Thursday, April 18, 2024

ਕਹਾਣੀ ‘ਘੁੰਮਣ ਘੇਰੀ’ ਤੇ ਹੋਈ ਵਿਚਾਰ ਚਰਚਾ

ਕਹਾਣੀ ਮੰਚ ਦੀ ਮੀਟਿੰਗ ਦੌਰਾਨ ਸ੍ਰੀ ਮੁਖਤਾਰ ਗਿੱਲ, ਦੀਪ ਦਵਿੰਦਰ ਸਿੰਘ, ਮਨਮੋਹਨ ਬਾਸਰਕੇ, ਗੁਰਿੰਦਰ ਮਕਨਾ ਅਤੇ ਹੋਰ।
ਕਹਾਣੀ ਮੰਚ ਦੀ ਮੀਟਿੰਗ ਦੌਰਾਨ ਸ੍ਰੀ ਮੁਖਤਾਰ ਗਿੱਲ, ਦੀਪ ਦਵਿੰਦਰ ਸਿੰਘ, ਮਨਮੋਹਨ ਬਾਸਰਕੇ, ਗੁਰਿੰਦਰ ਮਕਨਾ ਅਤੇ ਹੋਰ।

ਅੰਮ੍ਰਿਤਸਰ, 20 ਅਕਤੂਬਰ (ਦੀਪ ਦਵਿੰਦਰ) – ਕਹਾਣੀ ਮੰਚ ਅੰਮ੍ਰਿਤਸਰ ਦੀ ਹਰ ਮਹੀਨੇ ਹੋਣ ਵਾਲੀ ਅਦਬੀ ਇਕੱਤਰਤਾ ਸਥਾਨਕ ਵਿਰਸਾ ਵਿਹਾਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਕਹਾਣੀਕਾਰ ਮੁਖਤਾਰ ਗਿੱਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਨੇ ਰਾਜਨੀਤਕ ਲੀਡਰਾਂ ਵੱਲੋਂ ਆਪਣੀ ਵੋਟ ਲੈਣ ਖਾਤਿਰ ਆਮ ਲੋਕਾਂ ਨਾਲ ਨਿਭਾਉਂਦੇ ਦੋਹਰੇ ਕਿਰਦਾਰ ਨੂੰ ਪੇਸ਼ ਕਰਦੀ ਕਹਾਣੀ ‘ਘੁੰਮਣ ਘੇਰੀ’ ਪੜ੍ਹ ਕੇ ਸੁਣਾਈ, ਜਿਸ ਤੇ ਬੋਲਦਿਆਂ ਮੁਖਤਾਰ ਗਿੱਲ, ਦੀਪ ਦਵਿੰਦਰ ਸਿੰਘ, ਜਗਤਾਰ ਗਿੱਲ, ਗੁਰਿੰਦਰ ਮਕਨਾ ਅਤੇ ਇੰਦਰ ਸਿੰਘ ਮਾਨ ਨੇ ਸਾਂਝੇ ਤੌਰ ਤੇ ਕਿਹਾ ਕਿ ਛੋਟੀਆਂ-ਛੋਟੀਆਂ ਸਮਾਜਿਕ ਸਮੱਸਿਆਵਾਂ ਨੂੰ ਅਧਾਰ ਬਣਾ ਕੇ ਲਿਖੀ ਕਹਾਣੀ ਅਜੋਕੀ ਰਾਜਨੀਤੀ ਤੇ ਕਰਾਰੀ ਚੋਟ ਕਰਦੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰੀ ਇੰਦਰਜੀਤ ਸਹਾਰਨ, ਦੇਵ ਦਰਦ, ਸੁਖਬੀਰ ਟੁਰਲੀ, ਖੁਸ਼ਬੀਰ ਸਿੰਘ, ਕੁਲਵੰਤ ਸਿੰਘ ਅਣਖੀ ਅਤੇ ਹਰਬੰਸ ਸਿੰਘ ਨਾਗੀ ਆਦਿ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply