Friday, March 29, 2024

1 ਨਵੰਬਰ ਦੇ ਬੰਦ ‘ਚ ਹਰ ਅਮਨਪਸੰਦ ਪੰਜਾਬੀ ਦੇਵੇੇ ਸਹਿਯੋਗ – ਬੀਬੀ ਜਗਦੀਸ਼ ਕੌਰ

ਪਿਛਲੇ 29 ਸਾਲਾਂ ਵਾਂਗ  ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਪੀੜਤਾਂ ਦੇ ਹੱਕ ਵਿੱਚ ਨਿਤਰਣ -ਪੀਰ ਮੁਹੰਮਦ

PPN29101413

ਪੰਜਾਬ ਬੰਦ ਦੇ ਸੱਦੇ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਕੰਵਰਬੀਰ ਸਿੰਘ ਅੰਮ੍ਰਿਤਸਰ, ਬੀਬੀ ਜਗਦੀਸ਼ ਕੌਰ,  ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ ਅਤੇ ਹੋਰ।

ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ)- ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈਕੇ 1 ਨਵੰਬਰ ਦੇ ਪੰਜਾਬ ਬੰਦ ਦਾ ਸੱਦਾ ਦੇਣ ਵਾਲੇ, ਨਵੰਬਰ 84 ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਖਿਲਾਫ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਸ੍ਰ. ਜਗਮੋਹਨ ਸਿੰਘ ਸ਼ਾਂਤ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡੇਰਸ਼ਨ ਦੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਸ੍ਰ. ਕੰਵਰਬੀਰ ਸਿੰਘ ਗਿੱਲ, ਯੂਨਾਈਟਿਡ ਸਿੱਖ ਮੂਵਮੈਂਟ ਦੇ ਭਾਈ ਮੋਹਕਮ ਸਿੰਘ ਅਤੇ ਨੇ ਸਪੱਸ਼ਟ ਕੀਤਾ ਹੈ ਕਿ ਇਹ  ਬੰਦ ਕਿਸੇ ਇਕ ਫਿਰਕੇ ਮਜਹਬ ਜਾਂ ਜਾਤ ਵਲੋਂ  ਨਹੀ ਹੈ ਬਲਕਿ ਪੰਜਾਬ ਵੱਸਦੇ ਹਰ ਧਰਮ, ਵਪਾਰ, ਸਨਅਤ ਅਤੇ ਮਜਦੂਰ ਭਾਈਚਾਰੇ ਵਲੋਂ ਪੀੜਤਾਂ ਨੂੰ ਇਨਸਾਫ ਦੀ ਮੰਗ ਦੇ ਹੱਕ ਵਿੱਚ ਕੀਤਾ ਜਾ ਰਿਹਾ ਹੈ।ਅੱਜ ਇਥੇ ਖਚਾਖੱਚ ਭਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਹੁੰਦਿਆਂ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਸਾਡੀ ਲੜਾਈ ਕਿਸੇ ਇੱਕ ਫਿਰਕੇ ਜਾਂ ਮਜਹਬ ਦੇ ਖਿਲਾਫ ਨਹੀ ਹੈ ਬਲਕਿ ਸਾਡੀ ਲੜਾਈ ਤਾਂ ਉਨ੍ਹਾਂ ਕਾਤਲਾਂ ਨੂੰ ਸਜਾ ਦਿਵਾਉਣ ਲਈ ਹੈ ਜੋ ਨਵੰਬਰ 1984 ਵਿਚ ਸ਼ਰੇਆਮ ਸਿੱਖਾਂ ਦਾ ਕਤਲੇਆਮ ਕਰਕੇ ਵੀ ਸਰਕਾਰੀ ਛੱਤਰ ਛਾਇਆ ਹੇਠ ਜੈੱਡ ਸਕਿਉਰਿਟੀ ਲੈ ਕੇ ਘੁੰਮ ਰਹੇ ਹਨ।ਉਨਾਂ ਕਿਹਾ ਕਿ ਇਸ ਬੰਦ ਦਾ ਮਕਸਦ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਮੁੜ ਐਸੇ ਕਾਤਲ ਪ੍ਰਵਿਰਤੀ ਦੇ ਲੋਕ ਕਿਸੇ ਦਾ ਘਰ ਤਬਾਹ ਨਾ ਕਰ ਸਕਣ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਪੀੜਤਾਂ ਨੁੰ ਇਨਸਾਫ ਤੋਂ ਨਾਂਹ ਕਰਨ ਵਿੱਚ ਦੇਸ਼ ਦੀ ਨਿਆ ਪ੍ਰਣਾਲੀ ਦਾ ਵੱਡਾ ਹੱਥ ਹੈ।ਉਨ੍ਹਾਂ ਦੱਸਿਆ ਕਿ ਇੱਕ ਪਾਸੇ ਤਾਂ ਨਵੰਬਰ 1984 ਦੇ ਉਨ੍ਹਾਂ 4 ਦਿਨਾਂ ਵਿੱਚ ਸੁਪਰੀਮ ਕੋਰਟ ਦੇ ਜੱਜ ਖੁਦ ਸਿੱਖਾਂ ਦੀਆਂ ਲਾਸ਼ਾਂ ਪਾਸੋਂ ਲੰਘ ਕੇ ਜਾਂਦੇ ਰਹੇ ਲੇਕਿਨ ਦੋਸ਼ੀਆਂ ਨੂੰ ਸਜਾਵਾਂ ਦੇਣ ਵੇਲੇ ਕਿਨਾਰਾ ਕਰ ਗਏ ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 1 ਨਵੰਬਰ ਨੂੰ ਰੇਲ ਗੱਡੀਆਂ ਕੇਵਲ ਸਵੇਰੇ 5 ਵਜੇ ਤੋਂ 10 ਵਜੇ ਤੀਕ ਹੀ ਰੋਕੀਆਂ ਜਾਣਗੀਆਂ ਜਦਕਿ ਬਾਕੀ ਆਵਾਜਾਈ ਸਾਧਨ ਸਾਰਾ ਦਿਨ ਬੰਦ ਰਹਿਣਗੇ, ਜਰੂਰੀ ਸੇਵਾਵਾਂ ਤੇ ਕੋਈ ਪਾਬੰਦੀ ਨਹੀ ।ਉਨ੍ਹਾਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਦੋਵੇਂ ਬੀਤੇ 30 ਸਾਲਾ ਵਿਚ ਪੀੜਤਾਂ ਲਈ ਇਨਸਾਫ ਖਾਤਿਰ ਲੜਨ ਵਾਲਿਆਂ ਦਾ ਸਾਥ ਦਿੰਦੇ ਰਹੇ ਹਨ ਇਸ ਵਾਰ ਵੀ ਦੇਣ।
ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਸ੍ਰ. ਕੰਵਰਬੀਰ ਸਿੰਘ ਗਿੱਲ, ਯੂਨਾਈਟਿਡ ਸਿੱਖ ਮੂਵਮੈਂਟ ਦੇ ਭਾਈ ਮੋਹਕਮ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮਨਜੀਤ ਸਿੰਘ ਭੋਮਾ ਨੇ ਵੀ ਆਪਣੇ ਵਿਚਾਰ ਰੱਖਦਿਆਂ 1 ਨਵੰਬਰ ਦੇ ਮੁਕੰਮਲ ਬੰਦ ਦੀ ਹਮਾਇਤ ਕੀਤੀ ।
ਇਸ ਮੌਕੇ ਸੀਨੀਅਰ ਆਈ.ਐਸ.ਓ. ਆਗੂ ਗੁਰਮਨਜੀਤ ਸਿੰਘ, ਬਾਪੂ ਅਜੀਤ ਸਿੰਘ, ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਿੰਦਰ ਸਿੰਘ, ਸ੍ਰ. ਗੁਰਿੰਦਰ ਸਿੰਘ, ਮਨਦੀਪ ਸਿੰਘ ਅਤੇ ਗੁਰਜੋਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply