Friday, March 29, 2024

ਸੰਕਲਪ ਜਨ ਸੇਵਾ ਸੁਸਾਇਟੀ ਵੱਲੋ ਸਰਵਧਰਮ ਪ੍ਰਾਥਨਾ ਸਮਾਰੋਹ ਤੇ ਟੀ ਬੀ ਕੈਂਪ

PPN20081412

PPN20081413

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਸੰਕਲਪ ਜਨ ਸੇਵਾ ਸੁਸਾਇਟੀ ਫ਼ਾਜਿਲਕਾ ਵੱਲੋ ਅੱਜ ਰਾਜਪੂਤ ਧਰਮਸ਼ਾਲਾ ਵਿਖੇ ਸਰਵ ਧਰਮ ਪ੍ਰਾਰਥਨਾ  ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਟੀ ਬੀ ਕੈਂਪ ਵੀ ਲਗਾਇਆ ਗਿਆ । ਇਸ ਸਮਾਰੋਹ ਵਿੱਚ ਲਾਵਾਰਿਸ ਮ੍ਰਿਤਕ ਸ਼ਰੀਰਾ ਦੀ ਆਤਮਿਕ ਸ਼ਾਤੀ ਲਈ ਪ੍ਰਾਰਥਾਨਾ ਕੀਤੀ ਗਈ । ਇੱਥੇ ਦੱਸਣ ਇਹ ਯੋਗ ਹੈ ਕਿ ਸੰਕਲਪ ਜਨ ਸੇਵਾ ਸੋਸਾਇਟੀ ਇਲਾਕੇ ਦੀ ਇੱਕ ਅਜਿਹੀ ਸਮਾਜਿਕ ਸੰਸਥਾਂ ਹੈ ਜੋ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਦੀ ਹੈ ਅਤੇ ਹਰਿਦਵਾਰ ਜਾ ਕੇ ਉਨ੍ਹਾਂ ਦੇ ਨਿਅਮਿਤ ਹੋਰ ਕਿਰਿਆਵਾਂ ਨੂੰ ਪੂਰਾ ਕਰਦੀ ਹੈ । ਇਹ ਸੰਸਥਾਂ ਹੁਣ ਤੱਕ ਹਜ਼ਾਰਾਂ ਉਹਨਾਂ ਲਾਵਾਰਿਸ ਲੋਕਾਂ ਦੀ ਲਾਸ਼ਾਂ ਦਾ ਸੰਸਕਾਰ ਕਰ ਚੁੱਕੀ ਹੈ । ਜੋ ਕਿਸੇ ਦੁਰਘਟਨਾਂ ਦਾ ਸ਼ਿਕਾਰ ਹੋ ਕੇ ਮਾਰੇ ਗਏ ਹਨ ਜਾਂ ਜਿਨ੍ਹਾਂ ਨੂੰ ਕੋਈ ਵੀ ਸੰਭਾਲਣ ਵਾਲਾ ਨਹੀ ਹੈ । ਰਾਜਪੂਤ ਧਰਮਸ਼ਾਲਾ ਵਿੱਚ ਆਯੋਜਿਤ  ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸਿਵਲ ਸਰਜਨ ਡਾ ਬਲਜੀਤ ਸਿੰਘ, ਡੀ ਐਸ ਪੀ ਹੈਡ ਕੁਆਟਰ ਗਗਨੇਸ਼ ਸ਼ਰਮਾ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਮਦਾਨ ਵੀ ਹਾਜ਼ਰ ਸਨ । ਇਸ ਸਮਾਰੋਹ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਧਰਮਾਂ ਦੇ ਲੋਕਾਂ ਨੇ ਲਾਵਾਰਿਸ਼ ਮ੍ਰਿਤਕ ਸ਼ਰੀਰਾਂ ਦੀ ਆਤਮਾ ਦੀ ਸ਼ਾਤੀ ਲਈ ਸਾਝੇਂ ਤੌਰ ਤੇ ਪ੍ਰਾਥਨਾ ਕੀਤੀ । ਸੰਕਲਪ ਜਨ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਪਾਲ ਸਿੰਘ (ਬਿੱਟੂ) ਨੇ ਦੱਸਿਆ ਕਿ ਸੋਸਾਇਟੀ ਦੇ ਮੈਬੰਰ ਬਿਨਾ ਕਿਸੇ ਜਾਤੀ ਧਰਮ ਦੇ ਭੇਦ ਭਾਵ ਤੋਂ ਸਭ ਲਾਸ਼ਾਂ ਦਾ ਪੂਰੇ ਰਿਤੀ ਰਿਵਾਜ਼ ਅਤੇ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰਦੇ ਹਨ ਕਿਉਂਕਿ ਮਾਨਵਤਾ ਦੀ ਸੇਵਾ ਤੋ ਵੱਡਾ ਕੋਈ ਧਰਮ ਨਹੀ  ਇਸ ਮੌਕੇ ਮੁੱਖ ਮਹਿਮਾਨ ਡਾ ਬਲਜੀਤ ਸਿੰਘ ਨੇ ਕਿਹਾ ਕਿ ਅੱਜ  ਦੇ ਸਮੇਂ ਵਿੱਚ ਕੋਈ ਅਜਿਹਾ ਧਰਮ ਕਰਮ ਨਹੀ ਕਰਦਾ ਜੋ ਇਹ ਸੋਸਾਇਟੀ ਅਣਪਛਾਤੇ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਕੇ ਅਤੇ ਟੀ ਬੀ ਵਰਗੀ ਬਿਮਾਰੀਆਂ ਤੋ ਬਚਾਉੁਣ ਦੇ ਕੈਂਪ ਲਗਾ ਕੇ ਕਰ ਰਹੀ ਹੈ  । ਇਸ ਸਮਾਰੋਹ ਤੋਂ ਬਾਅਦ ਲੰਗਰ ਦਾ ਪ੍ਰਸ਼ਾਦ ਵੀ ਵੰਡਿਆਂ ਗਿਆ । 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply