Friday, March 29, 2024

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤਰਤਾ ‘ਤੇ ਸਾਵਣ ਕਵੀ ਦਰਬਾਰ

PPN290706

ਨਵਾਂ ਸ਼ਾਲ੍ਹਾ (ਗੁਰਦਾਸਪੁਰ), 29 ਜੁਲਾਈ ( ਮਲਕੀਅਤ ਸੁਹਲ)-   ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਪੰਜਾਬੀ ਗਜ਼ਲਗੋ ਸੁਲੱਖਣ ਸਰਹੱਦੀ, ਸ਼੍ਰੀ ਮੰਗਤ ਚੰਚਲ, ਸ਼੍ਰੀ ਮਖਣ ਕੁਹਾੜ ਅਤੇ ਡਾ: ਮਲਕੀਅਤ ਸਿੰਘ “ਸੁਹਲ” ਦੀ ਪਰਧਾਨਗੀ ਹੇਠ ਹੋਇਆ। ਕੁਝ ਅਹਿਮ ਵਿਚਾਰਾਂ ਕੀਤੀਆਂ ਗਈਆਂ।

(1) ਹਰ ਪਿੰਡ ਵਿਚ ਲਾਇਬਰੇਰੀ ਹੋਣੀ ਚਾਹੀਦੀ ਹੈ, ਜਿਸ ਨਾਲ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ
ਚੰਗਾ ਸਾਹਿਤ ਪੜ੍ਹ ਕੇ  ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਕੇ ਪੰਜਾਬੀ  ਪੜ੍ਹਨ ਵਿਚ ਵਧੇਰੇ
ਰੁਚੀ ਰਖ ਕੇ ਆਪਣੇ ਜੀਵਨ ਨੂੰ ਚੰਗੇ ਰਸਤੇ ਪਾ ਸਕੇ।
(2) ਪੰਜਾਬੀ ਭਾਸ਼ਾ ਨੂੰ ਸਰਕਾਰੀ ਦਫ਼ਤਰਾਂ ਵਿਚ ਲਾਜ਼ਮੀ ਤੋਰ ਤੇ ਲਾਗੂ ਕੀਤਾ ਜਾਵੇ।
(3) ਪੰਜਾਬੀ ਸਾਹਿਤਕਾਰਾਂ, ਲੇਖਕਾਂ ਅਤੇ ਗਤਿਕਾਰਾਂ ਨੂੰ ਉੱਚ ਪੱਧਰ ਤੇ ਨਿੱਗਰ ਸਾਹਿਤ ਲਿਖਣ ਲਈ ਕਿਹਾ ਗਿਆ ਅਤੇ ਲੱਚਲ ਗਾਇਕੀ ਨੂੰ ਤੁਰੰਤ ਬੰਦ ਕਰਨ ਲਈ ਪੰਜਾਬੀ ਸਾਹਿਤਕਾਰਾਂ, ਕੇਂਦਰੀ ਪੰਜਾਬੀ ਲੇਖਕ ਸਭਾ, ਸਾਹਿਤ ਅਕਾਦਮੀ ਦੇ ਨੁਮਾਇੰਦਿਆਂ ਦੇ ਗਠਨ ਨਾਲ ਸੈਂਸਰ ਬੋਰਡ ਬਣਾਇਆ ਜਾਵੇ।

ਸਭਾ ਦੇ ਪਰਧਾਨ ਮਲਕੀਅਤ “ਸੁਹਲ” ਨੇ ਆਏ ਸਾਹਿਤਕਾਰਾਂ, ਗੀਤਕਾਰਾਂ, ਗਾਇਕਾਂ ਅਤੇ ਸਾਹਿਤ ਪਰੇਮੀਆਂ ਦਾ ਨਿਘਾ ਧਨਵਾਦ ਕਰਦਿਆਂ  ਸਾਵਣ ਕਵੀ ਦਰਬਾਰ ਦਾ ਅਰੰਭ ਕਰਨ ਲਈ  ਸਭਾ ਦੇ ਜਨਰਲ ਸਕਤਰ ਮਹੇਸ਼ ਚੰਦਰਭਾਨੀ ਨੂੰ ਕਿਹਾ ‘ਤੇ ਕਵੀ ਦਰਬਾਰ ਦਾ ਆਗਾਜ਼  ਲਖਣ ਮੇਘੀਆਂ ਦੇ ਦੇ ਗੀਤ “ਹਾਲ ਆਪਣਾ ਹੀ ਤਕ ਕੇ ਪੰਜਾਬ ਰੋ ਪਿਆ” ਨਾਲ ਸ਼ੁਰੂ ਹੋਇਆ।

ਨਵੇਂ ਲੇਖਕ ਲਖਵਿੰਦਰ ਮਾਹਿਲ ਨੇ  “ਕਿਸੇ ਦਾ ਪੁੱਤ ਨਾ ਹੋਵੇ ਨਸ਼ਈ” ਅਤੇ ਸੰਤੋਖ ਸੋਖ਼ਾ ਜੀ ਨੇ ” ਇਕ ਵਣਜਾਰਾ ਵੇਚਦਾ ਫਿਰਦਾ ਵੰਗਾਂ” ਸੁਣਾ ਕੇ ਕਮਾਲ ਹੀ ਕਰ ਦਿਤੀ। ਪੰਜਾਬੀ ਗਾਇਕ  ਸੁਭਾਸ਼ ਸੂਫ਼ੀ ਨੇ  ਮਲਕੀਅਤ “ਸੁਹਲ” ਦਾ ਲਿਖਿਆ ਗੀਤ ” ਜਾਗ ਵੇ ਪੰਜਾਬੀਆ, ਪੰਜਾਬ ਨੂੰ ਸੰਭਾਲ ਵੇ। ਨਸ਼ਿਆਂ ਨੇ ਅੱਜ ਤੇਰਾ ਕੀਤਾ ਮੰਦਾ ਹਾਲ ਵੇ।” ਬੜੀ ਸੁਰੀਲੀ ਆਵਾਜ਼ ਵਿਚ ਗਾਇਆ ਅਤੇ ਮੰਨਾਂ ਮੀਲਮਾਂ ਵਾਲੇ ਨੇ ਇਕ ਛੋਟੀ ਕਵਿਤਾ ਕਹੀ। ਦੇਵ ਪੱਥਰਦਿਲ ਦੀ ਰਚਨਾ ਕਾਬਲੇਗੌਰ ਸੀ ” ਆਉ ਸ਼ਹੀਦੋ ਆ ਕੇ ਵੇਖੋ, ਆਪਣੇ ਪਿਆਰੇ ਦੇਸ ਦੀ ਸੂਰਤ” ਅਤੇ ਗਾਇਕ ਪਰੀਤ ਰਾਣਾ ਜੀ ਨੇ ਤਾਂ ਮਲਕੀਅਤ “ਸੁਹਲ” ਦੇ ਲਿਖੇ ਗੀਤ ” ਉਡ ਵੇ ਕਾਲਿਆ ਕਾਵਾਂ, ਤੈਨੂੰ ਘਿਉ ਦੀ ਚੂਰੀ ਪਾਵਾਂ। ਮੇਰਾ ਹਾਲ ਮਾਹੀ ਨੂੰ ਦਸੀਂ ਉਹਦਾ ਲੈ ਆਵੀਂ ਸਰਨਾਵਾਂ” ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿਤਾ।ਪੰਜਾਬੀ ਸਾਹਿਤਕਾਰ ਜਨਾਬ ਪਰਤਾਪ ਪਾਰਸ ਨੇ ਆਪਣੀ ਰਚਨਾ “ਘਰ ਘਰ ਵਿਚ ਪੱਛਮ ਝਾਤਾਂ ਮਾਰ ਰਿਹਾ” ਬਹੁਤ ਹੀ ਮਕਬੂਲ ਰਹੀ। ਸ਼ਿਵ ਪਪੀਹਾ ਤੇ ਜਸਵਿੰਦਰ ਤਿੱਬੜੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।ਡਾ: ਮਲਕੀਅਤ “ਸੁਹਲ” ਦੀ ਨਜ਼ਮ “ਮੇਰੇ ਭਾ ਦਾ ਕਾਹਦਾ ਸਾਵਣ, ਜੇ ਮਾਹੀ ਨਾ ਘਰ ਆਇਆ”ਸੁਣਾ ਕੇ ਸਾਵਣ ਮਹੀਨੇ ਦੀ ਯਾਦ ਤਾਜ਼ਾ ਕਰਵਾ ਦਿਤੀ। ਕਸ਼ਮੀਰ ਚੰਦਰਬਾਨੀ ਨੇ “ਅੱਲਾ ਹੂ, ਅੱਲਾ ਹੂ ” ਗਾ ਕੇ ਝੂਮਣ ਲਾ ਦਿਤਾ। ਦਰਬਾਰਾ ਸਿੰਘ ਭੱਟੀ ਦੀ ਕਵਿਤਾ ‘ਤੇ ਦਰਸ਼ਨ ਬਿੱਲਾ ਦਾ ਗੀਤ ਬਹੁਤ ਪਿਆਰਾ ਸੀ। ਬਲਬੀਰ ਬੀਰਾ ਜੀ ਨੇ “ਅੱਜ ਨੱਚਣਾਂ ਤੀਆਂ ਦੇ ਵਿਚ ਆਪਾਂ ਕੁੜੀਓ “ਸੁਣਾਇਆ। ਸਭਾ ਦੇ ਸਲਾਹਕਾਰ ਜਤਿੰਦਰ ਟਿੱਕਾ ਜੀ ਨੇ ਆਪਣੇ ਵਢੇ ਭਰਾ ਮਾਸਟਰ ਜੋਧ ਸਿੰਘ ਦੀ ਪੁਸਤਕ ਵਿਚੋਂ “ਕਬੱਡੀ ਕਬੱਡੀ” ਵਾਲੀ ਕਵਿਤਾ ਸੁਣਾਈ । ਪਰਸਿਧ ਗ਼ਜ਼ਲਗੋ ਸੁਲੱਖਣ ਸਰਹੱਦੀ ਨੇ ਆਪਣੀਆਂ ਦੋ ਗ਼ਜ਼ਲਾਂ ਸੁਣਾਈਆਂ, ਬਹੁਤ ਵਧੀਆ ਸਨ ਅਤੇ ਮਾਸਟਰ ਸੀਤਲ ਗੁਨੋਪੁਰੀ ਦੀ ਕਵਿਤਾ ” ਪੜ੍ਹ ਅਖ਼ਬਾਰਾਂ ਅਸੀਂ ਸਿਰ ਨੂੰ ਖਪਾ ਲਿਆ” ਬਹੁਤ ਹੀ ਸਲਾਹੁਣਯੋਗ ਰਹੀ। ਸ੍ਰੀ ਮੰਗਤ ਚੰਚਲ  ਦੀ ਗ਼ਜ਼ਲ ” ਖ਼ੁਦ ਹੀ ਲੋਕਾਂ ਘੜ ਲਏ, ਅੱਲਾ ਰਾਮ ਰਹੀਮ” ਪਿਆਰੀ ਗ਼ਜ਼ਲ ਸੀ।ਸ਼੍ਰੀ ਮਹੇਸ਼ ਚੰਦਰਭਾਨੀ ਦੀ ਕਵਿਤਾ ਬਹੁਤ ਹੀ ਗੰਭੀਰਤਾ ਵਾਲੀ ਸੀ। ਪਰਦੀਪ ਕੁਮਾਰ ਬਾਲਾਪਿੰਡੀ ਦੀ ਕਵਿਤਾ ਅਤੇ ਵਿਜੇ ਤਾਲਿਬ ਦਾ “ਛੱਲਾ ” ਬੜੇ ਕਮਾਲ ਦਾ ਸੀ।ਪੰਜਾਬੀ ਲੇਖਕ ਮਖਣ ਕੁਹਾੜ ਨੇ ਦੋ ਜ਼ਗ਼ਲ਼ਾਂ ਸੁਣਾਈਆਂ ਤੇ’ ਕਵੀ ਦਰਬਾਰ ਦਾ ਅਖੀਰਲਾ ਗੀਤ ਸੁਭਾਸ਼ ਸੂਫ਼ੀ ਨੇ ਗਾ ਕੇ ਪਿੜ ਲੁੱਟ ਲਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply