Wednesday, April 17, 2024

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ `ਦੋੜਤਾ ਪੰਜਾਬ ਮਿੰਨੀ ਮੈਰਾਥਨ` 28 ਸਤੰਬਰ ਨੂੰ – ਡਾ. ਪਾਟਿਲ

ਫਾਜ਼ਿਲਕਾ, 21 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲਾ ਪੁਲਿਸ ਵੱਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ PPN2109201719ਦਿਨ ਮੌਕੇ 28 ਸਤੰਬਰ 2017 ਨੂੰ ਨਸ਼ਿਆਂ ਦੇ ਖਿਲਾਫ਼ ‘ਦੋੜਤਾ ਪੰਜਾਬ’ ਨਾਮ ਹੇਠ ਮਿੰਨੀ ਮੈਰਾਥਨ ਦੋੜ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਅੱਜ ਇੱਥੇ ਬੁਲਾਏ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਐਸ.ਐਸ.ਪੀ ਡਾ. ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ ਕਿ ਇਸ ਮਿੰਨੀ ਮੈਰਾਥਾਨ ਦੋੜ ਦਾ ਮੁੱਖ ਮੰਤਵ ਪੰਜਾਬ ਦੇ ਨੋਜ਼ਵਾਨ ਵਰਗ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪੇ੍ਰਰਿਤ ਕਰਨਾ ਅਤੇ ਉਨਾਂ ਦਾ ਧਿਆਨ ਨਸ਼ਿਆਂ ਤੋਂ ਦੂਰ ਕਰਕੇ ਸਮਾਜ ਅਤੇ ਦੇਸ਼ ਨਾਲ ਮਹੱਤਵਪੂਰਨ ਸਬੰਧ ਸਥਾਪਤ ਕਰਨਾ ਹੈ।ਡਾ. ਪਾਟਿਲ ਨੇ ਦੱੋਿਸਆ ਕਿ 28 ਸਤੰਬਰ ਨੂੰ ਸਵੇਰੇ 9 ਵਜੇ ਪੁਲਸ ਲਾਇਨ ਫਾਜ਼ਿਲਕਾ ਦੇ ਪਰੇਡ ਗਰਾਊਂਡ ਤੋਂ ਸ਼ੁਰੂ ਹੋਕੇ ਇਹ ਮਿੰਨੀ ਮੈਰਾਥਨ ਦੋੜ ਫਾਜ਼ਿਲਕਾ ਸ਼ਹਿਰ ਵਿਚੋਂ ਹੁੰਦੀ ਹੋਈ ਇੱਥੋਂ 7 ਕਿਲੋਮੀਟਰ ਦੂਰ ਪਿੰਡ ਆਸਫ਼ ਵਾਲਾ ’ਚ ਸਥਿਤ ਵਾਰ ਮੈਮੋਰੀਅਲ ਤੇ ਖ਼ਤਮ ਹੋਵੇਗੀ।ਉਨਾ ਦੱਸਿਆ ਕਿ ਸਾਰਿਆਂ ਮੁਕਾਬਲੇਬਾਜਾਂ ਨੂੰ ਲਗਭਗ 12 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇਗਾ ਅਤੇ ਮਿੰਨੀ ਮੈਰਾਥਨ ’ਚ ਹਿੱਸਾ ਲੈਣ ਵਾਲਿਆਂ ਲਈ ਸ਼ੁਰੂਆਤੀ ਅਤੇ ਅੰਤਿਮ ਪੁਆਇੰਟ ਤੇ ਰਿਫਰਸ਼ਮੈਂਟ ਦਾ ਪ੍ਰਬੰਧ ਕੀਤਾ ਜਾਵੇਗਾ।ਇਸ ਤੋਂ ਇਲਾਵਾ ਰਸਤੇ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਹੋਵੇਗਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾਂ ਨਾਲ ਨਜਿੱਠਣ ਲਈ ਮੈਡੀਕਲ ਟੀਮਾਂ ਤਿਆਰ ਰਹਿਣਗੀਆਂ। ਡਾ. ਪਾਟਿਲ ਨੇ ਦੱਸਿਆ ਕਿ ਮਿੰਲੀ ਮੈਰਾਥਾਨ ਦੇ ਪਹਿਲੇ ਤਿੰਨ ਜੇਤੂਆਂ ਨੂੰ ਜਿੱਥੇ ਸਨਮਾਨਿਤ ਕੀਤਾ ਜਾਵੇਗਾ ਉਥੇ ਇਸ ਤੋਂ ਬਾਅਦ ਵਾਲੇ 60 ਜੇਤੂਆਂ ਨੂੰ ਹੋਂਸਲਾ ਅਫ਼ਜਾਈ ਲਈ ਇਨਾਮ ਦਿੱਤੇ ਜਾਣਗੇ ਅਤੇ ਇਸ ਤੋਂ ਇਲਾਵਾ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਸਾਰੇ ਮੁਕਾਬਲੇਬਾਜਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਇਸ ਮੌਕੇ ਐਸ.ਐਸ.ਪੀ ਡਾ. ਕੇਤਨ ਬਾਲੀਰਾਮ ਪਾਟਿਲ ਵੱਲੋਂ ਇਸ ਦੋੜ ਸਬੰਧੀ ਇੱਕ ਪ੍ਰੋਮੋੋਸ਼ਨਲ ਵੀਡਿਓ ਜਾਰੀ ਕੀਤੀ ਗਈ।ਉਨਾਂ ਦੱਸਿਆ ਕਿ ਫਾਜ਼ਿਲਕਾ ਪੁਲਸ ਵੱਲੋਂ ਆਮ ਪਬਲਿਕ, ਵਿਦਿਆਰਥੀ ਅਤੇ ਪੇਸ਼ੇਵਰ ਖਿਡਾਰੀ ਆਦਿ ਜੋਕਿ 18 ਸਾਲ ਤੋਂ ਵੱਧ ਉਮਰ ਦੇ ਹੋਣ ਨੂੰ ਇਸ ਮੁਕਾਬਲੇ ’ਚ ਹਿੱਸਾ ਲੈਣ ਲਈ ਖੁਲਾ ਸੱਦਾ ਦਿੱਤਾ ਜਾਂਦਾ ਹੈ ਤਾਂਕਿ ਉਹ ਚੰਗੇ ਕੰਮ ਵਿਚ ਹਿੱਸੇਦਾਰ ਬਣ ਸਕਣ।ਉਨਾ ਕਿਹਾ ਕਿ ਇਸ ਮੁਕਾਬਲੇ ਨਾਲ ਨੋਜਵਾਨਾਂ ਵਿਚ ਸੰਘਰਸ਼ ਕਰਨ ਦੀ ਭਾਵਨਾ ਪੈਦਾ ਹੋਵੇਗੀ, ਜੋ ਉਨਾਂ ਨੂੰ ਭਵਿੱਖ ਵਿਚ ਤਰੱਕੀ ਦੇ ਰਾਹ ਤੇ ਚੱਲਣ ਲਈ ਮਦਦਗਾਰ ਸਾਬਤ ਹੋਵੇਗੀ। ਉਨਾਂ ਦੱਸਿਆ ਕਿ ਇਸ ਇਤਿਹਾਸਕ ਮੁਕਾਬਲੇ ਲਈ ਕੋਈ ਐਂਟਰੀ ਫੀਸ ਨਹੀਂ ਰਖੀ ਗਈ ਹੈ।ਇਸ ਮੌਕੇ ਮੁਖਤਿਆਰ ਸਿੰਘ ਐਸ.ਪੀ (ਇਨਵੈਸਟੀਗੇਸ਼ਨ) ਫਾਜ਼ਿਲਕਾ, ਰਾਹੁਲ ਭਾਰਦਵਾਸ ਡੀ.ਐਸ.ਪੀ (ਡੀ), ਨਰਿੰਦਰ ਸਿੰਘ ਡੀਐਸਪੀ ਸਬ ਡਵਿਜ਼ਨ ਫਜ਼ਿਲਕਾ ਅਤੇ ਹੋਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply