Friday, April 19, 2024

ਜ਼ਿੰਦਗੀ

ਮੁੱਲਵਾਨ ਬਹੁਤ ਹੈ ਇਹ, ਜ਼ਿੰਦਗੀ ਨੂੰ ਚੱਲਦੀ ਰਖੀਂ ।
ਆਪੇ ਨੂੰ ਬਾਲ ਕੇ ਵੀ, ਹਰ ਰੀਝ ਪਲਦੀ ਰੱਖੀਂ ।
ਐਂਤਕੀ ਦੀਵਾਲੀ ਉਤੇ, ਦੀਵੇ ਤੋਂ ਲਈਂ ਸਿੱਖਿਆ,
ਕਿੰਨੀ ਵੀ ਡਗਮਗਾਵੇ, ਪਰ ਲਾਟ ਬਲਦੀ ਰੱਖੀਂ ।
ਵਾਟਾਂ ਬਹੁਤ ਲੰਮੀਆਂ, ਰਸਤਾ ਵੀ ਹੈ ਇਹ ਔਖਾ,
ਹਰ ਦਿਨ ਮੱਘਦਾ ਰੱਖੀਂ ਨ੍ਹੇਰੀ ਰਾਤ ਢੱਲ੍ਹਦੀ ਰੱਖੀਂ ।
ਜੇ `ਅੱਜ` ਹੈ ਤੇਰਾ ਮਾੜਾ, ਉਦਾਸ ਤੂੰ ਨਾ ਹੋਵੀਂ,
ਰੱਖੀਂ ਹੌਂਸਲਾ ਬਣਾ ਕੇ ਆਸ, ਚੰਗੇ `ਕੱਲ੍ਹ` ਦੀ ਰੱਖੀਂ ।
ਉੱਨ ਦੇ ਨਾਲ-ਨਾਲ ਜੇ ਖੱਲ ਵੀ ਹੈ ਬਚਾਉਣੀ,
ਏਕਾ ਬਣਾ ਕੇ ਅਣਖ ਨੂੰ ਵੱਟਣਾ ਮੱਲਦੀ ਰੱਖੀਂ ।
Gurpreet Rangilpur1

 

 

 

 
ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ.  09855207071

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply