Thursday, April 18, 2024

ਮਾਝੇ ਦੇ ਅਕਾਲੀ ਵਰਕਰ ਸਿੱਖ ਪੰਥ ਦੀ ਚੜਦੀ ਕਲਾ ਲਈ ਸਭ ਤੋਂ ਪਹਿਲਾਂ ਕੁਰਬਾਨੀ ਦੇਣਗੇ- ਲੋਪੋਕੇ

ਗੁ: ਨਾਡਾ ਸਾਹਿਬ ਵਿਖੇ ਸਿੱਖ ਪੰਥ ਦੀ ਚੜਦੀ ਕਲਾ ਲਈ ਜੱਥੇ ਪੁੱਜਣੇ ਸ਼ੁਰੂ

PPN230706

ਅੰਮ੍ਰਿਤਸਰ/ਨਾਡਾ ਸਾਹਿਬ, 23 ਜੁਲਾਈ (ਗੁਰਪ੍ਰੀਤ ਸਿੰਘ) – ਸਿੱਖ ਵਿਰੋਧੀ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਵੰਡਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਮਾਂਝੇ ਦੇ ਅਕਾਲੀ ਦਲ  ਦੇ ਮਝੈਲ ਸਮੁੱਚੇ ਪੰਜਾਬ ਵਿਚੋ ਸਭ ਤੋਂ ਪਹਿਲਾ ਅੱਗੇ ਹੋ ਕੇ ਲੱਗਣ ਵਾਲੇ ਮੋਰਚੇ ਵਿਚ ਗ੍ਰਿਫਤਾਰੀਆਂ ਦੇਣਗੇ। ਜਿਸ ਤਹਿਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਆਗੂ ਗੁਰਦੁਆਰਾ ਨਾਡਾ ਸਾਹਿਬ ਵਿਖੇ ਜਥਿਆਂ ਸਮੇਤ ਅੰਮ੍ਰਿਤਸਰ ਦੇ ਹਲਕਿਆ ਵਿੱਚੋ ਸ਼ਾਮਿਲ ਹੋ ਰਹੇ ਹਨ।ਇਹ ਸ਼ਬਦ ਅੱਜ ਅੰਮ੍ਰਿਤਸਰ ਤੋਂ ਜ਼ਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਸਾਬਕਾ ਵਿਧਾਇਕ ਸ. ਵੀਰ ਸਿੰਘ ਲੋਪੋਕੇ ਨੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਪੁਜੇ ਅਕਾਲੀ ਜਥਿਆ ਨੂੰ ਸੰਬੋਧਨ ਕਰਦੇ ਸਮੇਂ ਕਹੇ। ਅੱਜ ਇਥੇ ਸਜਾਏ ਗਏ ਧਾਰਮਿਕ ਦੀਵਾਨ ਵਿਚ ਪੁੱਜੀਆ ਸੰਗਤਾਂ ਨੂੰ ਸਿੱਖ ਪੰਥ ਦੇ ਪ੍ਰਸਿੱੱਧ ਢਾਡੀ ਜਥੇ ਭਾਈ ਗੁਰਨਾਮ ਸਿੰਘ ਮੋਹੀ, ਢਾਡੀ ਜਥਾ ਗਿਆਨੀ ਗੁਪਾਲ ਸਿੰਘ ਮਾਣਕੇਆਣਾ ਦੇ ਸਾਥੀਆ ਨੇ ਧਾਰਮਿਕ ਵਾਰਾਂ ਰਾਹੀ ਨਿਹਾਲ ਕੀਤਾ। ਸ. ਵੀਰ ਸਿੰਘ ਲੋਪੋਕੇ ਨੇ ਅਕਾਲੀ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਦੋ ਹਿੱਸਿਆ ਵਿਚ ਵੰਡਣ ਦੀ ਕੋਸ਼ਿਸ਼ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।ਕੁਝ ਕੁ ਕਾਂਗਰਸੀ ਸਿੱਖ ਏਜੰਟ ਝੀਡਾ, ਨਲਵੀ ਅਤੇ ਚੱਠਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੰਡਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਦੇ ਨਾਲ ਹੀ ਹਰਿਆਣਾ ਕਮੇਟੀ ਬਣਾਉਣ ਲਈ ਵਿਸ਼ੇਸ਼ ਉਪਾਰਲੇ ਕਰ ਰਹੇ ਪਰਮਜੀਤ ਸਿੰਘ ਸਰਨਾ ਦੇ ਹੱਥ ਕੁਝ ਨਹੀ ਲੱਗਣ ਵਾਲਾ ਉਹ ਜੋ ਮਰਜੀ ਕਰ ਲੈਣ ਸਰਨਾ ਦਾ ਹਾਲ ਹਰਿਆਣਾ ਵਿਚ ਵੀ ਦਿੱਲੀ ਵਰਗਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਅਤੇ ਹਰਿਆਣਾ ਦੇ ਗੁਰਧਾਮਾਂ ਨੂੰ ਕਦੇ ਵੀ ਵੰਡਿਆ ਨਹੀ ਜਾਵੇਗਾ।ਹਰਿਆਣਾ ਵਿਚ ਕਾਂਗਰਸ ਵਿਰੋਧੀ ਕਦਮ ਚੁੱਕਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਅਤੇ ਅਕਾਲੀ ਵਰਕਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ਦੀ ਉਡੀਕ ਕਰ ਰਹੀਆਂ ਹਨ। ਇਸ ਮੌਕੇ ਸ. ਵੀਰ ਸਿੰਘ ਲੋਪੋਕੇ, ਭਾਈ ਰਾਜਿੰਦਰ ਸਿੰਘ ਮਹਿਤਾ, ਸ ਨਿਰਮੈਲ ਸਿੰਘ ਜੌਲਾ ਕਲਾਂ, ਸ. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵੰਡ, ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ, ਜਥੇ: ਬਾਵਾ ਸਿੰਘ ਗਮਾਨਪੁਰਾ, ਜਥੇ: ਗੁਰਿੰਦਰਪਾਲ ਸਿੰਘ ਗੋਰਾ, ਜਥੇ: ਖੁਸ਼ਵਿੰਦਰ ਸਿੰਘ ਭਾਟੀਆ, ਮਾਸਟਰ ਅਮਰੀਕ ਸਿੰਘ ਵਿਛੋਆ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਬੰਡਾਲਾ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ) ਸ. ਉਜਾਗਰ ਸਿੰਘ ਬਡਾਲੀ, ਸ. ਅਜੇਪਾਲ ਸਿੰਘ ਮੀਰਾਕੋਟ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਕਰਮਬੀਰ ਸਿੰਘ ਕਿਆਮਪੁਰ, ਬਾਬਾ ਇੰਦਰਬੀਰ ਸਿੰਘ ਵਡਾਲਾ,ਬਾਬਾ ਦਰਸ਼ਨ ਸਿੰਘ ਲਾਹੋਰੀਮੱਲ,ਸ. ਰਾਜਿੰਦਰ ਸਿੰਘ ਸਤਲਾਣੀ ਸਾਹਿਬ,ਸ. ਰਾਜਵਿੰਦਰ ਸਿੰਘ ਰਾਜਾ ਲਦੇਅ,ਚੇਅਰਮੈਨ ਕਾਬਲ ਸਿੰਘ,ਸਰਪੰਚ ਸ. ਅਵਤਾਰ ਸਿੰਘ,ਓਪਕਾਰ ਸਿੰਘ ਨਬੀਪੁਰ,ਸ.ਬਲਰਾਜ ਸਿੰਘ ਨੰਗਲੀ, ਨੰਬਰਦਾਰ ਸ. ਸੁਖਦੇਵ ਸਿੰਘ ਖਾਪੜਖੇੜੀ,ਸ.ਰਵਿੰਦਰ ਸਿੰਘ ਰਾਜਾਸਾਂਸੀ ਤੇ ਚੰਦਨਜੀਤ ਸਿੰਘ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply