Friday, March 29, 2024

ਬਾਲ ਵਿਕਾਸ਼ ਵਿਭਾਗ ਵੱਲੋ ਜਲਾਲ ਵਿਖੇ ਜਾਗਰੂਕਤਾਂ ਕੈਪ ਲਗਾਇਆ

PPN30101403
ਭਗਤਾ ਭਾਈਕਾ, ੩੦ ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਮਾਜਿਕ ਸੁਰੱਖਿਆਂ ਇਸਤਰੀ ਤੇ ਬਾਲ ਵਿਕਾਸ਼ ਵਿਭਾਗ ਵੱਲੋ ਬਾਬਾ ਨਾਨਕ ਸ਼ੋਸਲ ਵੈਲਫੇਅਰ ਕਲੱਬ ਜਲਾਲ ਦੇ ਸਹਿਯੋਗ ਨਾਲ ਭਗਤਾ ਭਾਈ ਦੇ ਸੀ.ਡੀ.ਪੀ.ਓ ਸੀ੍ਰਮਤੀ ਸਰਬਜੀਤ ਕੌਰ ਦੀ ਅਗਵਾਈ ਹੇਠ ਪਿੰਡ ਜਲਾਲ ਵਿਖੇ ਇੱਕ ਜਾਗਰੂਕਤਾ ਕੈਪ ਲਗਾਇਆ ਗਿਆ।ਇਸ ਸਮਾਗਮ ਵਿੱਚ ਪੇਂਡੂ ਵਿਕਾਸ਼ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਮਲੂਕਾ ਨੇ ਮੁੱਖ ਮਹਿਮਾਨ ਵਜੋ ਸਮੂਲੀਅਤ ਕੀਤੀ।ਇਸ ਸਮਾਗਮ ਵਿੱਚ ਇਲਾਕੇ ਭਰ ਦੀਆਂ ਆਂਗਣਵਾੜੀ ਵਰਕਰਾਂ-ਹੈਲਪਰਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਰਦ-ਔਰਤਾਂ ਨੇ ਸਮੂਲੀਅਤ ਕੀਤੀ।ਉੱਘੇ ਰੰਗਕਰਮੀ ਕਿਰਤੀ ਕਿਰਪਾਲ ਦੀ ਨਿਰਦੇਸ਼ਨਾਂ ਹੇਠ ਨਾਟਿਅਮ ਗਰੁੱਪ ਜੈਤੋ ਵੱਲੋ ਸਮਾਜ ਅੰਦਰ ਵੱਧ ਰਹੇ ਨਸ਼ਿਆਂ ਦੇ ਰੁਝਾਨ ਤੇ ਚਿੰਤਾ ਪ੍ਰਗਟ, ਨਾਟਕ ਅੰਨੀ ਗਲੀ ਦੇ ਮੋੜ ਤੇ ਪੇਸ਼ ਕੀਤਾ ਗਿਆ,ਇਸਨੂੰ ਨਾਟਕ ਨੂੰ ਵੇਖਦਿਆ ਅਨੇਕਾਂ ਬੱਚੀਆਂ ਤੇ ਮਰਦ-ਔਰਤਾਂ  ਆਪਣੀਆਂ ਅੱਖਾਂ ਦੇ ਹੰਝੂ ਰੋਕ ਨਹੀ ਸਕੇ।ਇਸੇ ਉਪਰੰਤ ਗਰੁੱਪ ਵੱਲੋ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ਮੈਨੂੰ ਕੁੱਖ ਚ’ ਨਾ ਕਤਲ ਕਰਾ ਨੇ ਵੀ ਦਰਸਕਾਂ ਦੇ ਮਨ ਮੋਹ ਲਏ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਭਗਤਾ ਭਾਈ ਦੇ ਸੀ.ਡੀ.ਪੀ.ਓ ਸ੍ਰੀਮਤੀ ਸਰਬਜੀਤ ਕੌਰ,ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਜਿਲਖ਼ਾ ਪ੍ਰਧਾਨ ਡਾ ਪ੍ਰਨੀਤ ਕੌਰ ਦਿਉਲ, ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ,ਬਠਿੰਡਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਭੱਲਾ,ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਰਾਕੇਸ਼ ਕੁਮਾਰ ਗੋਇਲ,ਸਮਾਜ ਸੇਵੀ ਆਗੂ ਗੁਲਾਬ ਚੰਦ ਸਿੰਗਲਾ ਅਤੇ ਸਵਰਨ ਸਿੰਘ ਆਕਲੀਆਂ ਨੇ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾਂ ਲਈ ਭਰੂਣ ਹੱਤਿਆਂ ਤੇ ਨਸ਼ਿਆ ਵਰਗੀਆਂ ਅਲਾਮਤਾਂ ਨੂੰ ਕਾਬੂ ਪਾਉਣ ਲਈ ਸਾਨੂੰ ਅਮਲੀ ਰੂਪ ਵਿੱਚ ਅੱਗੇ ਆਉਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਭਾਵੇ ਸਮਾਜਿਕ ਕੁਰੀਤੀਆਂ ਤੇ ਕਾਬੂ ਪਾਉਣ ਲਈ ਵੱਖ-ਵੱਖ ਕਾਨੂੰਨ ਵੀ ਬਣਾਏ ਗਏ ਹਨ ਇੰਨਾ ਦੀ ਸਹੀ ਵਰਤੋ ਘੱਟ ਅਤੇ ਦੁਰਵਰਤੋ ਜਿਆਦਾ ਹੁੰਦੀ ਹੈ।ਇਸੇ ਉਪਰੰਤ ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਰਾਕੇਸ਼ ਕੁਮਾਰ ਗੋਇਲ ਨੇ ਬਾਬਾ ਨਾਨਕ ਸੋਸਲ ਵੈਲਫੇਅਰ ਕਲੱਬ ਜਲਾਲ ਨੂੰ ਇਕੱਤੀ ਸੋ ਰੁਪਏ ਸਹਾਇਤਾ ਵਜੋ ਦਿੱਤੇ।
ਇਸ ਸਮਾਗਮ ਵਿੱਚ ਪ੍ਰਮੁੱਖ ਸਖਸੀਅਤਾ ਤੋ ਇਲਾਵਾਂ ਪਿੰਡਾਂ ਦੀ ਮਹਿਲਾ ਸਰਪੰਚ ਤੇ ਮਹਿਲਾ ਪੰਚਾਂ ਨੂੰ ਵਿਸੇਸ ਤੋਰ ਤੇ ਸਨਮਾਨ ਚਿੰਨ ਭੇਟ ਕੀਤੇ ਗਏ।ਇਸ ਮੋਕੇ ਹੋਰਨਾ ਤੋ ਇਲਾਵਾ ਆਗਣਵਾੜੀ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਸ਼ਿੰਦਰਪਾਲ ਕੌਰ ਦਿਆਲਪੁਰਾ, ਉਪ ਚੇਅਰਮੈਨ ਗੁਲਜਾਰ ਸਿੰਘ ਜਲਾਲ, ਕਲੱਬ ਪ੍ਰਧਾਨ ਗੁਰਬਚਨ ਸਿੰਘ ਕਲੇਰ, ਸਰਪੰਚ ਮੂਰਤੀ ਕੌਰ ਜਲਾਲ, ਜਗਦੀਸ਼ ਸਿੰਘ ਜਲਾਲ, ਡਾ. ਹਰਦਿਆਲ ਸਿੰਘ ਬਾਹੀਆਂ, ਪ੍ਰੀਤਮ ਸਿੰਘ ਜਲਾਲ, ਬੂਟਾ ਸਿੰਘ ਨੰਬਰਦਾਰ, ਬਿੰਦਰ ਸਿੰਘ ਗਿਆਨੀ, ਜਗਜੀਵਨ ਸਿੰਘ ਜਲਾਲ, ਛਿੰਦਰਪਾਲ ਕੌਰ ਜਲਾਲ ਆਦਿ ਹਾਜਿਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply