੀਫਿਕੇਟ, ਏਡਜ਼ ਕੰਟਰੋਲ ਆਦਿ ਸੇਵਾਵਾਂ ਸਬੰਧੀ ਸਿਕਾਇਤ ਵੀ ਇਸ ਹੈਲਪ ਲਾਈਨ ‘ਤੇ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਹੈਲਪ ਲਾਈਨ ‘ਤੇ ਕੰਮ ਕਰ ਰਹੇ ਸਟਾਫ ‘ਤੇ ਨਿਗ੍ਹਾ ਰੱਖਣ ਲਈ ਇਸ ‘ਤੇ ਆਉਣ ਵਾਲੀ ਹਰ ਕਾਲ ਰਿਕਾਰਡ ਕੀਤੀ ਜਾਵੇਗੀ ਤਾਂ ਕਿ ਕੋਈ ਕਿਸੇ ਨੂੰ ਗੁੰਮਰਾਹ ਨਾ ਕਰ ਸਕੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply