Thursday, March 28, 2024

ਫਾਜ਼ਿਲਕਾ ਸੋਸ਼ਲ ਗਰੁਪ ਵਲੋਂ ਬਾਧਾ ਝੀਲ ਬਨਾਉਣ ਲਈ ਡੀ.ਸੀ ਨੂੰ ਦਿੱਤਾ ਮੈਮੋਰੰਡਮ

PPN20081420
ਫਾਜ਼ਿਲਕਾ ਸੋਸ਼ਲ ਗਰੁਪ ਦੇ ਮੈਬੰਰ ਡੀ ਸੀ ਮਨਜੀਤ ਸਿੰਘ ਬਰਾੜ ਨੂੰ ਮੇਮੋਰੇਨਡਮ ਦਿੰਦੇ ਹੋਏ ।

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਫਾਜ਼ਿਲਕਾ ਵਿਖੇ ਬਾਧਾ ਝੀਲ ਜਿਸ ਨੂੰ ਪਿਛਲੇ ਕੁਝ ਸਾਲਾਂ ਤੋ ਬੰਦ ਕਰ ਕੇ ਉਸ ਥਾਂ ਨੂੰ ਖੇਤੀ ਵਾਲੀ ਜਮੀਨ ਦੇ ਵਿਚ ਬਦਲ ਦਿਤਾ ਗਿਆ ਅਤੇ ਰਾਜਨੀਤਿਕ ਕਾਰਨਾ ਨਾਲ ਇਹ ਝੀਲ ਦੀ ਹੋਂਦ ਸਮਾਪਤੀ ਵਾਲ ਵਧ ਰਹੀ ਹੈ, ਇਸ ਜਗਾਹ ਤੇ ਨਗਰ ਨਿਗਮ ਫਾਜ਼ਿਲਕਾ ਨੂ ਪੰਜਾਬ ਸਰਕਾਰ ਵਲੋਂ ਵੀ ਝੀਲ ਦੀ ਹੋਂਦ ਵਾਪਿਸ ਲਿਆਣ ਦੀ ਤਾਕੀਦ ਕੀਤੀ ਗਈ ਹੈ ਅਤੇ ਨਗਰ ਨਿਗਮ ਦੇ ਮਤਾ ਨੰ: ੫੧ ਵਿਚ ਝੀਲ ਨੂੰ ਦੁਬਾਰਾ ਬਣਾਨ ਦਾ ਪ੍ਰੋਪੋਜਲ ਹੈ ਪ੍ਰੰਤੂ ਪੁਡਾ ਵਲੋਂ ਇਹ ਸਭ ਨੂੰ ਦਰਕਿਨਾਰ ਕਰ ਕੇ ਉਸ ਜਗਾਹ ਤੇ ੫੬ ਪਲਾਟ ਕੱਟਣ ਦਾ ਪ੍ਰੋਗ੍ਰਾਮ ਬਨਾਇਆ ਹੈ ਇਸ ਜਗਾਹ ਤੇ ਲਗਭਗ ੪੦੦ ਹਰੇ ਭਰੇ ਰੁਖ ਲਗੇ ਹਨ ਅਤੇ ਵਣ ਵਿਭਾਗ ਵਲੋਂ ਵੀ ਓਹਨਾ ਨੂ ਕੱਟਣ ਦੀ ਮੰਜੂਰੀ ਨਹੀ ਦਿਤੀ ਗਈ ਹੈ ਇਹ ਝੀਲ ਫਾਜ਼ਿਲਕਾ ਦੀ ਵਿਰਾਸਤ ਅਤੇ ਇਤਿਹਾਸ ਦੇ ਨਾਲ ਜੁੜੀ ਹੈ ਜਿਸ ਤਰਾਂ ਚੰਡੀਗੜ੍ਹ ਦੀ ਨੀਵ ਦੇ ਨਾਲ ਸੁਖਨਾ ਝੀਲ ਦਾ ਨਾਮ ਜੁੜਿਆ ਹੈ ਉਸੇ ਤਰਾਂ ਫਾਜ਼ਿਲਕਾ ਦੇ ਨਾਲ ਵੀ ਇਸ ਝੀਲ ਦਾ ਨਾਮ ਜੁੜਿਆ ਹੈ ਇਸ ਝੀਲ ਨੂ ਬਚਾਉਣ ਦੇ ਲਈ ਕਈ ਸੰਸਥਾਵਾ ਨੇ ਪ੍ਰਦਰਸ਼ਨ ਕੀਤਾ ਅਤੇ ਜਾਗਰੂਕਤਾ ਰੇਲੀਆਂ ਕਢੀਆਂ ਪਿਛਲੇ ਕੁਝ ਸਮੇਂ ਤੋ ਇਸ ਝੀਲ ਦੇ ਲਈ ਮਾਨਨੀਆ ਪ੍ਰਧਾਨ ਮੰਤਰੀ ਜੀ, ਸੁਸ਼੍ਰੀ ਉਮਾ ਭਾਰਤੀ ਜੀ ਅਤੇ ਪ੍ਰਕਾਸ਼ ਜਾਵੜੇਕਰ ਦੇ ਨਾਲ ਵੀ ਪਤ੍ਰਾਚਾਰ ਅਤੇ ਇ-ਮੇਲ ਅਤੇ ਫੇਕਸ ਰਹੀ ਇਸ ਗਲ ਨੂੰ ਪਹੁੰਚਾਇਆ ਗਿਆ ਹੈ ਫਾਜ਼ਿਲਕਾ ਦੇ ਸਾਂਝੇ ਸੋਸ਼ਲ ਗਰੁਪ ਵਲੋਂ ਇਸ ਝੀਲ ਨੂੰ ਜੋ ਕੀ ਫਾਜ਼ਿਲਕਾ ਦੀ ਵਿਰਾਸਤ ਹੈ ਨੂੰ ਵਾਪਿਸ ਆਪਣੀ ਹੋਂਦ ਵਿਚ ਲਿਆਇਆ ਜਾਏ ਅਤੇ ਆਸ ਪਾਸ ਹੋਰ ਪਾਰਕ ਵੀ ਬਨਾਇਆ ਜਾਵੇ ਇਸ ਮੋਕੇ ਤੇ ਵਿਜੇ ਵਰਮਾ, ਰਾਜੀਵ ਦਾਵੜਾ, ਦੀਪਕ ਕੁੱਕੜ, ਰਾਜੀਵ ਚੋਪੜਾ, ਸ਼ੁਭਮ ਕੁੱਕੜ, ਰਿਤਿਸ਼ ਕੁੱਕੜ, ਲਛਮਣ ਦੋਸਤ ਆਦਿ ਮੋਜੂਦ ਸਨ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply