Friday, April 19, 2024

ਬੱਸਾਂ ਦੇ ਪ੍ਰੈਸ਼ਰ ਹਾਰਨ ਉਤਾਰੇ ਤੇ ਪਟਾਕੇ ਮਾਰਨ ਵਾਲੇ ਬੁੱਲਟ ਮੋਟਰ ਸਾਇਕਲਾਂ ਕੱਟੇ ਚਲਾਨ

PPN2109201728ਮਾਲੇਰਕੋਟਲਾ (ਸੰਦੌੜ), 21 ਸਤੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੂਬੇ ਅੰਦਰ 01 ਅਕਤੂਬਰ ਤੋਂ ਮੋਟਰ ਵਹਿਕਲ ਐਕਟ 1998 ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਐਕਟ 1981 ਅਧੀਨ ਹੁਣ ਚਲਾਨ ਦੇ ਨਾਲ ਨਾਲ 6 ਸਾਲ ਤੱਕ ਦੀ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਚੱਲਦਿਆਂ ਮਲੇਰਕੋਟਲਾ ਵਿਖੇ ਜਿਲਾ ਟ੍ਰੈਫਿਕ ਇੰਚਾਰਜ ਸੁਖਦੀਪ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਮਿਲਕੇ ਜਿਥੇ ਬੱਸਾਂ ਦੇ ਪ੍ਰੈਸ਼ਰ ਹਾਰਨ ਉਤਾਰੇ ਗਏ, ਉੱਥੇ ਹੀ ਪਟਾਕੇ ਮਾਰਨ ਵਾਲੇ ਬੂਲਟ ਮੋਟਰਸਾਇਕਲਾਂ ਦੇ ਵੀ ਚਲਾਨ ਕੱਟੇ ਗਏ।ਇੱਕ ਅਕਤੂਬਰ ਤੋਂ ਸੂਬੇ ਅੰਦਰ ਮੋਟਰ ਐਕਟ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਕਟ ਵਿੱਚ ਬਦਲਾ ਦੇ ਚੱਲਦਿਆਂ ਬੂਲਟ ਤੇ ਪਟਾਕੇ ਮਾਰਨ ਵਾਲੀਆਂ ਦੇ ਹੁਣ ਚਲਾਨ ਕੱਟਣ ਦੇ ਨਾਲ ਨਾਲ 6 ਸਾਲ ਤੱਕ ਦੀ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਮਿਲਕੇ ਜਿੱਥੇ ਲੋਕਾਂ ਨੂੰ ਸ਼ੋਰ ਪ੍ਰਦੂਸ਼ਨ ਬਾਰੇ ਜਾਣੂ ਕਰਵਾਇਆ ਗਿਆ, ਉਥੇ ਹੀ ਸ਼ਹਿਰ ਮਾਲੇਰਕੋਟਲਾ ਦੇ ਬੱਸ ਸਟੈਂਡ ਵਿੱਚ ਸਰਕਾਰੀ ਤੇ ਪ੍ਰਾਇਵੇਟ ਬੱਸਾਂ ਦੇ ਜਿੱਥੇ ਪ੍ਰੈਸ਼ਰ ਹਾਰਨ ਉਤਾਰੇ ਗਏ ਉੱਥੇੇ ਹੀ ਪਟਾਕੇ ਮਾਰਨ ਵਾਲੇ ਬੂਲਟ ਮੋਟਰਸਾਇਕਲਾਂ ਦੇ ਚਲਾਨ ਕੱਟੇ ਤੇ ਇਹ ਹਦਾਇਤ ਦਿੱਤੀ ਕਿ ਹੁਣ ਅਜਿਹਾ ਕਰਨ ਕਾਰਨ ਉਹਨਾ ਨੂੰ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਹੋ ਸਕਦੀ ਹੈ, ਕਿਉਂਕਿ ਵੱਧ ਅਵਾਜ ਕਾਰਨ ਜੋ ਪ੍ਰਦੂਸ਼ਨ ਫੈਲ ਰਿਹਾ ਉਸ ਨੂੰ ਕਾਬੂ ਕੀਤਾ ਜਾ ਸਕੇ।
ਇਸ ਮੋਕੇ ਜਿਲ੍ਹਾ ਟ੍ਰੈਫਿਕ ਇੰਚਾਰਜ ਸੁਖਦੀਪ ਸਿੰਘ ਨਾਲ ਮਲੇਰਕੋਟਲਾ ਦੇ ਟ੍ਰੈਫਿਕ ਇੰਚਾਰਜ ਕਰਨਜੀਤ ਸਿੰਘ ਜੈਜੀ ਵੀ ਹਾਜ਼ਰ ਸਨ।ਜਿਲ੍ਹਾ ਟ੍ਰੈਫਿਕ ਇੰਚਾਰਜ ਸੁਖਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹਿ ਹੈ ਕਿ ਉਹ ਆਪਣੇ ਵਹਿਕਲਾਂ ਦੇ ਕਾਗਜ ਪੂਰੇ ਰੱਖਣ ਤੇ ਪੈਟਰਨ ਦੇ ਮੁਤਾਬਕ ਨੰਬਰ ਲਿਖਵਾਉਣ ਤੇ ਬਿਨਾਂ ਨੰਬਰ ਵਹਿਕਲ ਚਲਾਣਾ ਵੀ ਗਲਤ ਹੈ।ਉਨ੍ਹਾਂ ਕਿਹਾ ਕਿ ਪ੍ਰੈਸ਼ਰ ਹਾਰਨਾ ਨੂੰ ਉਤਾਰਨ ਦੀ ਪ੍ਰਕਿਰੀਆ ਲਾਗਾਤਾਰ ਜਾਰੀ ਰਹੇਗੀ ਤਾ ਜੋ ਹਰ ਇੱਕ ਵਾਹਣ ਤੋਂ ਪ੍ਰੈਸ਼ਰ ਹਾਰਨ ਉਤਾਰਿਆ ਜਾ ਸਕੇ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply