Thursday, March 28, 2024

ਪੰਜਾਬ ਵਿੱਚ ਬੁੱਲਟ ਪਟਾਕਾ ਮਿਸ਼ਨ ਬਨਾਮ ਨੌਜਵਾਨ ਵਰਗ ਦੀ ਸੋਚ

         Pressure Hornਹੁਣ ਨਹੀਂ ਵੱਜਣਗੇ ਬੁਲਟ ਦੇ ਪਟ ਵੰਨ-ਸੁਵੰਨੀਆਂ ਅਵਾਜ਼ਾਂ ਕੱਢ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਰਨ, ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਬਨਾਉਣ, ਵੇਚਣ, ਖਰੀਦ ਕਰਨ ਅਤੇ ਫਿਟ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂੰ ਨੇ ਇੰਨਾਂ ਬੇਅਰਾਮ ਕਰਦੀਆਂ ਅਵਾਜ਼ਾਂ ਨੂੰ ਰੋਕਣ ਲਈ ਕਮਰ ਕੱਸੀ ਹੈ ਅਤੇ ਵਾਯੂ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਐਕਟ 1981 ਦੀ ਧਾਰਾ 31 ਏ ਤਹਿਤ ਨਿਰਦੇਸ਼ ਜਾਰੀ ਕੀਤੇ ਹਨ।1 ਅਕਤੂਬਰ 2017 ਤੋਂ ਜੋ ਵੀ ਵਿਅਕਤੀ ਅਜਿਹੇ ਹਾਰਨ, ਮਲਟੀ ਹਾਰਨ ਅਤੇ ਪਟਾਕੇ ਮਾਰਨ ਵਾਲੇ ਸਾਇਲੈਂਸਰ ਬਣਾਏਗਾ, ਵੇਚੇਗਾ ਅਤੇ ਫਿਟ ਕਰੇਗਾ ਉਸ ਨੂੰ ਐਕਟ ਦੀ ਉਲੰਘਣਾ ਸਮਝਦੇ ਹੋਏ 6 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਕੀਤਾ ਜਾ ਸਕੇਗਾ।
ਵਰਣਨਯੋਗ ਹੈ ਕਿ ਉਕਤ ਹਾਰਨਾਂ ਤੇ ਬੁਲਟਾਂ ਦੀਆਂ ਅਵਾਜ਼ਾਂ ਤੋਂ ਜਿਥੇ ਆਮ ਲੋਕ ਪਰੇਸ਼ਾਨ ਹੁੰਦੇ ਹਨ, ਉਥੇ ਕਈ ਵਾਰ ਇਹ ਅਚਨਚੇਤ ਵੱਜੇ ਹਾਰਨ ਹਾਦਸੇ ਅਤੇ ਲੜਾਈਆਂ ਦਾ ਕਾਰਨ ਵੀ ਬਣਦੇ ਹਨ।ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਦੇ ਅਤੇ ਇੰਨਾਂ ਪ੍ਰਤੀ ਨੌਜਵਾਨ ਪੀੜੀ ਦਾ ਵੱਧ ਰਿਹਾ ਕਰੇਜ਼ ਵੇਖਦੇ ਹੋਏ ਕਾਹਨ ਸਿੰਘ ਪੰਨੂੰ ਨੇ ਜੁਲਾਈ ਮਹੀਨੇ ਅਖਬਾਰਾਂ ਵਿਚ ਇਸ਼ਤਹਾਰ ਦੇ ਕੇ ਪਹਿਲਾਂ ਇੰਨਾਂ ਨਾਲ ਸਬੰਧਤ ਪਾਰਟੀਆਂ ਦੇ ਇਤਰਾਜ਼ ਸੁਣੇ ਸਨ ਅਤੇ ਆਖਿਰ ਇਹ ਜਨਤਕ ਹਿੱਤ ਵੇਖਦੇ ਹੋਏ ਇਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ।ਉਨਾਂ ਜਾਰੀ ਹੁਕਮਾਂ ਦੇ ਨਾਲ-ਨਾਲ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਹਨ, ਉਹ ਅਕਤੂਬਰ ਤੋਂ ਇੰਨਾਂ ਹਾਰਨਾਂ ਨੂੰ ਵੇਚਣ ਤੇ ਬਨਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਉਣ।
ਵਿਗੜੇ ਕਾਕੇ ਸ਼ਹਿਰਾਂ ਕਸਬਿਆਂ ਤੇ ਕਾਲਜਾਂ ਦੇ ਆਲੇ ਦੁਆਲੇ ਆਸ਼ਕੀ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ, ਕੰਨ ਪਾੜਵੀਆਂ ਅਵਾਜਾਂ, ਹੂਟਰ, ਬੱਚੇ ਦੇ ਰੋਣ ਦੀ ਅਵਾਜ਼ ਤੇ ਖਾਸ ਕਰਕੇ ਬੁੱਲਟ ਦੇ ਪਟਾਕੇ ਮਾਰਨੇ ਆਮ ਹੀ ਹੈ। ਉਦਾਹਰਣ ਤੇ ਤੌਰ ਤੇ ਜੇਕਰ ਅਸੀ ਮੁਹਾਲੀ ਤੇ ਚੰਡੀਗੜ ਦੀ ਗੱਲ ਕਰੀਏ ਤਾ ਉਥੇ ਪਟਾਕਿਆਂ ਵਰਗੀ ਕੋਈ ਗੱਲ ਨਹੀ ਹੈ, ਮੁਹਾਲੀ ਵਿਚ ਹੋ ਸਕਦੀ ਜਦ ਕਿ  ਚੰਡੀਗੜ ਵਿਚ ਤਾਂ ਸੋਚਿਆ ਵੀ ਨਹੀ ਜਾ ਸਕਦਾ।ਪਰ ਮੁਹਾਲੀ ਵਿਚ ਪੜੇ ਲਿਖੇ ਲੋਕਾਂ ਦੀ ਜਾਗਰੂਕਤਾ ਕਰਕੇ ਅਜਿਹਾ ਨਹੀ ਵਾਪਰਦਾ।ਇਸ ਸਬੰਧ ਵਿਚ ਇਕ ਬੁੱਲਟ ਵਿਕਰੇਤਾ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਜਦ ਕੰਪਨੀ ਬੁੱਲਟ ਤਿਆਰ ਕਰਦੀ ਹੈ ਤਾਂ ਪ੍ਰਦੂਸਣ ਦੇ ਮਾਪਦੰਡ ਪੂਰੇ ਕਰਕੇ ਹੀ ਮੋਟਰਸਾਇਕਲ ਸੜਕ `ਤੇ ਚੜਦਾ ਹੈ, ਪਰ ਕਈ ਮਨਚਲੇ ਬੁੱਲਟ ਖਰੀਦਣ ਤੋ ਤੁਰੰਤ ਬਾਅਦ ਘਰ ਤਾਂ ਹੀ ਜ਼ਾਂਦੇ ਹਨ ਕਿ ਬੁੱਲਟ ਦੇ ਦੋਨੋ ਸਾਈਡਾਂ ਵਾਲੇ ਸੀਸੇ, ਉਲ ਜਲੂਲ ਲਿਖਵਾਊਣਾ ਤੇ ਖਾਸ ਕਰਕੇ ਬੁੱਲਟ ਵਿਚ ਪਟਾਕੇ ਮਾਰਨ ਵਾਲਾ ਸਿਸਟਮ ਲਗਵਾ ਕੇ ਐਂਟਰੀ ਕਰਦੇ ਹਨ।ਸ਼ਹਿਰਾਂ ਦੇ ਬਜਾਏ ਪਿੰਡਾਂ ਵਿੱਚ ਤਾਂ ਬੁੱਲਟ ਮੋਟਰਸਾਇਕਲ ਦੀ ਵਧਾਈ `ਤੇ ਲੱਡੂ ਉਨਾ ਚਿਰ ਚੰਗੇ ਹੀ ਨਹੀ ਲੱਗਦੇ।ਬੁੱਲਟ ਖਰੀਦਣ ਤੋ ਬਾਅਦ ਪਟਾਕੇ ਮਾਰਦਿਆਂ ਪਿੰਡ ਵਿਚ ਜਾਇਆ ਜਾਂਦਾ ਹੈ ਕਿ ਪਿੰਡ ਵਿਚ ਪਤਾ ਲੱਗ ਜਾਵੇ ਸਾਡੇ ਘਰ ਵਿਚ ਵੀ ਬੁੱਲਟ ਆ ਗਿਆ ਹੈ।ਇਕ ਮੋਟਰਸਾਇਕਲ ਮੋਡੀਫਿਕੇਸ ਕਰਨ ਵਾਲੇ ਮਕੈਨਿਕ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਲੋਕ ਬੁੱਲਟ ਮੋਟਰ ਸਇਕਲ ਲੈਣ ਤੋ ਬਾਅਦ ਇੰਨੇ ਕੁ ਪੈਸੇ ਲਗਾ ਦਿੰਦੇ ਹਨ, ਉਹ ਮੋਟਰ ਸਾਇਕਲ ਦੀ ਅਸਲ ਕੀਮਤ ਤੋ ਵੀ ਜਿਆਦਾ ਹੁੰਦੇ ਹਨ, ਉਸ ਅਨੁਸਾਰ ਉਹਨਾਂ ਤਾਂ ਦੁਕਾਨ ਕਮਾਈ ਕਰਨ ਵਾਸਤੇ ਪਾਈ ਹੈ, ਪਰ ਪੰਜਾਬ ਸਰਕਾਰ ਦੇ ਦੱਸੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਸਬੰਧ ਵਿਚ ਹੋਰ ਦੱਸਿਆ ਕਿ ਪਟਾਕੇ ਸਿਸਟਮ ਫਿਟ ਕਰਨ ਨਾਲ ਮੋਟਰ ਸਾਇਕਲ ਦੀ ਉਮਰ ਘੱਟਦੀ ਹੈ ਤੇ ਇਸ ਦਾ ਇੰਝਣ ਜਲਦੀ ਹੀ ਖਰਾਬ ਹੋ ਜਾਂਦਾ ਹੈ।ਇਕ ਟ੍ਰੈਫਿਕ ਤੇ ਖੜੇ ਪੁਲਿਸ ਵਾਲੇ ਨਾਲ ਇਸ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਤੇ ਉਸ ਨੇ ਆਪਣਾ  ਨਾ ਗੁਪਤ ਰੱਖਣ ਤੇ ਵਿਚਾਰ ਸਾਂਝਾ ਕੀਤਾ ਕਿ ਇਸ ਸਿਸਟਮ ਨੂੰ ਲਾਗੂ ਕੀਤਾ ਜਾ ਸਕਦਾ, ਜੇਕਰ ਇਕ ਟ੍ਰੈਫਿਕ ਟੀਮਾਂ ਸਪਸ਼ਲ ਤਿਆਰ ਕੀਤੀਆਂ ਜਾਣ ,ਹਰ ਜਿਲੇ ਦੀ ਕਰਾਸ ਚੈਕਿੰਗ ਕਰ ਵਾਈ ਜਾਵੇ।ਬੁੱਲਟ ਖਰੀਦਣ ਵਾਲਾ ਤੇ ਕਾਲਜ ਦੀਆਂ ਗੇੜੀਆਂ ਕੱਟਣ ਵਾਲਾ ਕਿਸੇ ਅਮੀਰ ਮਾਂ ਬਾਪ ਦੀ ਹੀ ਔਲਾਦ ਹੁੰਦਾ ਹੈ ਚਲਾਣ ਕਰਨ ਦਾ ਨਾ ਸੁਣਦਿਆਂ ਅਫਸਰਾਂ, ਸਿਆਸੀ ਲੀਡਰਾਂ ਦੇ ਫੋਨ, ਸ਼ਹਿਰ ਦੇ ਅਹਿਮ ਸਖਸੀਅਤਾਂ ਤੇ ਖਾਸ ਕਰਕੇ ਪੱਤਰਕਾਰਾਂ ਦੇ ਵੀ ਫੋਨ ਆ ਜਾਂਦੇ ਹਨ।ਜ਼ਿਸ ਕਰਕੇ ਇਸ ਬੁੱਲਟ ਪਟਾਕਾ ਮਿਸ਼ਨ ਕਾਮਯਾਬ ਕਰਨਾ ਔਖਾ ਤੇ ਬਹੁਤ ਮੁਸ਼ਕਿਲ ਹੈ।ਸਾਰਿਆਂ ਦੇ ਵਿਚਾਰਾਂ ਦਾ ਜੇਕਰ ਸਮੁੱਚਾ ਵਿਸ਼ਲੇਸ਼ਣ ਕਰੀਏ ਤਾ ਇਹ ਗੱਲ ਸਪੱਸ਼ਟ ਹੈ ਕਿ ਇਕ ਦਮ ਇਸ ਮੁਹਿੰਮ ਬਾਰੇ ਸਖਤੀ ਨਾ ਕੀਤੀ ਜਾਵੇ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਇਸ ਸਬੰਧੀ ਸੈਮੀਨਾਰ ਲਗਾਏ ਜਾਣ, ਖਾਸ ਕਰਕੇ ਪੰਜਾਬ ਭਰਦੇ ਸਾਰੇ ਸਰਕਾਰੀ , ਗੈਰ ਸਰਕਾਰੀ, ਸਕੂਲਾਂ ਵਿਚ ਸਵੇਰ ਦੀਆਂ ਸਭਾਵਾਂ ਇਸ ਸਬੰਧੀ ਪਹਿਲਾਂ ਜਾਗਰੂਕਤਾ ਲਹਿਰ ਚਲਾਈ ਜਾਵੇ।

Narinder barnal

ਨਰਿੰਦਰ ਸਿੰਘ ਬਰਨਾਲ ਲੈਕਚਰਾਰ ਪੰਜਾਬੀ
ਸਰਕਾਰੀ ਸੀਨੀਅਰ ਸੰਕੈਡਰੀ ਸਕੂਲ
ਭੁੱਲਰ (ਗੁਰਦਾਸਪੁਰ)
ਫੋਨ- 95010012303
ਈ ਮੇਲ- barnalinfo0gmail.com

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply