Friday, April 19, 2024

 ਨਰੇਗਾ ਲਾਭਪਾਤਰੀਆਂ ਨੂੰ ਅਦਾਇਗੀ ਆਧਾਰ ਕਾਰਡ ਤੋਂ ਬਿਨਾਂ ਨਹੀਂ ਕੀਤੀਆਂ ਜਾਣਗੀਆਂ- ਮਾਨ

ਫਾਜਿਲਕਾ ਜਿਲ੍ਹੇ ਵਿੱਚ ਮਗਨਰੇਗਾ ਅਧੀਨ 83421 ਜਾਬ ਕਾਰਡ ਬਣਾਏ ਗਏ

PPN29101415
ਫਾਜਿਲਕਾ, 29 ਅਕਤੂਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਵਿਚ ਮਹਾਤਮਾ ਗਾਂਧੀ ਰਾਸ਼ਟਰੀ ਰੋਜ਼ਗਾਰ ਗਰੰਟੀ ਯੋਜਨਾਂ (ਮਗਨਰੇਗਾ) ਸਕੀਮ ਤਹਿਤ 83421 ਜਾਬ ਕਾਰਡ ਬਨਾਏ ਗਏ ਹਨ ਅਤੇ 1 ਲੱਖ 61 ਹਜਾਰ ਤੋਂ ਜਿਆਦਾ ਮਜ਼ਦੂਰ ਇਸ ਸਕੀਮ ਦਾ ਲਾਭ ਉਠਾ ਰਹੇ ਹਨ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)- ਕਮ- ਵਧੀਕ ਜਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ ਮਗਨਰੇਗਾ ਸ. ਚਰਨਦੇਵ ਸਿੰਘ ਮਾਨ ਨੇ ਇਸ ਸਕੀਮ ਦੇ ਰਿਵਿਉ ਮੀਟਿੰਗ ਉਪਰੰਤ ਦਿੱਤੀ ।
ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਫਾਜ਼ਿਲਕਾ ਜਿਲ੍ਹੇ ਵਿਚ ਸਾਲ 2014-15 ਦੌਰਾਨ ਹੁਣ ਤੱਕ 14 ਕਰੋੜ 16 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ 1 ਲੱਖ 61 ਹਜਾਰ ਤੋਂ ਜਿਆਦਾ ਮਗਨਰੇਗਾ ਮਜ਼ਦੂਰਾਂ ਨੂੰ ਸਕੀਮ ਤਹਿਤ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ 46.44 ਪ੍ਰਤੀਸ਼ਤ ਜਾਬ ਕਾਰਡ ਹੋਲਡਰਾਂ ਦੇ ਅਧਾਰ ਕਾਰਡ ਆਨ ਲਾਈਨ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜਿਲ੍ਹੇ ਵਿਚ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ (ਡੀ.ਬੀ.ਟੀ.) ਲਾਗੂ ਹੋ ਚੁੱਕੀ ਹੈ ਜਿਸ ਤਹਿਤ ਸਰਕਾਰ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਕਿਸੇ ਵੀ ਲਾਭ ਲਈ ਸਬੰਧਿਤ ਵਿਅਕਤੀ ਦਾ ਅਧਾਰ ਕਾਰਡ ਹੋਣਾ ਜਰੂਰੀ ਹੈ।ਉਨ੍ਹਾਂ ਕਿਹਾ ਕਿ ਹੁਣ ਨਰੇਗਾ ਮਜ਼ਦੂਰ ਲਈ ਮਜ਼ਦੂਰੀ ਲੈਣ ਵਾਸਤੇ ਅਧਾਰ ਕਾਰਡ ਜਰੂਰੀ ਹੈ ਅਤੇ ਜਿਸ ਮਜ਼ਦੂਰ ਦਾ ਅਧਾਰ ਕਾਰਡ ਆਨ ਲਾਈਨ ਹੋਵੇਗਾ ਉਸਦੀ ਮਜਦੂਰੀ ਸਿੱਧੀ ਉਸਦੇ ਬੈਂਕ ਖਾਤੇ ਵਿਚ ਜਮ੍ਹਾ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਅਧਾਰ ਕਾਰਡ ਆਨ ਲਾਈਨ ਨਾ ਕਰਾਉਣ ਵਾਲੇ ਮਜ਼ਦੂਰਾਂ ਨੂੰ ਇਸ ਸਕੀਮ ਦਾ ਲਾਭ ਨਹੀ ਮਿਲੇਗਾ।ਉਨ੍ਹਾਂ ਸਮੂਹ ਮਗਨਰੇਗਾ ਮਜ਼ਦੂਰਾਂ ਨੂੰ ਸਲਾਹ ਦਿੱਤੀ ਕਿ ਜਿਨ੍ਹਾਂ ਦੇ ਅਧਾਰ ਕਾਰਡ ਨਹੀ ਬਣੇ ਉਹ ਤੁਰੰਤ ਬਣਵਾ ਕੇ ਇਸ ਨੂੰ ਆਨ ਲਾਈਨ ਕਰਵਾਉਣ।ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਸਬ ਤਹਿਸੀਲ, ਤਹਿਸੀਲ, ਸਬ ਡਵੀਜ਼ਨ ਤੇ ਜਿਲ੍ਹਾ ਪੱਧਰ ਤੇ ਬਣੇ ਸੁਵਿਧਾ ਕੇਂਦਰਾਂ ਵਿਚ ਅਧਾਰ ਕਾਰਡ ਬਣਾਉਣ ਦੀ ਸਹੂਲਤ ਉਪਲੱਬਧ ਹੈ ।
ਇਸ ਮੀਟਿੰਗ ਵਿਚ ਮਗਨਰੇਗਾ ਸਕੀਮ ਤਹਿਤ ਸਾਲ 2013-14 ਅਤੇ 2014-15 ਦੇ ਬਕਾਇਆ ਵਰਤੋਂ ਸਾਰਟੀਫਿਕੇਟ ਅਧਿਕਾਰੀਆਂ ਨੂੰ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ।ਇਸ ਮੌਕੇ ਸਕੀਮ ਤਹਿਤ ਅਧਾਰ ਕਾਰਡ ਆਨ ਲਾਈਨ ਕਰਨ, ਮਸਟ ਰੋਲ, ਸੋਸ਼ਲ ਆਡਿਟ, ਫਾਇਨੈਨਸ਼ੀਅਲ ਆਡਿਟ ਅਤੇ ਕਰਵਾਏ ਜਾਣ ਵਾਲੇ ਕੰਮਾਂ ਤੋਂ ਇਲਾਵਾ ਪਿੰਡ ਪੱਧਰ ਤੇ ਬਣ ਰਹੇ ਰਜੀਵ ਗਾਂਧੀ ਸੇਵਾ ਕੇਂਦਰਾਂ ਦੀ ਪ੍ਰਗਤੀ ਆਦਿ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੌਕੇ ਸ਼੍ਰੀ ਅਤੁੱਲ ਮੌਗਾਂ ਏ.ਪੀ.ਓ. ਸ਼੍ਰੀ ਅਮਨ ਕੁੱਕੜ ਅਕਾਊਂਟੈਂਟ, ਸ਼੍ਰੀ ਅੰਕਿਤ ਕਟਾਰੀਆ ਕੰਪਿਉਟਰ ਸਹਾਇਕ ਅਤੇ ਸਮੂਹ ਨਰੇਗਾ ਸਟਾਫ ਵੀ ਹਾਜਰ ਸੀ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply