Friday, April 19, 2024

ਜਿਓ ਦੇ ਧੂਰੀ ਸੈਂਟਰ ਨੇ ਮਨਾਇਆ ਕਿੱਡਜ਼ ਡੇਅ ਮਨਾਇਆ

ਧੂਰੀ, 20 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਦੇਸ਼ ਦੀ ਸਭ ਤੋ ਤੇਜੀ ਨਾਲ ਵਧ ਰਹੀ ਮੋਬਾਈਲ ਕੰਪਨੀ ਰਿਲਾਇੰਸ ਜਿਓ ਵਲੋਂ ਕਾਰਪੋਰੇਟ ਸਮਾਜਿਕ PPN2012201703ਜਿੰਮੇਦਾਰੀ (ਸੀ.ਐਸ.ਆਰ) ਦੇ ਤਹਿਤ ਬਣਾਈ ਪਾਲਿਸੀ ਆਮ ਜਨਤਾ ਦੀ ਸਿਹਤ ਅਤੇ ਰਹਿਣ-ਸਹਿਣ ਨੂੰ ਦਰੁੱਸਤ ਕਰਨਾ, ਵਪਾਰਕ ਕੌਸ਼ਲ ਵਿੱਚ ਨਿਖਾਰ ਲਿਆਉਣਾ, ਭਾਰਤ ਦੀ ਕਲਾ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਵਧਾਵਾ ਦੇਣਾ ਅਤੇ ਹੋਰ ਕਈ ਪ੍ਰੋਗਰਾਮਾਂ ਦੇ ਤਹਿਤ ਬੱਚਿਆਂ ਵਿੱਚ ਕਲਾ ਨੂੰ ਉਭਾਰਣ ਲਈ ਧੂਰੀ ਸਥਿਤ ਜਿਓ ਸੈਂਟਰ ਵਿੱਚ ‘ਕਿਡਜ ਡੇਅ’ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਦੇ ਡਰਾਇੰਗ, ਫੈਂਸੀ ਡਰੈਸ ਅਤੇ ਡਾਂਸ ਦੇ ਮੁਕਾਨਲੇ ਕਰਵਾਏ ਗਏ, ਜਿਸ ਵਿੱਚ ਦੋ ਦਰਜਨ ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਖੂਨਦਾਨ ਦੇਣ ਲਈ ਪ੍ਰੇਰਿਤ ਕਰਨ ਵਾਲੀ ਡਰੈਸ ਲਈ ਭਵਿਆ ਬਾਂਸਲ ਨੂੰ ਪਹਿਲਾ, ਡਰਾਇੰਗ ਲਈ ਰਿਦਮ ਸਿੰਗਲਾ ਨੂੰ ਪਹਿਲਾ ਅਤੇ ਡਾਂਸ ਲਈ ਪ੍ਰਾਂਜਲਿ ਬਾਂਸਲ ਨੂੰ ਪਹਿਲਾ ਇਨਾਮ ਦਿੱਤਾ ਗਿਆ ।
ਸੈਂਟਰ ਮੈਨੇਜਰ ਗੌਰਵ ਬਾਂਸਲ ਨੇ ਕਿਹਾ ਕਿ ਜਿਓ ਸਮਾਜ ਨੂੰ ਉਚਾ ਚੁੱਕਣ ਅਤੇ ਬੱਚਿਆਂ ਨੂੰ ਭਾਰਤ ਦੀ ਕਲਾ ਅਤੇ ਸੰਸਕ੍ਰਿਤੀ ਨਾਲ ਜੋੜਨ ਲਈ ਅਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ ਅਤੇ ਆਪਣੀ ਸਮਾਜਿਕ ਜਿੰਮੇਦਾਰੀ ਸਮਝਦੇ ਹੋਏ ਬੱਚਿਆਂ ਨੂੰ ਕਲਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਦਾ ਪ੍ਰਬੰਧ ਹੁੰਦਾ ਰਹੇਗਾ।ਇਸ ਸਮੇਂ ਸਾਰੇ ਆਏ ਬੱਚਿਆਂ ਨੂੰ ਟਾਫੀਆ ਅਤੇ ਮਠਿਆਈਆਂ ਵੰਡੀਆਂ ਗਈਆਂ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply