Thursday, April 18, 2024

ਰੱਖੜੀ

ਬਾਲ ਗੀਤ

Rakhri1
 

 

 

 
ਲੈ ਕੈ ਆਏ ਰੱਖੜੀ ਮੇਰੇ ਭੈਣ ਜੀ।
ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ।
ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ,
ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ।
ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ।
ਲੈ ਕੇ ਆਏ ਰੱਖੜੀ……………।
ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ,
ਸਭ ਤੱਕ ਰੱਖੜੀ ਪਹੰੁਚਦੀ ਜਰੂਰ ਹੈ।
ਪਿਆਰ ਭਰੇ ਹੰਝੂ ਫਿਰ ਅੱਖਾਂ ਵਿਚੋਂ ਵਹਿਣ ਜੀ।
ਲੈ ਕੇ ਆਏ ਰੱਖੜੀ…………….।
ਵੀਰ ਉਮਰਾਂ ਦੇ ਮਾਪੇ ਸਿਆਣਿਆਂ ਦੇ ਬੋਲ ਨੇ,
ਭਾਗਾਂ ਵਾਲੀਆਂ ਉਹ ਭੈਣਾਂ ਵੀਰ ਜਿੰਨ੍ਹਾਂ ਕੋਲ ਨੇ।
ਦੁੱਖ-ਸੁਖ ਸਦਾ ਇਹ ਵੰਡਾਉਦੇ ਰਹਿਣ ਜੀ।
ਲੈ ਕੇ ਆਏ ਰੱਖੜੀ……………..।
ਦਿਲ ਵਿਚ ਤਾਂਘ ਰਹੇ ਸਦਾ ਇਸ ਤਿਉਹਾਰ ਦੀ,
ਜੁਗ-ਜੁਗ ਸਾਂਝ ਰਹੈ ਭੈਣ ਦੇ ਪਿਆਰ ਦੀ।
ਸੁੱਖ ਪਰਿਵਾਰਾਂ’ਚ ਤਰੇੜਾਂ ਕਦੇ ਨਾ ਪੈਣ ਜੀ।
ਲੈ ਕੇ ਆਏ ਰੱਖੜੀ ਮੇਰੇ ਭੈਣ ਜੀ
ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ।
Sukhbir Khurmania

 

 

 

 

 

 

 
ਸੁਖਬੀਰ ਸਿੰਘ ਖੁਰਮਣੀਆਂ
ਖਾਲਸਾ ਕਾਲਜ ਸੀਨੀ: ਸੈਕੰ: ਸਕੂਲ,
ਅੰਮ੍ਰਿਤਸਰ-143002
ਮੋਬਾ:9855512677

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply