Thursday, April 25, 2024

ਸਟੇਟ ਰੋਕਿਟਬਾਲ ਐਸੋਸੀਏਸ਼ਨ ਪੰਜਾਬ ਦੇ ਲਖਬੀਰ ਸਿੰਘ ਚੇਅਰਮੈਨ ਤੇ ਜਸਵੰਤ ਕੌਰ ਪ੍ਰਧਾਨ ਬਣੇ

PPN2109201736ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਸਟੇਟ ਰੋਕਿਟਬਾਲ ਐਸੋਸੀਏਸ਼ਨ ਆਫ ਪੰਜਾਬ ਦੀ ਸਲਾਨਾ ਮੀਟਿੰਗ ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਪਿ੍ਰੰਸੀ. ਸੁਰਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪ੍ਰੋ. ਸਰਬਜੀਤ ਸਿੰਘ ਛੀਨਾ ਗੁਰਦਾਸਪੁਰ, ਪਿ੍ਰੰ. ਨਿਰੰਜਣ ਸਿੰਘ ਰਾਣਾ ਰੋਪੜ, ਪਿ੍ਰੰ. ਇਕਬਾਲ ਸਿੰਘ ਫਿਰੋਜਪੁਰ, ਸਰਬਜੀਤ ਸਿੰਘ ਪਟਿਅਲਾ, ਸੁਖਦੀਪ ਸਿੰਘ ਗਿੱਲ ਤਰਨ ਤਾਰਨ, ਰਾਜ ਕੁਮਾਰ ਫਰਦੀਕੋਟ, ਦੇਵ ਸਿੰਘ ਧਾਲੀਵਾਲ ਬਠਿੰਡਾ, ਗੁਰਪੀ੍ਰਤ ਅਰੋੜਾ, ਅਰੁਣ ਕੁਮਾਰ, ਕਰਮਬੀਰ ਸਿੰਘ ਰੰਧਾਵਾ, ਰੇਣੂ ਬਾਲਾ, ਗੁਰਪੀ੍ਰਤ ਸਿੰਘ, ਹਰਮੀਤ ਸਿੰਘ, ਬਲਦੇਵ ਸਿੰਘ, ਅਕਰਮ ਆਦਿ ਸ਼ਾਮਲ ਹੋਏ।
ਮੀਟਿੰਗ ਵਿੱਚ ਸਰਬ ਸੰਮਤੀ ਨਾਲ ਲਖਬੀਰ ਸਿੰਘ ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਨੂੰ ਚੇਅਰਮੈਨ, ਸ਼੍ਰੀਮਤੀ ਜਸਵੰਤ ਕੌਰ ਪੀ.ਪੀ.ਐਸ ਏ.ਡੀ.ਸੀ.ਪੀ ਟ੍ਰੈਫਿਕ ਅੰਮ੍ਰਿਤਸਰ ਨੂੰ ਪ੍ਰਧਾਨ ਅਤੇ ਪਿ੍ਰੰ. ਬਲਵਿੰਦਰ ਸਿੰਘ ਕਲਸੀ ਨੂੰ ਜਨਰਲ ਸੈਕਟਰੀ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰ ਬਣਾਉਣ ਦੀਆਂ ਸ਼ਕਤੀਆਂ ਪਿ੍ਰੰ. ਬਲਵਿੰਦਰ ਸਿੰਘ, ਪਿ੍ਰੰ. ਸੁਰਜੀਤ ਸਿੰਘ ਰੰਧਾਵਾ ਅਤੇ ਪ੍ਰੋ. ਸਰਬਜੀਤ ਸਿੰਘ ਛੀਨਾ ਨੂੰ ਦਿੱਤੀਆਂ ਗਈਆਂ।
ਇਸ ਸਮੇਂ ਪਿ੍ਰੰ. ਸੁਰਜੀਤ ਸਿੰਘ ਰੰਧਾਵਾ ਨੇ ਸਰਬਜੀਤ ਸਿੰਘ ਛੀਨਾ, ਪਿ੍ਰੰ. ਸੁਰਜੀਤ ਸਿੰਘ ਰੰਧਾਵਾ ਅਤੇ ਵੀ.ਪੀ ਬੇਦੀ ਨਵਾਂ ਸ਼ਹਿਰ ਮੀਤ ਪ੍ਰਧਾਨ, ਪਿ੍ਰੰਸੀ. ਨਿਰੰਜਨ ਸਿੰਘ ਰੋਪੜ, ਪ੍ਰੋ. ਪੀ.ਕੇ ਬਾਂਸਲ ਕਪੂਰਥਲਾ, ਪਿ੍ਰੰ. ਇਕਬਾਲ ਸਿੰਘ ਫਿਰੋਜਪੁਰ, ਸਰਬਜੀਤ ਸਿੰਘ ਪਟਿਆਲਾ, ਦੇਵ ਸਿੰਘ ਧਾਲੀਵਾਲ ਬਠਿੰਡਾ।ਜਨਰਲ ਸਕੱਤਰ ਪਿ੍ਰੰ. ਬਲਵਿੰਦਰ ਸਿੰਘ ਕਲਸੀ।ਟੈਕਨੀਕਲ ਸਕੱਤਰ-ਕਮ-ਕੈਸ਼ੀਅਰ ਜੀ.ਐਸ ਭੱਲਾ, ਜੁਆਇੰਟ ਸਕੱਤਰ ਅਰੁਣ ਕੁਮਾਰ, ਕਰਨਬੀਰ ਸਿੰਘ ਰੰਧਾਵਾ, ਗੁਰਪੀ੍ਰਤ ਅਰੋੜਾ ਅਤੇ ਵਿਕਰਮ ਮੋਹਾਲੀ, ਸੁਖਦੀਪ ਸਿੰਘ ਗਿੱਲ, ਗੁਰਪੀ੍ਰਤ ਸਿੰਘ ਗਿੰਨੀ ਲੀਗਲ ਐਡਵਾਈਜਰ ਐਡਵੋਕੇਟ ਹਰਦੇਵ ਸਿੰਘ ਬੱਤਰਾ, ਕਾਰਜਕਾਰੀ ਮੈਂਬਰ ਰਾਜ ਕੁਮਾਰ ਫਰੀਦਕੋਟ, ਅਕਰਮ ਸੰਗਰੂਰ, ਪਰਮਿੰਦਰ ਫਾਜਿਲਕਾ, ਬਲਵਿੰਦਰ ਸਿੰਘ ਗੁਰਦਾਸਪੁਰ ਆਦਿ ਚੁਣੇ ਗਏ।
ਇਸ ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ 1 ਅਕਤੂਬਰ ਤੋਂ 3 ਅਕਤੂਬਰ ਤੱਕ ਪੰਜਵੀ ਨਾਰਥ ਜੋਨ ਰੋਕਿਟਬਾਲ ਚੈਂਪੀਅਨਸ਼ਿਪ ਅਤੇ ਸੀਨੀਅਰ ਅਤੇ 15 ਸਾਲ ਤੋਂ ਘੱਟ ਉਮਰ ਦੇ ਲੜਕੇ ਲੜਕੀਆਂ ਦੀ ਕਰਾਈ ਜਾਵੇਗੀ।ਇਸੇ ਤਰ੍ਹਾਂ 26 ਤੋਂ 28 ਨਵੰਬਰ ਤੱਕ 15 ਸਾਲ ਤੋਂ ਘੱਟ ਉਮਰ ਵਰਗ ਅਤੇ 19 ਸਾਲ ਤੋਂ ਘੱਟ ਉਮਰ ਦੇ ਲੜਕੇ-ਲੜਕੀਆਂ ਦੀ ਆਨੰਦਪੁਰ ਸਾਹਿਬ ਵਿਖੇ ਕਰਾਉਣ ਦਾ ਫੈਂਸਲਾ ਕੀਤਾ ਗਿਆ।ਪਿ੍ਰੰ. ਰੰਧਾਵਾ ਨੇ ਕਿਹਾ ਕਿ ਇਸ ਖੇਡ ਨੂੰ ਪ੍ਰਫੁੱਲਿਤ ਕਰਨ ਵਾਸਤੇ ਪਿੰਡ ਪੱਧਰ ਤੇ ਖਿਡਾਇਆ ਜਾਵੇਗਾ ਅਤੇ ਇੰਨ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply