Friday, March 29, 2024

ਜੋਸ਼ ਖਰੋਸ਼ ਨਾਲ ਸ਼ੁਰੂ ਹੋਇਆ-ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ

ਗਾਇਨ ਅਤੇ ਭਾਸ਼ਨ ਮੁਕਾਬਲੇ ਵਿੱਚ ਪੰਜਾਬ ਭਰ ਤੋਂ ਪੁੱਜੀਆਂ ਟੀਮਾਂ

PPN30101424
ਜਲੰਧਰ, 30 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਪੰਜਾਬ ਅੰਦਰ ਲੱਗਦੇ ਰਵਾਇਤੀ ਮੇਲਿਆਂ ਨਾਲੋਂ ਵੱਖਰੀ ਨੁਹਾਰ ਵਾਲਾ, ਦੇਸ਼ ਭਗਤੀ ਅਤੇ ਇਨਕਲਾਬੀ ਸਭਿਆਚਾਰ ਦੇ ਰੰਗ ਵਿੱਚ ਰੰਗਿਆ 23ਵਾਂ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ, ਆਕਾਸ਼ ਗੂੰਜਾਊ ਨਾਅਰਿਆਂ ਨਾਲ ਸ਼ੁਰੂ ਹੋਇਆ। ਗ਼ਦਰ ਲਹਿਰ ਦੇ ਅਮੁੱਲੇ ਸਫ਼ੇ ਕਾਮਾਗਾਟਾ ਮਾਰੂ ਸਾਕੇ ਦੀ 100ਵੀਂ ਵਰੇਖ਼ ਗੰਢ ਨੂੰ ਸਮਰਪਤ ਮੇਲਾ ਦੇਸ਼ ਭਗਤ ਯਾਦਗਾਰ ਹਾਲ ਦੇ ਉਸ ਕੰਪਲੈਕਸ ਵਿੱਚ ਸਜ ਧਜ ਨਾਲ ਤਿੰਨ ਦਿਨ ਚੱਲੇਗਾ, ਜਿਸਨੂੰ ਮੇਲੇ ਦੇ ਦਿਨਾਂ ਵਿੱਚ ਬਜਬਜ ਘਾਟ ਨਗਰ ਦਾ ਨਾਂਅ ਦਿੱਤਾ ਗਿਆ ਹੈ।
ਮੇਲੇ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਜੋਆਇੰਟ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਦੇ ਸੀਨੀਅਰ ਪ੍ਰਤੀਨਿਧ ਗੰਧਰਵ ਸੇਨ ਕੋਛੜ ਸਮੇਤ ਸਮੂਹ ਕਮੇਟੀ ਮੈਂਬਰਾਂ ਵੱਲੋਂ ਸ਼ਮਖ਼ਾਂ ਰੌਸ਼ਨ ਕਰਨ ਨਾਲ ਹੋਇਆ।
ਪਹਿਲੇ ਦਿਨ ਨਵੀਆਂ ਆਰਥਕ ਨੀਤੀਆਂ ਦੇ ਔਰਤਾਂ ਉਪਰ ਮਾਰੂ ਪ੍ਰਭਾਵ ਅਤੇ ਚੁਣੌਤੀਆਂ ਵਿਸ਼ੇ ‘ਤੇ ਭਾਸ਼ਣ ਮੁਕਾਬਲਾ ਹੋਇਆ।ਵੱਖ-ਵੱਖ ਸਟੇਜਾਂ ਉਪਰ ਲੋਕ-ਪੱਖੀ, ਇਨਕਲਾਬੀ ਗਾਇਕੀ ਦੇ ਸੀਨੀਅਰ ਅਤੇ ਜੂਨੀਅਰ ਗਰੁੱਪਾਂ ਦੇ ਸੋਲੋ ਅਤੇ ਸਮੂਹ ਗਾਇਨ ਮੁਕਾਬਲੇ ਹੋਏ।
ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਸਿਮਰਨ ਕੌਰ (ਡਿਪਸ ਸਕੂਲ ਸੂਰਾਨੁੱਸੀ, ਜਲੰਧਰ), ਦੂਜਾ ਸਥਾਨ ਸਤਿਬੀਰ ਕੌਰ (ਸੰਤ ਹੀਰਾ ਦਾਸ ਕੰਨਿਆਂ ਮਹਾਂ ਵਿਦਿਆਲਾ ਕਾਲਾ ਸੰਘਿਆ), ਕਮਲਦੀਪ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤ, ਬਠਿੰਡਾ), ਤੀਜਾ ਸਥਾਨ ਕੁਲਦੀਪ ਕੌਰ ਉਗਰਾਹਾਂ ਪੀ.ਐਸ.ਯੂ. (ਸ਼ਹੀਦ ਰੰਧਾਵਾ) ਨੇ ਹਾਸਲ ਕੀਤਾ।ਇਸ ਤੋਂ ਇਲਾਵਾ 10 ਲੜਕੀਆਂ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ।
ਗਾਇਨ ਮੁਕਾਬਲੇ ਦੇ ਜੂਨੀਅਰ ਸੋਲੋ ਵਿੱਚ ਪਹਿਲਾ ਸਥਾਨ ਮਾਸਟਰ ਵਨੀਤ (ਇੰਦਰ ਲੋਕ ਮਿਊਜ਼ਕਲ ਕਾਲਜ, ਰੁੜਕਾ ਕਲਾਂ), ਦੂਜਾ ਸਥਾਨ ਗੁਰਕਮਲ ਸਿੰਘ (ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ, ਬਿਲਗਾ), ਤੀਜਾ ਸਥਾਨ ਕਰਨ ਰਾਜਪੂਤ (ਸ.ਸ.ਸ. ਸਕੂਲ, ਚੀਮਾ ਕਲਾਂ) ਨੇ ਹਾਸਲ ਕੀਤਾ।  ਇਸ ਤੋਂ ਇਲਾਵਾ 10 ਪ੍ਰਤੀਯੋਗੀਆਂ ਤਰੁਨ ਸ਼ਰਮਾ, ਸੋਨੂੰ ਸ਼ਰਮਾ, ਵਿਸ਼ਾਲ, ਹਰਜੀਤ, ਮੋਤੀ ਲਾਲ, ਅਵੀਨਾਸ ਕੌਰ, ਹਰਮਨਵੀਰ ਸਿੰਘ, ਸਿਮਰਨ, ਅਰਿੰਅਨਤ ਅਤੇ ਅੰਸ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ।
ਗਾਇਨ ਮੁਕਾਬਲੇ ਦੇ ਜੂਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਲਾਲਾ ਜਗਤ ਨਰਾਇਣ ਡੀ.ਏ.ਵੀ. ਸਕੂਲ ਕਬੀਰ ਨਗਰ ਜਲੰਧਰ, ਦੂਸਰਾ ਪਾਰਵਤੀ ਜੈਨ ਸਕੂਲ ਜਲੰਧਰ ਅਤੇ ਤੀਜਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਫਗਵਾੜਾ ਤੇ ਡੀ.ਆਰ.ਵੀ.ਡੀ.ਏ.ਵੀ. ਸਕੂਲ ਫਿਲੌਰ ਨੇ ਪ੍ਰਾਪਤ ਕੀਤਾ।
ਗਾਇਨ ਮੁਕਾਬਲੇ ਦੇ ਸੀਨੀਅਰ ਸੋਲੋ ਵਿੱਚ ਪਹਿਲਾ ਸਥਾਨ ਬੈਨਟ (ਏ.ਪੀ.ਜੇ. ਕਾਲਜ ਆਫ਼ ਫਾਇਨ ਆਰਟਸ, ਜਲੰਧਰ), ਦੂਜਾ ਸਥਾਨ ਬੰਦਨਾ ਕੁਮਾਰੀ (ਸੰਤ ਹੀਰਾ ਦਾਸ ਕਾਲਜੀਏਟ ਸਕੂਲ, ਕਾਲਾ ਸੰਘਿਆ), ਰਿਚਾ (ਦਾਇਆਨੰਦ ਮੈਡੀਕਲ ਸੀਨੀਅਰ ਸੈਕੰਡਰੀ ਸਕੂਲ, ਜਲੰਧਰ) ਅਤੇ ਤੀਜਾ ਸਥਾਨ ਗੁਰਬਖ਼ਸ਼ ਕੌਰ (ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਾ, ਕਾਲਾ ਸੰਘਿਆ), ਚੇਤਨਾ (ਐਸ.ਆਰ.ਟੀ. ਡੀ.ਏ.ਵੀ.ਸਕੂਲ ਬਿਲਗਾ) ਨੇ ਹਾਸਲ ਕੀਤਾ।  ਇਸ ਤੋਂ ਇਲਾਵਾ 10 ਪ੍ਰਤੀਯੋਗੀਆਂ ਵਿਸ਼ਾਖਾ, ਸੁਨੀਲ, ਗੁਰਪ੍ਰੀਤ, ਰਾਜਨ, ਉਕਾਰ, ਨਵਜੋਤ ਕੌਰ, ਸੋਫੀਆ, ਸ਼ਮੀ, ਮੁਕੇਸ਼ ਅਤੇ ਪ੍ਰਦੀਪ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ।ਜੇਤੂਆਂ ਨੂੰ ਕਿਤਾਬਾਂ ਦੇ ਸੈੱਟ, ਮੋਮੈਂਟੋ, ਸਰਟੀਫਿਕੇਟ ਨਾਲ ਸਨਮਾਨਤ ਕੀਤਾ ਗਿਆ।ਸਮੂਹ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
ਮੇਲੇ ਵਿੱਚ 1857 ਦੇ ਬਾਗ਼ੀ ਫੌਜੀਆਂ ਦੀਆਂ ਅਸਥੀਆਂ ਸਸ਼ੋਭਤ ਕੀਤੀਆਂ ਗਈਆਂ ਜਿਨਖ਼ਾਂ ਨੂੰ 31 ਜੁਲਾਈ ਅਤੇ 1 ਅਗਸਤ 1857 ਦੀ ਦਰਮਿਆਨੀ ਰਾਤ ਅਜਨਾਲੇ ਗੋਲੀਆਂ ਨਾਲ ਉਡਾਣ ਮਗਰੋਂ ਖੂਹ ਵਿੱਚ ਦੱਬ ਦਿੱਤਾ ਸੀ।
ਮੇਲੇ ਵਿੱਚ ਲੱਗੇ ਪੁਸਤਕ ਮੇਲੇ ਵਿੱਚ ਵਿਸ਼ਾਲ ਗਿਣਤੀ ਵਿੱਚ ਲੱਗੀਆਂ ਸਟਾਲਾਂ ਨੇ ਘਾਹ ਪਾਰਕ ਪੂਰਾ ਮੱਲਿਆ ਹੋਇਆ ਹੈ। ਅੱਜ 31 ਅਕਤੂਬਰ ਸਵੇਰੇ 9 ਵਜੇ ਕੁਇਜ਼, ਪੇਂਟਿੰਗ ਮੁਕਾਬਲੇ, ਸ਼ਾਮ 4 ਵਜੇ ਕਵੀ ਦਰਬਾਰ ਅਤੇ ਸ਼ਾਮ 6 ਵਜੇ ਸਭਿਆਚਾਰਕ ਸਮਾਗਮ ਹੋਏਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply