Saturday, April 20, 2024

ਮਗਨਰੇਗਾ ਸਕੀਮ ਤਹਿਤ ਚਾਲੂ ਮਾਲੀ ਸਾਲ ਦੌਰਾਨ ਫਾਜਿਲਕਾ ਜਿਲ੍ਹੇ ਵਿਚ 10 ਕਰੋੜ ਤੋਂ ਵਧੇਰੇ ਰਾਸ਼ੀ ਖਰਚ ਕੇ 554 ਕੰਮ ਕਰਵਾਏ ਗਏ – ਬਰਾੜ

PPN2300721
ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) -ਚਾਲੂ ਮਾਲੀ ਸਾਲ ੨੦੧੪-੧੫ ਦੌਰਾਨ ਫਾਜ਼ਿਲਕਾ ਜਿਲ੍ਹੇ ਵਿਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਾਰੰਟੀ ਸਕੀਮ (ਮਗਨਰੇਗਾ) ਅਧੀਨ ਹੁਣ ਤੱਕ 10  ਕਰੋੜ ਰੁਪਏ ਤੋਂ ਵਧੇਰੇ ਰਾਸੀ ਖਰਚ ਕੇ 554  ਕੰਮ ਮੁਕੰਮਲ ਕੀਤੇ ਗਏ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦਿੱਤੀ ।ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2014-15 ਦੌਰਾਨ ਹੁਣ ਤੱਕ ਮਗਨਰੇਗਾ ਅਧੀਨ ਫਾਜ਼ਿਲਕਾ ਜਿੱਲ੍ਹੇ ਵਿਚ ਛੱਪੜਾਂ ਦੀ ਸੰਭਾਲ ਦੇ ੨੧, ਨਹਿਰਾ, ਰਜਬਾਹਿਆਂ, ਡਰੇਨਾਂ ਆਦਿ ਦੀ ਸਫਾਈ ਦੇ 84, ਛੱਪੜਾਂ ਦੇ ਨਵੀਨੀਕਰਨ ਦੇ 61, ਮਿੱਟੀ ਦੀ ਭਰਤੀ ਪਾਉਣ ਦੇ 103, ਸੜਕਾਂ ਦੇ 270 ਕੰਮ ਕਰਵਾਏ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਫਾਜ਼ਿਲਕਾ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚ 55 ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ । 
ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹੇ ਵਿਚ 82261 ਲੋਕਾਂ ਦੇ ਜਾਬ ਕਾਰਡ ਬਣਾਏ ਗਏ ਹਨ ਅਤੇ 2 ਲੱਖ 8 ਹਜਾਰ 29  ਦਿਹਾੜੀਆਂ ਦਿੱਤੀਆਂ ਗਈਆਂ ਹਨ ।  ਜਿਨ੍ਹਾਂ ਵਿਚੋਂ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ 1 ਲੱਖ 29 ਹਜਾਰ 916 ਅਤੇ ਔਰਤਾਂ ਨੂੰ 80728  ਦਿਨ ਰੋਜਗਾਰ ਪ੍ਰਦਾਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਸਾਲ ਜਿਲ੍ਹੇ ਦੇ ਅਬੋਹਰ ਬਲਾਕ ਵਿਚ ਮਹਾਤਮਾ ਗਾਂਧੀ ਕੌਮੀ ਰੋਜਗਾਰ ਗਾਰੰਅੀ ਸਕੀਮ ਅਧੀਨ ੧ ਕਰੋੜ ੧੭ ਲੱਖ ਰੁਪਏ, ਫਾਜ਼ਿਲਕਾ ਬਲਾਕ ਵਿਚ 2 ਕਰੋੜ 39 ਲੱਖ ਰੁਪਏ, ਜਲਾਲਾਬਾਦ ਬਲਾਕ ਵਿਚ 3 ਕਰੋੜ 98  ਲੱਖ ਰੁਪਏ ਅਤੇ ਖੁਈਆਂ ਸਰਵਰ ਬਲਾਕ ਵਿਚ 1 ਕਰੋੜ 25 ਲੱਖ ਰੁਪਏ ਖਰਚ ਕੀਤੇ ਗਏ ਹਨ । ਸ. ਬਰਾੜ ਨੇ ਇਹ ਵੀ ਦੱਸਿਆ ਕਿ ਸਾਲ 2013-14 ਵਿਚ ਨਰੇਗਾ ਸਕੀਮ ਤਹਿਤ ਵੱਖ-ਵੱਖ ਕੰਮਾਂ ਤੇ 25 ਕਰੋੜ ਰੁਪਏ ਖਰਚ ਕੇ 1704 ਕੰਮ ਕਰਵਾਏ ਗਏ ਅਤੇ ਫਾਜ਼ਿਲਕਾ ਜਿਲ੍ਹਾ ਪੂਰੇ ਰਾਜ ਵਿਚ ਤੀਜੇ ਸਥਾਨ ਤੇ ਰਿਹਾ।ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਕੌਮੀ ਦਿਹਾਤੀ ਰੁਜ਼ਗਾਰ ਗਾਰੰਟੀ ਸਕੀਮ ਲੋਕਾਂ ਨੂੰ ਰੁਜ਼ਗਾਰ ਦੇਣ ਅਤੇ ਵਿਕਾਸ ਕਾਰਜਾਂ ਲਈ ਵਰਦਾਨ ਸਾਬਤ ਹੋਈ ਹੈ ਅਤੇ ਇਸ ਸਕੀਮ ਤਹਿਤ ਔਰਤਾਂ ਅਤੇ ਮਰਦਾਂ ਨੂੰ 100  ਦਿਨ ਦੇ ਰੁਜ਼ਗਾਰ ਗਾਰੰਟੀ ਤਹਿਤ ਕੰਮ ਉਨ੍ਹਾਂ ਦੀ ਮੰਗ ਅਨੁਸਾਰ ਦਿੱਤਾ ਜਾਂਦਾ ਹੈ । 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply