Friday, April 19, 2024

ਸਾਹਿਤ ਸਭਾ ਮਾਲੇਰਕੋਟਲਾ ਵੱਲੋਂ `ਹਾਸੇ ਦੀਆਂ ਫੁੱਲਝੜੀਆਂ` ਕਿਤਾਬ ਰਿਲੀਜ਼

PPN2109201727ਮਾਲੇਰਕੋਟਲਾ (ਸੰਦੌੜ), 21 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਾਹਿਤ ਸਭਾ ਮਾਲੇਰਕੋਟਲਾ ਵੱਲੋਂ ਪੰਜਾਬੀ ਉਰਦੂ ਅਤੇ ਹਿੰਦੀ ਦੇ ਸਾਹਿਤਕਾਰਾਂ ਦੀ ਇੱਕ ਸਾਹਿਤਕ ਬੈਠਕ ਦਾ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਰਹਿਮਤਗੜ੍ਹ ਵਿਖੇ ਆਯੋਜਨ ਕੀਤਾ ਗਿਆ ਹੈ।ਜਿਸ ਦੀ ਪ੍ਰਧਾਨਗੀ ਕੇਂਦਰੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਅਤੇ ਉਰਦੂ ਅਤੇ ਪੰਜਾਬੀ ਦੇ ਉੱਘੇ ਸਾਹਿਤਕਾਰ ਡਾ: ਮੁਹੰਮਦ ਰਫ਼ੀ ਨੇ ਕੀਤੀ। ਮੰਚ ਦਾ ਸੰਚਾਲਨ ਸਾਹਿਤ ਸਭਾ ਦੇ ਸਥਾਨਕ ਪ੍ਰਧਾਨ ਸਾਜਿਦ ਇਸਹਾਕ ਨੇ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਹਰਜੀਤ ਸੋਹੀ ਦੇ ਕਲਾਮ ‘ਸਬ ਮਾਲਿਕ ਦੇ ਰੰਗ ਨੇ ਸੱਜਣਾ’ ਦੇ ਗੀਤ ਨਾਲ ਹੋਈ।ਇਹਨਾਂ ਤੋਂ ਇਲਾਵਾ ਨਾਹਰ ਸਿੰਘ ਮੁਬਾਰਕਪੁਰੀ ਨੇ ਆਪਣੀ ਗ਼ਜ਼ਲ ‘ਦੁੱਖਾਂ ‘ਚ ਮੁਸਕਾਨ ਦਾ ਨਾਂ ਹੈ ਜ਼ਿੰਦਗੀ’, ਅਸ਼ੋਕ ਗੁਪਤਾ ਨੇ ਹਾਸ ਵਿਅੰਗ, ਸਾਲਿਕ ਜਮੀਲ ਨੇ ਆਪਣੀ ਗ਼ਜ਼ਲ ‘ਬੜਾ ਚੁਪ ਚਾਪ ਰਹਿਣਾ ਪੜ ਰਹਾ ਹੈ’, ਸਾਜਿਦ ਇਸਹਾਕ ਨੇ ‘ਦੁਆ ਕੀਤੀ ਕਿਸੇ ਨੇ ਅੱਜ ਮੇਰੇ ਜੀਣ ਦੀ ਸਾਜਿਦ’ ਗ਼ਜ਼ਲ, ਕਰਤਾਰ ਸਿੰਘ ਠੁੱਲੀਵਾਲ ਨੇ ‘ਮੌਸਮ ਉਦਾਸ ਹੈ’ ਕਵਿਤਾ, ਜਸਬੀਰ ਸਿੰਘ ਕੰਗਣਵਾਲ ਨੇ ਮਿੰਨੀ ਕਹਾਣੀ, ਡਾ: ਅੱਯੂਬ ਖ਼ਾਨ ਨੇ ਉਰਦੂ ਗ਼ਜ਼ਲਾਂ ਅਤੇ ਦਿਲਸ਼ਾਦ ਜਮਾਲਪੁਰੀ ਨੇ ਇੱਕ ਖ਼ੂਬਸੂਰਤ ਗੀਤ ਪੇਸ਼ ਕੀਤਾ।ਇਹਨਾਂ ਤੋਂ ਇਲਾਵਾ ਡਾ: ਮੁਹੰਮਦ ਰਫ਼ੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਾਹਿਤ ਸਭਾ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਸੁਝਾਅ ਦਿੱਤਾ ਕਿ ਹਰੇਕ ਮਹੀਨੇ ਹੋਣ ਵਾਲੀ ‘ਸਾਹਿਤਕ ਬੈਠਕ’ ਵਿੱਚ ਕਿਸੇ ਇੱਕ ਸਾਹਿਤਕਾਰ ਨੂੰ ਸਨਮਾਨਿਤ ਕੀਤਾ ਜਾਵੇ।ਉਹਨਾਂ ਆਪਣੇ ਪੰਜਾਬੀ ਤੇ ਉਰਦੂ ਕਲਾਮ ਦੇ ਨਾਲ ਨਾਲ ਦੋਹੇ ਪੇਸ਼ ਕੀਤੇ।ਪਵਨ ਹਰਚੰਦਪੁਰੀ ਨੇ ਪੰਜਾਬੀ ਦੀਆਂ ਗ਼ਜ਼ਲਾਂ ਪੇਸ਼ ਕਰਨ ਉਪਰੰਤ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਾਹਿਤਕਾਰਾਂ ਦੀਆਂ ਜ਼ਿੰਮੇਵਾਰੀਆਂ ਵਿਸ਼ੇ `ਤੇ ਖੁੱਲ੍ਹ ਕੇ ਚਰਚਾ ਕੀਤੀ।ਇਸ ਮੌਕੇ ਤੇ ਅਸ਼ੋਕ ਗੁਪਤਾ ਦੀ ਹਾਸਰਸ ਸਾਹਿਤ ਦੀ ਕਿਤਾਬ ਹਾਸੇ ਦੀਆਂ ਫੁੱਲਝੜੀਆਂ ਵੀ ਰਿਲੀਜ਼ ਕੀਤੀ ਗਈ।ਅਖ਼ੀਰ ਵਿੱਚ ਹਰੇਕ ਮਹੀਨੇ ਇੱਕ ਭਰਵੀਂ ਸਾਹਿਤਕ ਬੈਠਕ ਆਯੋਜਨ ਕਰਨ ਦਾ ਪ੍ਰਣ ਦੁਹਰਾਇਆ ਗਿਆ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply