Friday, April 19, 2024

ਡਿਪਟੀ ਕਮਿਸ਼ਨਰ ਵੱਲੋਂ ਪੈਨਸ਼ਨਾਂ ਦੀ ਪੜਤਾਲ ਸਬੰਧੀ ਲੱਗੇ ਕੈਂਪਾਂ ਦੀ ਅਚਨਚੇਤ ਚੈਕਿੰਗ

PPN2109201734ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਲਗਾਈਆਂ ਗਈਆਂ ਪੈਨਸ਼ਨਾਂ ਦੀ ਚੱਲ ਰਹੀ ਪੜਤਾਲ ਸਬੰਧੀ ਅੱਜ ਸ਼ਹਿਰ ਵਿਚ ਲਗਾਏ ਗਏ ਕੈਂਪਾਂ ਦੀ ਚੈਕਿੰਗ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਮਾਹਲ ਪਿੰਡ ਵਿਖੇ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਵਿਚ ਲਗਾਏ ਗਏ ਕੈਂਪ ਵਿਚ ਪਹੁੰਚੇ। ਇਸ ਮੌਕੇ ਉਨਾਂ ਪੜਤਾਲ ਸਬੰਧੀ ਭਰੇ ਜਾ ਰਹੇ ਫਾਰਮਾਂ ਦੀ ਜਾਂਚ ਕੀਤੀ ਅਤੇ ਪੜਤਾਲ ਲਈ ਪਹੁੰਚੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ।ਉਨਾਂ ਸਪੱਸ਼ਟ ਕੀਤਾ ਕਿ ਜੋ ਵੀ ਲਾਭਪਾਤਰੀ ਇਸ ਪੜਤਾਲ ਵਿਚ ਸ਼ਾਮਿਲ ਨਹੀਂ ਹੋਵੇਗਾ, ਉਸ ਦੀ ਪੈਨਸ਼ਨ ਰੋਕ ਦਿੱਤੀ ਜਾਵੇਗੀ।ਇਸ ਲਈ ਜ਼ਰੂਰੀ ਹੈ ਕਿ ਸਾਰੇ ਲਾਭਪਾਤਰੀ ਪੜਤਾਲ ਵਿਚ ਸਹਿਯੋਗ ਦੇਣ ਅਤੇ ਲੱਗ ਰਹੇ ਕੈਂਪਾਂ ਵਿਚ ਪਹੁੰਚ ਕੇ ਪੜਤਾਲ ਫਾਰਮ ਭਰਨ।ਉਨਾਂ ਕਿਹਾ ਕਿ ਜੋ ਲੋਕ ਕਿਸੇ ਕਾਰਨ ਇੰਨਾਂ ਕੈਂਪਾਂ ਵਿਚ ਨਹੀਂ ਪਹੁੰਚ ਸਕੇ ਉਹ ਮਜੀਠਾ ਰੋਡ ’ਤੇ ਮੈਦਾਨ ਹਸਪਤਾਲ ਨੇੜੇ ਸਥਿਤ ਸੀ. ਡੀ.ਪੀ.ਓ ਦਫਤਰ ਜਾਂ ਆਪਣੇ ਘਰ ਦੇ ਨੇੜੇ ਪੈਂਦੇ ਆਂਗਵਾਨੜੀ ਕੇਂਦਰ ਪਹੁੰਚ ਕੇ ਪੜਤਾਲ ਫਾਰਮ ਪ੍ਰਾਪਤ ਕਰਨ।
ਇਸ ਮੌਕੇ ਸਮਾਜ ਸੁਰੱਖਿਆ ਵਿਭਾਗ ਦੇ ਅਧਿਕਾਰੀ ਨਰਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਅੱਜ ਸ਼ਹਿਰ ਵਿਚ ਕਈ ਥਾਵਾਂ ’ਤੇ ਪੈਨਸ਼ਨਾਂ ਦੀ ਪੜਤਾਲ ਲਈ ਕੈਂਪ ਲਗਾਏ ਗਏ ਸਨ, ਜਿਸ ਵਿਚ ਲੋਕਾਂ ਵੱਲੋਂ ਭਰਵਾਂ ਸਹਿਯੋਗ ਪ੍ਰਾਪਤ ਹੋਇਆ ਹੈ।ਉਨਾਂ ਦੱਸਿਆ ਕਿ ਇਹ ਕੈਂਪ ਸ਼ਹਿਰ ਦੀ ਹਰੇਕ ਵਾਰਡ ਵਿਚ ਵੱਖ-ਵੱਖ ਥਾਵਾਂ ’ਤੇ ਲਗਾਏ ਜਾ ਰਹੇ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਪੈਨਸ਼ਨ ਦੀ ਪੜਤਾਲ ਲਈ ਦੂਰ ਨਾ ਜਾਣਾ ਪਵੇ।ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਅਲਕਾ ਕਾਲੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply