Thursday, March 28, 2024

ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ 130 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਗੋਲਡਨ ਟੈਂਪਲ ਪਲਾਜ਼ਾ ‘ਤੇ ਇਕ ਝਾਤ

PPN22101405
ਹਰਜਿੰਦਰ ਸਿੰਘ ਕਲਸੀ    

     ਮੈਸ਼ਰਜ ਡੀਜਾਈਨਰ ਐਸੋਸੀਏਟਸ ਨੋਇਡਾ ਵੱਲੋ ਗੋਲਡਨ ਟੈਂਪਲ ਪਲਾਜ਼ਾ ਆਰਟੀਟੈਕਚਰ ਡਿਜ਼ਾਈਨਰ ਅਤੇ ਅਨੁਮਾਨ ਤਿਆਰ ਕੀਤਾ ਗਿਆ, ਜਿਸ ਦੀ ਪ੍ਰਬੰਧਕੀ ਪ੍ਰਵਾਨਗੀ ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਭਾਗ ਵੱਲੋ ਅਤੇ ਅਨੁਮਾਨ ਦੀ ਤਕਨੀਕੀ ਪ੍ਰਵਾਨਗੀ ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋ ਕੀਤੀ ਗਈ।ਇਸ ਪ੍ਰੋਜੈਕਟ ਦੇ ਪਹਿਲੇ ਗੇੜ ਵਿਚ ਸਰਧਾਲੂਆਂ ਦੀ ਸਹੂਲਤ ਲਈ ਗਰਾਂਊਡ ਫਲੋਰ ਦਾ ਕੰਮ ਜਿਸ ਵਿਚ ਲੱਗਭੱਗ 8250 ਵਰਗ ਮੀਟਰ ਏਰੀਂਏ ਵਿਚ 37 ਮਿ.ਮੀ ਮੋਟਾਈ ਦਾ ਚਿੱਟੇ ਅਤੇ ਗੁਲਾਬੀ ਰੰਗ ਦਾ ਸੰਗਮਰਮਰ ਖੂਬਸੂਰਤ ਡਿਜ਼ਾਈਨਾਂ ਨਾਲ ਨਿਪੁੰਨ ਰਾਜਸਥਾਨੀ ਕਾਰੀਗਰਾਂ ਵੱਲੋ ਲਗਾਇਆ ਗਿਆ ਹੈ, ਜਿਸ ਉਪਰ ਇਕੋ ਸਮੇ ਲੱਗਭੱਗ 20 ਹਜ਼ਾਰ ਤੋਂ 25 ਹਜ਼ਾਰ ਦੇ ਸਰਧਾਲੂਆਂ ਦੇ ਬੈਠ ਕੇ ਗੁਰਬਾਣੀ ਸਰਵਣ ਕਰਨ ਲਈ ਉਪਰਾਲਾ ਕੀਤਾ ਗਿਆ ਹੈ।
ਲਗਭਗ 650 ਵਰਗ ਮੀਟਰ ਏਰੀਏ ਦਾ ਖੂਬਸੂਰਤ ਜੋੜੇ ਘਰ ਅਤੇ ਗਠੜੀ ਘਰ ਦਾ ਕੋਟਾ ਸਟੋਨ ਦਾ ਫਰਸ਼, ਦੀਵਾਰਾਂ ਤੇ ਸੀਰੈਮਿਕ ਟਾਇਲ, ਮੈਟਲ ਸੀਲਿੰਗ, ਸੀਸ਼ੇ ਜੜਤ ਸੁੰਦਰ 30 ਖਿੜਕੀਆਂ ਲਗਾਉਣ ਤੋ ਇਲਾਵਾ ਅੰਦਰ ਸੇਵਾ ਕਰਨ ਵਾਲੇ ਪ੍ਰੇਮੀਆਂ ਦੀ ਸਹੂਲਤ ਲਈ ਏਅਰ-ਕੰਡੀਸ਼ਨਿੰਗ ਦੀ ਵਿਵਸਥਾ ਕੀਤੀ ਗਈ ਹੈ। ਜੋੜਾ ਘਰ ਅਤੇ ਗੱਠੜੀ ਘਰ ਦੇ ਦੁਆਲੇ ਸੁੰਦਰ ਕਾਰੀਡੋਰ ਤੇ ਲੱਗਿਆ ਚਿੱਟੇ ਰੰਗ ਦਾ ਸੰਗਮਰਮਰ ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਰਕੀਟੈਕਚਰ ਨਾਲ ਮੇਲ ਖਾਂਦਾ ਪਲਾਜ਼ਾ ਦੇ ਆਲੇ ਦੁਆਲੇ ਬਣਿਆ ਖੂਬਸੂਰਤ ਕੋਰੀਡੋਰ, ਜਿਸ ਵਿਚ ਮਕਰਾਨਾ ਸੰਗਮਰਮਰ ਤੋ ਇਲਾਵਾ ਇਸ ਦੇ ਉਪਰ ਲੱਗੇ ਗੁਲਾਬੀ ਰੰਗ ਦੇ ਪੱਥਰ ਦੀਆਂ ਤਰਾਸੀਆਂ ਹੋਈਆਂ ਜਾਲੀਆਂ ਨੂੰ ਆਧੁਨਿਕ ਲਾਈਟਾਂ ਲਗਾਕੇ ਸਜਾਇਆ ਗਿਆ ਹੈ, ਜੋ ਕਿ ਰਾਤ ਦੇ ਸਮੇ ਵਿਲੱਖਣ ਨਜ਼ਾਰਾ ਪੇਸ਼ ਕਰਦਾ ਹੈ ।
ਯਾਤਰੂਆਂ ਦੀ ਸਹੂਲਤ ਲਈ ਨਵੇ ਅਤੇ ਪੁਰਾਣੇ ਜੋੜਾ ਘਰ ਤੇ ਬਾਹਰ ਮਕਰਾਨਾ ਸੰਗਮਰਮਰ ਦੇ ਪਲਾਟਰ-ਕਮ-ਸੀਟਰ ਬਣਾਏ ਗਏ ਹਨ, ਜਿਸ ਵਿਚ ਸੰਗਮਰਮਰ ਦੀ ਖੂਬਸੂਰਤੀ ਤਰੀਕੇ ਨਾਲ ਘੜਾਈ ਕੀਤੀ ਹੋਈ ਹੈ । ਪਲਾਟਰਾਂ ਵਿਚ ਛਾਂ ਦਰ ਅਤੇ ਫੁੱਲਦਰ ‘ਚੰਪਾ ‘ ਦੇ ਦੱਰਖਤਾਂ ਤੋ ਇਲਾਵਾ ਗਰਾਂਊਡ ਕਵਰਜ ਲਗਾਕੇ ਵਾਤਾਵਰਣਨ ਨੂੰ ਸ਼ੁੱਧ ਕਰਨ ਦਾ ਉਪਰਾਲਾ ਕੀਤਾ ਗਿਆ ਹੈ ।
ਸ੍ਰੀ ਹਰਮਿੰਦਰ ਸਾਹਿਬ ਦੇ ਮੁੱਖ ਦੁਆਰ ਦੇ ਬਿਲਕੁੱਲ ਸਾਹਮਣੇ ਆਧਿਨੁਕ ਫੁਹਾਰਾ ਜਿਸ ਵਿਚ ਚਿੱਟੇ ਸੰਗਮਰਮਰ ਦੀ ਫਲੋਰਿੰਗ,ਸ ਫੁਹਾਰੇ ਦੇ ਦੁਆਲੇ ਵਿਰਾਸਤੀ ਦਿੱਖ ਨੂੰ ਦਰਸਾਉਦੀ ਹੋਈ ਸੰਗਮਰਮਰ ਦੀ ਸੀਟਿੰਗ ਤੋ ਇਲਾਵਾ ਲੱਗੀਆਂ ਆਧਿੁਨਕ ਲਾਈਟਾਂ ਜੋ ਕਿ ਫੁਹਾਰਾ ਚੱਲਣ ਵੇਲੇ ਵਿਲੱਖਣ ਨਜ਼ਾਰਾ ਪੇਸ਼ ਕਰਦੀਆਂ ਹੋਈਆਂ ਮੁੱਖ ਦੁਆਰ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾਉਦੀਆਂ ਹਨ।
ਜ਼ਲ੍ਹਿਆਂ ਵਾਲੇ ਬਾਗ ਵੱਲੋ ਆਉਂਦੀ ਸੜਕ ਤੇ ਪਲਾਜ਼ਾ ਕੰਪਲੈਕਸ ਦੇ ਪ੍ਰਵੇਸ਼ ਦੁਆਰ ਦੇ ਦੋਵੇ ਪਾਸੇ ਦੋ ਖੂਬਸੂਰਤ ਬੁਰਜ਼ ਜਿਨ੍ਹਾਂ ਉਪਰ ਮਕਰਾਨਾ ਸੰਗਮਰਮਰ ਦੇ ਸੁੰਦਰ ਤਰਾਸੇ ਹੋਏ ਗੁੁੁੰਬਦ ਅਤੇ ਉਨ੍ਹਾਂ ਉਤੇ ਲੱਗੇ ਕਲਸ਼ ਸਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲਕਸ ਵਿਖੇ ਪ੍ਰਵੇਸ਼ ਕਰਨ ਦਾ ਅਹਿਸਾਸ ਦਿਵਾਉਦੇ ਹਨ । ਪਲਾਜ਼ਾ ਕੰਪਲੈਕਸ ਦੇ ਮੁੱਖ ਦੁਆਰ ਤੋ ਇਲਾਵਾ ਚਾਰ ਦੁਆਰ ਗੁਲਾਬੀ ਧੌਲਪਰੀ ਪੱਥਰ ਦੀ ਕਲੈਡਿੰਗ ਤੋ ਇਲਾਵਾ ,ਸੁੰਦਰ ਮਹਿਰਾਬ ਬਣਾਕੇ ਸੁੱਸਜਿਤ ਕੀਤੇ ਗਏ ਹਨ, ਜੋ ਕਿ ਸੰਗਤਾਂ ਲਈ ਵਿਸ਼ੇਸ ਖਿੱਚ ਦਾ ਕੇਂਦਰ ਹਨ ।
ਉਪਰੋਕਤ ਕੰਮਾਂ ਤੋ ਇਲਾਵਾ ਬੇਸਮੈਟ ਜਿਸ ਦਾ ਸਟ੍ਰੱਕਚਰ ਵਰਕ ਮੁਕੰਮਲ ਹੋ ਚੁੱਕਾ ਹੈ ਅਤੇ ਫਿਨਿਸ਼ਿੰਗ ਦਾ ਕੰਮ ਦੂਸਰੇ ਗੇੜ ਵਿਚ ਲਿਆ ਗਿਆ ਹੈ ਵਿਚ ਵੱਖ-ਵੱਖ ਸਹੂਲਤਾਂ ਸਰਧਾਲੂਆਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਚਾਰ ਵੱਡਿਆ ਕਮਰਿਆਂ ਵਿਚ ਇੰਟਰਪ੍ਰਟੇਸ਼ਨ ਸੈਂਟਰ, ਤਿੰਨ ਵੀ ਆਈ ਪੀ, ਲਾਊਜ਼, ਪਬਲਿਕ ਵੇਟਿੰਗ ਹਾਲ, ਪਬਲਿਕ ਫਸੇਲਿਟੀ, ਪਬਲਿਕ ਸਕਿੳਰੀਟੀ, ਲਿਟਰੇਚਰ, ਸੋਵੀਨੀਰ ਸਾਪਸ਼, ਉਪਨ ਟੂ ਸਕਾਈ ਕੱਟ ਆਊਟ ਪਊੜੀਆਂ, ਲਿਫਟਾਂ ਤੇ ਐਸਕੇਲੇਟਰ, ਅੰਗਹੀਣਾਂ ਲਈ ਰੈਪ ਤੋ ਇਲਾਵਾ 18 ਵੀ. ਆਈ. ਪੀ ਗੱਡੀਆਂ ਦੀ ਪਾਰਕਿੰਗ ਲਈ ਜਗ੍ਹਾ ਦੀ ਵਿਵਸਥਾ ਕੀਤੀ ਗਈ ਹੈ ।

Check Also

ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਖੂਬਸੂਰਤ ਪੰਜਾਬੀ ਫ਼ਿਲਮ ‘ਪ੍ਰਹੁਣਾ 2’

ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ …

Leave a Reply