Friday, April 19, 2024

ਗੁਰਤਾਗੱਦੀ ਸਮਾਗਮਾਂ ਮੌਕੇ 3 ਲੱਖ ਦੇ ਕਰੀਬ ਸੰਗਤਾਂ ਨਾਂਦੇੜ ਪਹੁੰਚੀਆਂ – ਡਾ: ਵਿਜੈ ਸਤਬੀਰ ਸਿੰਘ

PPN27101411

ਸ੍ਰੀ ਹਜੂਰ ਸਾਹਿਬ , 27 ਅਕਤੂਬਰ (ਅਵਤਾਰ ਸਿੰਘ ਕੈਂਥ)- ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਮਨਾਏ ਜਾ ਰਹੇ 306ਵੇਂ ਗੁਰਤਾਗੱਦੀ ਸਮਾਗਮਾਂ ਮੌਕੇ ਦੇਸ਼ ਵਿਦੇਸ਼ ਤੋਂ 3 ਲੱਖ ਦੇ ਕਰੀਬ ਗੁਰੁ ਨਾਨਕ ਨਾਮ ਲੇਵਾ ਸੰਗਤਾਂ, ਇਸ ਪਾਵਨ ਧਰਤੀ ਤੇ ਹਾਜਰੀਆਂ ਭਰਨ ਲਈ ਪਹੁੰਚੀਆਂ ਹੋਈਆਂ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਨਾਲ ਸੰਬੰਧਤ ਮਹਾਰਾਸ਼ਟਰ ਸਰਕਾਰ ਵਿੱਚ ਉੱਚ ਆਹੁਦੇ ਤੇ ਵਿਰਾਜਮਾਨ (ਪ੍ਰਿੰਸੀਪਲ ਸਕੱਤਰ) ਵਿਜੈ ਸਤਬੀਰ ਸਿੰਘ ਬਾਠ (ਚੇਅਰਮੈਨ ) ਬੋਰਡ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਤੇ ਬੋਰਡ ਦੇ ਸੁਪਰਡੈਂਟ ਰਣਜੀਤ ਸਿੰਘ ਚਿਰਾਗੀਆ ਨੇ ਕੀਤਾ । ਉਨਾਂ ਨੇ ਦੱਸਿਆ ਕਿ ਤਖ਼ਤ ਇਸ਼ਨਾਨ, ਹੱਲਾ ਬੋਲ, ਗੁਰਤਾਗੱਦੀ ਅਤੇ ਸੱਚਖੰਡ ਗਮਨ ਪਾ: 10ਵੀਂ ਦੇ ਸਮਾਗਮਾਂ ਵਿੱਚ ਹਾਜਰੀ ਭਰਨ ਲਈ ਪੰਹੁਚੀਆਂ ਸੰਗਤਾਂ ਦੀ ਰਿਹਾਇਸ਼, ਲੰਗਰਾਂ ਅਤੇ ਆਵਾਜਾਈ ਦੇ ਸਾਧਨਾਂ ਦਾ ਹਰ ਪੱਖੋਂ ਵਿਸ਼ੇਸ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਭਾਂਵੇ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਸਮਾਗਮਾਂ ਮੌਕੇ ਇੰਨੀ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਹੋਈਆਂ ਹਨ ਪਰ ਸੰਗਤਾਂ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ।ਇਸ ਮੌਕੇ ਵਿਜੈਸਤਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਗੁਰਦੁਆਰਾ ਬੋਰਡ ਨਾਲ ਸੰਬੰਧਿਤ ਰੁਕੇ ਹੋਏ ਕਾਰਜ, ਉਪਰਾਲਾ ਕਰਕੇ ਜਲਦ ਹੀ ਨੇਪਰੇ ਚਾੜ੍ਹੇ ਜਾਣਗੇ।ਇਸ ਮੌਕੇ ਉਨਾਂ ਦੇ ਨਾਲ ਧੀਰਜ ਕੁਮਾਰ (ਡੀਥਸੀਥ) ਨਾਂਦੇੜ, ਰੁਪਿੰਦਰ ਸਿੰਘ ਸ਼ਾਮਪੁਰਾ (ਪ੍ਰਧਾਨ) ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਪੰਜਾਬ, ਸਰਬਜੀਤ ਸਿੰਘ ਭੌਗਲ (ਮੁੱਖ ਸੰਪਾਦਕ), ਥਾਨ ਸਿੰਘ ਬੁੰਗਈ (ਡਿਪਟੀ ਸੁਪਰਡੈਂਟ), ਰਾਣਾ ਰਣਬੀਰ ਸਿੰਘ (ਪੰਜਾਬ ਹੋਟਲ) ਨਾਂਦੇੜ, ਬਾਬਾ ਬਚਿੱਤਰ ਸਿੰਘ ਹਰਦੋਰਵਾਲ (ਸਾਬਕਾ ਚੇਅਰਮੈਨ), ਭਾਈ ਦਾਰਾ ਸਿੰਘ, ਬਲਦੇਵ ਸਿੰਘ ਖਾਸਾਵਾਲੀ, ਸੁਰਿੰਦਰ ਸਿੰਘ ਗਿੱਲ (ਪਿਹੋਵਾ), ਸਤਿੰਦਰ ਸਿੰਘ (ਇੰਚਾਰਜ) ਪੀਥਟੀਥਸੀਥ ਚੈਨਲ, ਹਰਨੂਰ ਸਿੰਘ, ਆਤਮਜੀਤ ਸਿੰਘ, ਅਤੇ ਹੋਰ ਹਾਜਰ ਸਨ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply