Thursday, April 18, 2024

ਫਾਜ਼ਿਲਕਾ ਜ਼ਿਲ੍ਹੇ ਵਿਚ 16 ਪਿੰਡ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਜਾਣਗੇ – ਬਰਾੜ

ਪਸ਼ੂਆਂ ਦੀ ਨਸਲ ਸੁਧਾਰ, ਖੁਰਾਕ, ਸਾਂਭ ਸੰਭਾਲ ਤੇ ਪਸੂਆਂ ਦੀਆਂ ਬੀਮਾਰੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ

Manjit Singh Brar

ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਤੇ ਦੁੱਧ ਉਤਪਾਦਕਾਂ ਨੂੰ ਡੇਅਰੀ ਕਿੱਤੇ ਸਬੰਧੀ ਨਵੀਂਆਂ ਤਕਨੀਕਾਂ, ਖੋਜਾਂ ਸਬੰਧੀ ਜਾਣਕਾਰੀ ਦੇਣ ਅਤੇ ਪਸ਼ੂਆਂ ਦੀ ਨਸਲ ਸੁਧਾਰ, ਖੁਰਾਕ, ਸਾਂਭ ਸੰਭਾਲ, ਪਸੂਆਂ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ 16 ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਇਹ ਕੈਂਪ ਅਕਤੂਬਰ, ਨਵੰਬਰ ਅਤੇ ਦਸੰਬਰ 2014 ਮਹੀਨੀਆਂ ਦੌਰਾਨ ਲਗਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਡੇਅਰੀ ਕਿੱਤੇ ਸਬੰਧੀ ਜਿਆਦਾ ਆਧੁਨਿਕ ਜਾਣਕਾਰੀ ਨਾਂ ਹੋਣ ਕਾਰਨ ਜਿਆਦਾਤਰ ਪਸ਼ੂ ਪਾਲਕ ਡੇਅਰੀ ਕਿੱਤੇ ਨੂੰ ਘਾਟੇ ਵਾਲਾ ਸੋਦਾ ਸਮਝਦੇ ਹਨ । ਉਨ੍ਹਾਂ ਕਿਹਾ ਕਿ ਰਾਜ ਵਿੱਚ ਕੁੱਲ ਦੁੱਧ ਉਤਪਾਦਨ ਦਾ 70% ਹਿੱਸਾ ਛੋਟੇ ਅਤੇ ਬੈਕਯਾਰਡ ਦੁੱਧ ਉਤਪਾਦਕਾਂ ਤੋਂ ਆਉਂਦਾ ਹੈ ਅਤੇ ਇਹ ਦੁੱਧ ਉਤਪਾਦਕ 2 ਤੋਂ 5 ਦੁਧਾਰੂ ਪਸ਼ੂ ਪਾਲਕੇ ਸਹਾਇਕ ਧੰਦੇ ਵੱਜੋ ਡੇਅਰੀ ਫਾਰਮਿੰਗ ਕਰਦੇ ਹਨ ਅਤੇ ਇਨ੍ਹਾਂ ਨੂੰ ਡੇਅਰੀ ਦੀਆਂ ਆਧੁਨਿਕ ਤਕਨੀਕਾਂ, ਯੂਨੀਵਰਸਿਟੀ ਦੀਆਂ ਖੋਜਾਂ, ਇਸ ਧੰਦੇ ਨਾਲ ਜੁੜੀਆਂ ਵਿਭਾਗੀ ਸਕੀਮਾਂ ਦੀ ਕੋਈ ਜਾਣਕਾਰੀ ਨਹੀ ਹੁੰਦੀ । ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪੀੜ੍ਹੀ ਦਰ ਪੀੜ੍ਹੀ ਇਸ ਧੰਦੇ ਨਾਲ ਜੁੜੇ ਹੋਣ ਕਰਕੇ ਪਸੂ ਪਾਲਣ ਦੀਆਂ ਪੁਰਾਣੀਆਂ ਤਕਨੀਕਾਂ ਨੂੰ ਹੀ ਆਪਣਾ ਰਹੇ ਹਨ ਅਤੇ ਇਨ੍ਹਾਂ ਕੋਲ ਪਸੂਆਂ ਦੀ ਨਸਲ ਸੁਧਾਰ, ਖਾਦ ਖੁਰਾਕ, ਸਾਂਭ ਸੰਭਾਲ, ਪਸੂਆਂ ਦੀਆਂ ਬੀਮਾਰੀਆਂ ਅਤੇ ਇਨ੍ਹਾਂ ਤੋ ਬਚਣ ਲਈ ਕੋਈ ਗਿਆਨ ਨਹੀ ਹੁੰਦਾ ਇਸ ਲਈ ਇਨ੍ਹਾਂ ਨੂੰ ਇਨ ਬਰੀਡਿੰਗ, ਇੰਨਫਰਟੀਲਿਟੀ, ਘੱਟ ਪੈਦਾਵਾਰ, ਘੱਟ ਉਤਪਾਦਕਤਾ ਅਤੇ ਜਿਆਦਾ ਪੈਦਾਵਾਰੀ ਖਰਚੇ ਵਰਗੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਇਸ ਲਈ ਇਹ ਵਿਅਕਤੀ ਇਸ ਕਿਤੇ ਤੋਂ ਮੁੱਖ ਮੋੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਕੈਂਪਾਂ ਦਾ ਮਨੋਰਥ ਹੀ ਲੋਕਾਂ ਨੂੰ ਇਸ ਕਿੱਤੇ ਪ੍ਰਤੀ ਹੋਰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਪਸ਼ੂ ਪਾਲਕਾਂ/ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੇ ਮਾਹਿਰਾਂ ਦੇ ਤਜਰਬਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਅਤੇ ਇਸ ਕਿੱਤੇ ਸਬੰਧੀ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਨ ਲਈ ਇਨ੍ਹਾਂ ਕੈਂਪਾਂ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ।
ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀ ਬਲਵਿੰਦਰਜੀਤ ਨੇ ਦੱਸਿਆ ਕਿ ਇਹ ਕੈਂਪ ਮਿਤੀ 22 ਅਕਤੂਬਰ 2014 ਨੂੰ ਪਿੰਡ ਮੋਜਗੜ੍ਹ ਬਲਾਕ ਖੂਈਆਂ ਸਰਵਰ, 27 ਅਕਤੂਬਰ ਨੂੰ ਪਿੰਡ ਟੀਗਾਂਵਾਲੀ ਵਾਲਾ ਬਲਾਕ ਖੂਈਆਂ ਸਰਵਰ, 29 ਅਕਤੂਬਰ ਨੂੰ ਪਿੰਡ ਗੁੰਮਜਾਲ ਬਲਾਕ ਖੂਈਆਂ ਸਰਵਰ, 17 ਨਵੰਬਰ ਨੂੰ ਪਿੰਡ ਡੱਬਵਾਲਾ ਕਲਾਂ ਬਲਾਕ ਅਰਨੀਵਾਲਾ, 19 ਨਵੰਬਰ ਨੂੰ ਪਿੰਡ ਢਿਪਾਂ ਵਾਲੀ ਬਲਾਕ ਅਰਨੀਵਾਲਾ, 21 ਨਵੰਬਰ ਨੂੰ ਪਿੰਡ ਮੂਲਿਆਂ ਵਾਲੀ ਬਲਾਕ ਅਰਨੀਵਾਲਾ, 28 ਨਵੰਬਰ ਨੂੰ ਪਿੰਡ ਮਾਂਹੂਆਣਾ ਬੋਦਲਾ ਬਲਾਕ ਅਰਨੀਵਾਲਾ, 22 ਦਸੰਬਰ ਨੂੰ ਪਿੰਡ ਆਲਮਗੜ੍ਹ ਬਲਾਕ ਖੂਈਆਂ ਸਰਵਰ, 24 ਦਸੰਬਰ ਨੂੰ ਪਿੰਡ ਰਾਮਸਰਾ ਬਲਾਕ ਅਬੋਹਰ, 26 ਦਸੰਬਰ ਨੂੰ ਪਿੰਡ ਕਿੱਕਰ ਖੇੜਾ ਬਲਾਕ ਅਬੋਹਰ 29 ਦਸੰਬਰ ਨੂੰ ਪਿੰਡ ਧਰਮਪੁਰਾ ਬਲਾਕ ਅਬੋਹਰ ਵਿਖੇ ਲਗਾਏ ਜਾਣਗੇ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply