Friday, March 29, 2024

ਨਿਊ ਰਾਸਾ ਨੇ ਨਕਲ ਹਟਾਓ ਭਵਿੱਖ ਬਚਾਓ ਸੈਮੀਨਾਰ ਕਰਵਾਇਆ

ਨਕਲ ਕੋਹੜ ਵਾਂਗ ਸਾਡੇ ਸਮਾਜ ਨੂੰ ਖੋਖਲਾ ਕਰ ਰਹੀ ਹੈ- ਪ੍ਰਿੰ. ਬੇਦੀ

ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਵਿਖੇ “ਨਕਲ ਹਟਾਓ ਭਵਿੱਖ ਬਚਾਓ ਸੈਮੀਨਾਰ ਦੌਰਾਨ ਬੱਚਿਆਂ ਨਾਲ ਪ੍ਰਿੰ. ਨਿਰਮਲ ਸਿੰਘ ਬੇਦੀ, ਪ੍ਰਿੰ. ਐਮਐਲ ਗੁਪਤਾ, ਦਲਬੀਰ ਕੌਰ ਤੇ ਹੌਰ।
ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਵਿਖੇ “ਨਕਲ ਹਟਾਓ ਭਵਿੱਖ ਬਚਾਓ ਸੈਮੀਨਾਰ ਦੌਰਾਨ ਬੱਚਿਆਂ ਨਾਲ ਪ੍ਰਿੰ. ਨਿਰਮਲ ਸਿੰਘ ਬੇਦੀ, ਪ੍ਰਿੰ. ਐਮਐਲ ਗੁਪਤਾ, ਦਲਬੀਰ ਕੌਰ ਤੇ ਹੌਰ।

ਛੇਹਰਟਾ, 20 ਅਕਤੂਬਰ (ਕੁਲਦੀਪ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਕਲ ਤੇ ਨਕੇਲ ਪਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਜੁਹਿੰਮ ਤਹਿਤ ਦਾ ਨਿਊ ਰਾਸਾ ਵਲੋਂ ਰਾਸਾ ਦੇ ਪ੍ਰਧਾਨ ਤੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ “ਨਕਲ ਹਟਾਓ ਭਵਿੱਖ ਬਚਾਓ” ਸੈਮੀਨਾਰ ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਨਰਾਇਣਗੜ ਵਿਖੇ ਕਰਵਾਇਆ ਗਿਆ।ਇਸ ਮੋਕੇ ਵੱਖ ਵੱਖ ਸਕੂਲਾਂ ਤੋਂ ਆਏ 50 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਜਿਸ ਦੋਰਾਨ ਵੱਖ ਵੱਖ ਸਕੂਲ਼ਾਂ ਤੋਂ ਆਂਏ ਬੱਚਿਆਂ ਦੇ ਡਰਾਇੰਗ ਮੁਕਾਬਲੇ, ਡੀਬੇਟ ਮੁਕਾਬਲੇ, ਲੇਖ ਮੁਕਾਬਲੇ, ਕਾਵ ਰਚਨਾ ਤੇ ਨਕਲ ਤੇ ਅਧਾਰਿਤ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੋਕੇ ਪ੍ਰਿੰਸੀਪਲ ਮਦਨ ਲਾਲ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਤੇ ਜੇਤੂ ਬੱਚਿਆਂ ਨੂੰ ਸਨਮਾਨਤ ਕੀਤਾ।ਜੱਜ ਦੀ ਭੂਮਿਕਾ ਪ੍ਰਿੰਸੀਪਲ ਦਿਲਬਾਗ ਸਿੰਘ ਤੇ ਪ੍ਰਿੰਸੀਪਲ ਵਿਸ਼ਾਲ ਸ਼ਰਮਾ ਨੇ ਬਾਖੂਬੀ ਨਿਭਾਈ।ਇਸ ਮੋਕੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਸਿੱਖਿਆਂ ਹਾਸਲ ਕਰਨ ਹਰੇਕ ਵਿਦਿਆਂਰਥੀ ਦਾ ਜਨਮ ਸਿੱਧ ਅਧਿਕਾਰ ਹੈ, ਸਿੱਖਿਆ ਗ੍ਰਹਿਣ ਕਰਕੇ ਵਿਦਿਆਂਰਥੀ ਆਪਣੇ ਜੀਵਨ ਵਿਚ ਉੱਚੀਆਂ ਸ਼ਿਖਰਾਂ ਤੇ ਪਹੁੰਚ ਸਕਦਾ ਹੈ।ਉਨਾਂ ਕਿਹਾ ਕਿ ਸਿੱਖਿਆਂ ਹੀ ਇਕ ਅਜਿਹਾ ਸਾਧਨ ਹੈ, ਜਿਸ ਨਾਲ ਵਿਦਿਆਂਰਥੀਆਪਣੇ ਕੋਲ ਉੱਚ ਅਹੁਦਾ ਧਨ ਦੋਲਤ ਤੇ ਇੱਜਤ ਮਾਣ ਪ੍ਰਾਪਤ ਕਰ ਸਕਦਾ ਹੈ।ਉਨਾਂ ਕਿਹਾ ਕਿ ਨਕਲ ਸਾਡੇ ਸਮਾਜ ਨੂੰ ਕੋਹੜ ਵਾਂਗ ਚਿਮੜ ਕੇ ਖੋਖਲਾ ਕਰ ਰਹੀ ਹੈ। ਇਸ ਮੋਕੇ ਪ੍ਰਿੰਸੀਪਲ ਪੀਸੀ ਸ਼ਰਮਾ, ਪ੍ਰਿੰਸੀਪਲ ਦਿਲਬਾਗ ਸਿੰਘ, ਪ੍ਰਿੰਸੀਪਲ ਅਸ਼ੋਕ ਸ਼ਰਮਾ, ਤਿਲਕ ਰਾਜ, ਵਾਇਸ ਪ੍ਰਿੰਸੀਪਲ ਦਲਬੀਰ ਕੌਰ, ਪ੍ਰਿੰਸੀਪਲ ਸਲਵਾਨ, ਮੈਡਮ ਕੰਵਲ, ਮੈਡਮ ਰੀਨਾ ਬੇਦੀ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply