Thursday, April 25, 2024

ਸਿੱਖ ਧਰਮ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ- ਜਥੇ: ਅਵਤਾਰ ਸਿੰਘ

PPn260706

ਅੰਮ੍ਰਿਤਸਰ, 29 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸਿੱਖ ਧਰਮ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ ਤੇ ਕਿਸੇ ਵੀ ਧਰਮ ਪ੍ਰਤੀ ਮਾੜੀ ਸੋਚ ਨਹੀਂ ਰੱਖਦਾ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਕਿ ਸ਼ੋਸ਼ਲ ਸਾਈਟ ਤੇ ਪਾਈ ਵੀਡੀਓ ਜਿਸ ਵਿੱਚ ਸੜ੍ਹਕ ਤੇ ਜਾਂਦੇ ਇੱਕ ਨਾਂਗੇ ਸਾਧੂ ਦੀ ਕੁਝ ਲੋਕਾਂ ਵੱਲੋਂ ਸ਼ਰੇਆਮ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਆਪਣੇ ਕੋਲੋਂ ਕੱਪੜਾ ਦੇ ਕੇ ਉਸ ਦੇ ਤੇੜ ਬਨਵਾਇਆ।ਇਸ ਤਰ੍ਹਾਂ ਦੀਆਂ ਭੜਕਾਊ ਕਾਰਵਾਈਆਂ ਕਰਨ ਨਾਲ ਫਿਰਕਿਆਂ ‘ਚ ਆਪਸੀ ਕੁੜੱਤੜ ਵੱਧਦੀ ਹੈ ਤੇ ਆਪਸੀ ਬੇਲੋੜੇ ਟਕਰਾਅ ਦਾ ਜਨਮ ਹੁੰਦਾ ਹੈ। ਸ਼ਰਾਰਤੀ ਲੋਕਾਂ ਦੀ ਅਜਿਹੀ ਕਾਰਵਾਈ ਨਾਲ ਸੂਬੇ ਦੇ ਅਮਨ-ਚੈਨ ਵਿੱਚ ਖੱਲਲ ਪੈ ਸਕਦਾ ਜਿਸ ਨੂੰ ਸਿੱਖ ਧਰਮ ਬਿਲਕੁਲ ਬਰਦਾਸ਼ਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ ਤੇ ਆਪਣੇ-ਆਪਣੇ ਧਰਮ ਅਨੁਸਾਰ ਹਰੇਕ ਨੂੰ ਜੀਵਨ ਬਤੀਤ ਕਰਨ ਦਾ ਪੂਰਾ-ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਨਾਂਗੇ ਸਾਧੂ ਨੂੰ ਸੜ੍ਹਕ ਤੇ ਜਾਂਦੇ ਸਮੇਂ ਕੁਟਿਆ ਅਤੇ ਫਿਰ ਉਸ ਦੀ ਵੀਡੀਓ ਬਣਾ ਵੱਟਸਐਪ ਤੇ ਪਾਈ ਹੈ ਉਹ ਨਿਖੇਧੀ ਯੋਗ ਹੈ। ਉਨ੍ਹਾਂ ਕਿਹਾ ਕਿ ਸੜ੍ਹਕ ਆਵਾਜਾਈ ਲਈ ਹੈ ਤੇ ਉਸ ਤੇ ਹਰੇਕ ਧਰਮ, ਵਰਗ ਦੇ ਲੋਕ ਬੇ-ਰੋਕ ਟੋਕ ਆ ਜਾ ਸਕਦੇ ਹਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply