Friday, March 29, 2024

ਹਵਾ ਦੀ ਦਸਤਕ

ਰੋਜ਼ ਹੀ ਉਸਦੀ ਹੋਂਦ ਨੂੰ ਮਨਫ਼ੀ ਕਰਦੀ ਹਾਂ,
ਰੋਜ਼ ਹੀ ਉਸਦੇ ਨਾਲ ਮੈਂ ਫਿਰ ਤੋਂ ਜੁੜਦੀ ਹਾਂ।
ਰੋਜ਼ ਹੁੰਦੀ ਹੈ ਜਮਾਂ ਤੇ ਘਟਾਓ ਵੀ,
ਰੋਜ਼ ਹੀ ਜ਼ਿੰਦਗੀ ਦਾ ਲੇਖਾ ਜੋਖਾ ਕਰਦੀ ਹਾਂ।
ਰੋਜ਼ ਹੀ ਪੈ ਜਾਂਦਾ ਹੈ ਕੋਈ ਭਰਮ ਜਿਹਾ,
ਹਵਾ ਦੀ ਦਸਤਕ ਸੁਣ ਕੇ ਦਰ `ਤੇ ਖੜਦੀ ਹਾਂ।
ਰੋਜ਼ ਤੇਰੀ ਉਡੀਕ ਦਾ ਪੰਛੀ ਆਣ ਬਨੇਰੇ ਬਹਿ ਜਾਂਦਾ,
ਸ਼ਾਮ ਢਲੇ ਜਦੋਂ ਮੁੜਨ ਪਰਿੰਦੇ ਲੰਬਾ ਹੌਕਾ ਭਰਦੀ ਹਾਂ।
ਰੋਜ਼ ਹੀ ਕਿਰਦੇ ਜਾਂਦੇ ਰਿਸ਼ਤੇ ਹੱਥਾਂ ਵਿਚੋਂ,
ਨਾ ਚਾਹੁੰਦੇ ਵੀ ਹੁਣ ਗੈਰਾਂ ਦੇ ਸੰਗ ਹੱਸਦੀ ਹਾਂ।
ਰੋਜ਼ ਹੀ ਉਡ ਜਾਂਦੀ ਹੈ ਨੀਂਦ ਬਿਨ ਖੰਭਾਂ ਤੋਂ,
ਯਾਦ ਜਦੋਂ ਮੈਂ ਵਕਤ ਪੁਰਾਣਾ ਕਰਦੀ ਹਾਂ।
ਰੋਜ਼ ਉਸ ਨੂੰ ਭੁੱਲਣ ਦੀ ਵਜਾ ਹੈ ਮਿਲ ਜਾਂਦੀ,
ਰੋਜ਼ ਉਸ ਨੂੰ ਯਾਦ ਰੱਖਣ ਲਈ ਬਹਾਨਾਂ ਲੱਭਦੀ ਹਾਂ।

Kanwal Dhillon

 

 

 

 

 
ਕੰਵਲਜੀਤ ਕੌਰ ਢਿਲੋਂ
ਤਰਨਤਾਰਨ।
ਮੋ- 9478793231

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply