Thursday, March 28, 2024

ਸਨਮਾਨਿਤ ਅਧਿਆਪਕਾ – ਮੈਡਮ ਵਿਕਾਸ ਵੰਦਨਾ ਚੋਹਲਾ

            PPA100701                                                                                                                                                                                                                       

-ਬਲਜੀਵਨ ਚੋਹਲਾ 
   ਲੁਧਿਆਣਾ ਸ਼ਹਿਰ ਦੀ ਪਾਸ਼ ਕਲੌਨੀ ਘੁਮਿਆਰ ਮੰਡੀ ਦੇ ਗੁਆਂਢ (ਕ੍ਰਿਸ਼ਨਾ ਨਗਰ ਵਿਚ) ਸਥਿਤ ਸੀਨੀਅਰ ਨੈਸ਼ਨਲ ਹਾਈ ਸਕੂਲ ਮਹਾਂਨਗਰ ਦਾ ਇਕ ਚਰਚਿਤ ਸਕੂਲ ਹੈ।ਇਸ ਸਕੂਲ ਵਿਚ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਦੇ ਨਾਲ-ਨਾਲ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਵੀ ਵਿਦਿਆ ਨੂੰ ਵੀਚਾਰ ਕੇ ਪਰਉਪਕਾਰੀ ਜੀਵਨ ਦੀ ਆਰੰਭਤਾ ਲਈ ਜਾਂਦੇ ਹਨ।ਇਸ ਸਕੂਲ ਦਾ ਸਾਰਾ ਸਟਾਫ਼ ਮਿਹਨਤੀ ਅਤੇ ਸਪਰਪਣ ਦੀ ਭਾਵਨਾ ਵਾਲਾ ਹੈ।ਇਸ ਭਾਵਨਾ ਸਦਕਾ ਹੀ ਸਕੂਲ ਦੇ ਵਾਰਸ਼ਿਕ ਇਨਾਮ ਵੰਡ ਸਮਾਗਮ ਵਿਚ ਮਿਹਨਤੀ ਅਤੇ ਚੰਗਾ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਾਨ-ਸਨਮਾਨ ਕੀਤਾ ਜਾਂਦਾ ਹੈ।    

                            ਇਸ ਸਕੂਲ ਵੱਲੋਂ ਇਸ ਸਾਲ ਦਾ ‘ਉੱਤਮ ਅਧਿਆਪਕ’ ਦਾ ਐਵਾਰਡ ਸ਼੍ਰੀਮਤੀ ਵਿਕਾਸ ਵੰਦਨਾ ਚੋਹਲਾ ਨੂੰ ਦਿੱਤਾ ਗਿਆ।ਇਹ ਐਵਾਰਡ ਉਨ੍ਹਾਂ ਦੀ ਸਖਤ ਮਿਹਨਤ,ਵਿਸ਼ੇਸ਼ ਲਗਨ ਅਤੇ ਅਧਿਆਪਨ ਪ੍ਰਤੀ ਸਮਰਪਣ ਦੀ ਭਾਵਨਾ ਦਾ ਫ਼ਲ ਹੈ। ਮੈਡਮ ਵਿਕਾਸ ਵੰਦਨਾ ਚੋਹਲਾ ਪਿਛਲੇ ਕਈ ਸਾਲਾਂ ਤੋਂ ਇਸ ਸਕੂਲ ਦੇ ਪ੍ਰਾਇਮਰੀ ਵਿਭਾਗ ਨਾਲ ਜੁੜੇ ਹੋਏ ਹਨ।ਸਮੇਂ ਦੇ ਪਾਬੰਦ ਹੋਣ ਦੇ ਨਾਲ-ਨਾਲ ਉਹ ਆਪਣੀ ਡਿਊਟੀ ਪ੍ਰਤੀ ਵੀ ਗੰਭੀਰ ਰਹਿੰਦੇ ਹਨ।ਆਪਣੀ ਇਸ ਗੰਭੀਰਤਾ ਕਾਰਨ ਉਹ ਹਮੇਸ਼ਾਂ ਹੀ ਆਪਣੇ ਵਿਦਿਆਰਥੀਆਂ ਅਤੇ ਸਹਿਯੋਗੀ ਅਧਿਆਪਕਾਂ ਵਿਚ ਸਤਿਕਾਰ ਦਾ ਪਾਤਰ ਬਣੇ ਰਹਿੰਦੇ ਹਨ। ਇਥੇ ਹੀ ਬੱਸ ਨਹੀਂ ਆਪਣੇ ਕੰਮ-ਕਾਜੀ ਸੁਭਾਅ ਕਾਰਨ ਮੈਡਮ ਚੋਹਲਾ ਆਪਣੇ ਸਕੂਲ ਪ੍ਰਬੰਧਕਾਂ ਦੀਆਂ ਨਜ਼ਰਾਂ ਵਿਚ ਵੀ ਖਾਸ ਮੁਕਾਮ ਰੱਖਦੇ ਹਨ।ਇਸ ਮੁਕਾਮ ਕਾਰਨ ਹੀ  ਇਸ ਵਾਰ ਦਾ ਇਹ ਵਿਸ਼ੇਸ਼ ਸਨਮਾਨ ਉਨ੍ਹਾਂ ਦੇ ਹਿੱਸੇ ਆਇਆ ਹੈ।

ਗਲੀ ਨੰ: 8,  ਹੈਬੋਵਾਲ ਖੁਰਦ  (ਲੁਧਿਆਣਾ) ਮੋਬ: 85283 16056

Check Also

ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਪੰਜਾਬੀ ਫ਼ਿਲਮ ‘ਪ੍ਰਹੁਣਾ 2’

ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ …

Leave a Reply