Thursday, April 25, 2024

ਰੱਬ-ਆਸਰੇ ਖੜੀ ਹੈ ਅੰਗਰੇਜਾਂ ਦੇ ਜਮਾਨੇ ਦੀ ਬਣੀ ਪੁਲਿਸ ਚੋਂਕੀ ਜੰਡਿਆਲਾ ਗੁਰੂ

PPN29101419
ਜੰਡਿਆਲਾ ਗੁਰੁ, 29 ਅਕਤੂਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਹਰ ਸ਼ਹਿਰ, ਕਸਬੇ, ਪਿੰਡਾਂ ਵਿਚ ਪੁਲਿਸ ਸਟੇਸ਼ਨ ਅਤੇ ਪੁਲਿਸ ਚੋਂਕੀਆ ਬਣਾ ਕੇ ਲੋਕਾਂ ਦੀ ਸਮੱਸਿਆਵਾਂ, ਸ਼ਿਕਾਇਤਾਂ ਆਦਿ ਸੁਣਨ ਲਈ ਸਹੂਲਤ ਦਿੱਤੀ ਜਾਦੀ ਹੈ।ਪਰ ਕੁੱਝ ਇਕ ਅੰਗਰੇਜਾਂ ਦੇ ਜਮਾਨੇ ਦੀਆ ਬਣੀਆਂ ਪੁਲਿਸ ਚੋਂਕੀਆ ਵਿਚੋਂ ਇਕ ਰੱਬ-ਆਸਰੇ ਖੜੀ ਪੁਲਿਸ ਚੋਂਕੀ ਜੰਡਿਆਲਾ ਗੁਰੂ ਮਸੂਲੀਆ ਗੇਟ ਦੇ ਨਾਲ ਹੀ ਸਥਿਤ ਹੈ।ਸਭ ਤੋਂ ਪਹਿਲਾਂ ਜਦੋਂ ਕੋਈ ਸ਼ਿਕਾਇਤਕਰਤਾ ਆਉਂਦਾ ਹੈ ਤਾਂ ਉਸਨੂੰ ਅਪਨਾ ਸਕੂਟਰ, ਸਾਈਕਲ ਚੋਂਕੀ ਦੇ ਗੇਟ ਦੇ ਬਾਹਰ ਖੜ੍ਹਾ ਕਰਨਾ ਪੈਂਦਾ ਹੈ, ਜਿਥੇ ਚੋਂਕੀ ਦੇ ਬਾਹਰਵਾਰ ਦੀਵਾਰ ਬਿਲਕੁੱਲ ਰਸਤੇ ਉੱਪਰ ਝੁਕੀ ਹੋਈ ਹੈ, ਕੋਈ ਵੀ ਤਾਕਤਵਰ ਵਿਅਕਤੀ ਉਸਨੂੰ ਹੱਥ ਨਾਲ ਹੀ ਥੱਲੇ ਸੁੱਟ ਸਕਦਾ ਹੈ।ਜਿਸ ਕਰਕੇ ਕਿਸੇ ਵੇਲੇ ਵੀ ਸ਼ਿਕਾਇਤਕਰਤਾ ਚੋਂਕੀ ਦੇ ਅੰਦਰ ਜਾਣ ਤੋਂ ਪਹਿਲਾਂ ਹੀ ਮੁਸੀਬਤਾਂ ਵਿਚ ਫਸ ਸਕਦਾ ਹੈ।ਬਾਰਿਸ਼ ਦੇ ਦਿਨਾਂ ਵਿਚ ਅਗਰ ਕੋਈ ਸ਼ਿਕਾਇਤਕਰਤਾ ਚੋਂਕੀ ਆਉਂਦਾ ਹੈ ਤਾਂ ਉਹ ਇਹ ਦ੍ਰਿਸ਼ ਦੇਖ ਕੇ ਹੈਰਾਨ ਹੋ ਜਾਦਾ ਹੈ ਕਿ ਪੁਲਿਸ ਵਾਲਿਆ ਨੂੰ ਆਪਣਾ ਰਿਕਾਰਡ ਸਾਂਭਣ ਦੀ ਪਈ ਹੁੰਦੀ ਹੈ ਕਿ ਕਿਤੇ ਕੋਈ ਫਾਈਲ ਗਿੱਲੀ ਨਾ ਹੋ ਜਾਵੇ ਅਤੇ ਸਿਆਪਾ ਤਾਂ ਉਦੋਂ ਪੈਂਦਾ ਜਦੋਂ ਰਿਕਾਰਡ ਰੱਖਣ ਲਈ ਕੋਈ ਜਗ੍ਹਾ ਸੁਰੱਖਿਤ ਨਾ ਹੁੰਦੀ ਦੇਖ ਚੋਂਕੀ ਇੰਚਾਰਜ ਜਾਂ ਹੋਰ ਕਿਸੇ ਮੁਲਾਜ਼ਮ ਦੀ ਗੱਡੀ ਵਿਚ ਸਾਰਾ ਰਿਕਾਰਡ ਰੱਖਣਾ ਪੈਂਦਾ ਹੈ।ਬੀਤੇ ਕੱਲ੍ਹ ਪੁਲਿਸ ਚੋਂਕੀ ਦੀ ਖਸਤਾ ਹਾਲਤ ਦੀਵਾਰ ਨੇ ਇਕ ਗਰੀਬ ਮਜ਼ਦੂਰ ਦੀ ਜਾਨ ਲੈ ਲਈ ਸੀ ਅਤੇ ਇਸ ਕੰਧ ਦੇ ਨਾਲ ਹੀ ਚੋਂਕੀ ਦੀ ਫਲੱਸ਼ ਵੀ ਖਤਮ ਹੋ ਗਈ ਹੈ, ਹੁਣ ਮੋਜੂਦਾ ਪੁਲਿਸ ਮੁਲਾਜ਼ਮਾਂ ਨੂੰ ਸਵੇਰੇ ਸ਼ਾਮ ਸ਼ਾਇਦ ਸੱਚ-ਮੁੱਚ ਜੰਗਲਾਂ ਵਿਚ ਪਾਣੀ ਲੈ ਕੇ ਜਾਣਾ ਪਵੇਗਾ। ਪੁਲਿਸ ਚੋਂਕੀ ਦਾ ਮਾਲਖਾਨਾ ਪਹਿਲਾ ਹੀ ਕਬਾੜਖਾਨਾ ਬਣਿਆ ਹੋਇਆ ਹੈ।
ਰੱਬ ਨਾ ਕਰੇ ਅਗਰ ਪੁਲਿਸ ਚੋਂਕੀ ਵਿਚ ਕੁਝ ਹੱਲਾ-ਗੁੱਲਾ ਹੁੰਦਾ ਹੈ ਤਾਂ ਮੁਲਾਜ਼ਮ ਖਸਤਾ ਹਾਲਤ ਪੌੜੀਆ ਚੜ੍ਹਕੇ ਚੋਂਕੀ ਦੀ ਛੱਤ ਉੱਪਰ ਵੀ ਨਹੀਂ ਜਾ ਸਕਦੇ।ਖਾਣਾ ਬਨਾਉਣ ਲਈ ਖੁੱਲੀ ਦੀਵਾਰ ਹੇਠਾਂ ਬਣਾਈ ਰਸੋਈ ਦੀਆਂ ਕੰਧਾ ਵੀ ਕਿਸੇ ਦਿਨ ਖੂਨੀ ਜਲਵਾ ਦਿਖਾ ਸਕਦੀਆ ਹਨ।ਮੁਲਾਜ਼ਮਾਂ ਅਤੇ ਚੋਂਕੀ ਇੰਚਾਰਜ ਦੇ ਆਰਾਮ ਕਰਨ ਨੂੰ ਬਣਾਏ ਕਮਰੇ ਦੀਆ ਛੱਤਾਂ ਦੇਖਕੇ ਹੀ ਰਾਤ ਦੀ ਨੀਂਦ ਉੱਡ ਜਾਦੀ ਹੈ ਜਿਸ ਕਰਕੇ ਮੁਲਾਜ਼ਮਾਂ ਨੂੰ ਰਾਤ ਸਮੇਂ ਡਿਊਟੀ ਤੇ ਆਮ ਦੇਖਿਆ ਜਾ ਸਕਦਾ ਹੈ।ਸ਼ਹਿਰ ਵਾਸੀਆਂ ਦੀ ਪੰਜਾਬ ਸਰਕਾਰ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਡੀ.ਜੀ.ਪੀ ਪੰਜਾਬ ਸੁਮੇਧ ਸੈਣੀ ਤੋਂ ਇਲਾਵਾ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਜਸਦੀਪ ਸਿੰਘ ਕੋਲੋ ਪੁਰਜੋਰ ਮੰਗ ਹੈ ਕਿ ਇਸ ਅੰਗਰੇਜਾਂ ਦੇ ਸਮੇਂ ਦੀ ਪੁਲਿਸ ਚੋਂਕੀ ਦੀ ਤਰਸਯੋਗ ਬਿਲਡਿੰਗ ਨੂੰ ਦੁਬਾਰਾ ਢਾਹਕੇ ਸਾਰੀ ਨਵੀਂ ਉਸਾਰੀ ਕੀਤੀ ਜਾਵੇ ਤਾਂ ਜੋ ਸ਼ਿਕਾਇਤਕਰਤਾ ਵੀ ਬੇ-ਖੋਫ ਹੋ ਕੇ ਪੁਲਿਸ ਚੋਂਕੀ ਦੇ ਅੰਦਰ ਦਾਖਿਲ ਹੋ ਸਕੇ।ਪਿਛਲੇ ਸਮੇਂ ਵਿਚ ਇਕ ਇਮਾਨਦਾਰ ਮੁਨਸ਼ੀ ਦੀ ਬਦਲੀ ਤੋਂ ਬਾਅਦ ਇਥੋਂ ਕੋਈ ਵੀ ਮੁਨਸ਼ੀ ਤਾਇਨਾਤ ਨਾ ਹੋਣ ਕਰਕੇ ਮੁਲਾਜ਼ਮਾਂ ਦੇ ਨਾਲ-ਨਾਲ ਸ਼ਿਕਾਇਤਕਰਤਾਵਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply