Thursday, March 28, 2024

28% ਟੈਕਸ ਸਲੈਬ `ਚ ਉਤਪਾਦਿਤ ਜ਼ਿਆਦਾਤਰ ਵਸਤੂਆਂ ਦਾ ਰੇਟ ਘਟਾਇਆ – ਗਿਰੀਰਾਜ ਸਿੰਘ

ਨਵੀਂ ਦਿੱਲੀ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਐਮ.ਐਸ.ਐਮ.ਈ ਰਾਜ ਮੰਤਰੀ ਗਿਰੀਰਾਜ ਸਿੰਘ ਵਲੋਂ gst-taxesਦਿੱਤੀ ਸੂਚਨਾ ਉਪਰੰਤ ਜਾਰੀ ਬਿਆਨ ਅਨੁਸਾਰ ਐਮ.ਐਸ.ਐਮ.ਈ (ਮਾਈਕਰੋ, ਸਮਾਲ ਐਂਡ ਮੀਡੀਅਮ ਐਂਟਰਪ੍ਰੲਜ਼ਿਜ਼) ਲਈ ਜੀ.ਐਸ.ਟੀ ਦੇ ਸੁਚਾਰੂ ਅਮਲ ਲਈ ਸਰਕਾਰ ਵਲੋਂ ਪ੍ਰਭਾਵੀ ਕਦਮ ਚੁੱਕੇ ਗਏ ਹਨ, ਜਿਨ੍ਹਾਂ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ) ਅਤੇ ਕੇ.ਵੀ.ਆਈ.ਸੀ ਪ੍ਰਮਾਣਿਤ ਸੰਸਥਾਨਾਂ, ਦੁਕਾਨਾਂ ਜ਼ਰੀਏ ਖਰੀਦੇ ਖਾਦੀ ਦੇ ਕੱਪੜੇ `ਤੇ ਛੋਟ ਸ਼ਾਮਲ ਹੈ।
ਐਮ.ਐਸ.ਐਮ.ਈਜ਼ ਵਲੋਂ 28% ਟੈਕਸ ਸਲੈਬ ਦੇ ਬੈਂਡ ਵਿਚ ਉਤਪਾਦਿਤ ਜ਼ਿਆਦਾਤਰ ਵਸਤੂਆਂ ਨੂੰ ਘੱਟ ਸਲੈਬ ਵਿੱਚ ਲਿਆਂਦਾ ਗਿਆ ਹੈ।ਕੰਪੋਜੀਸ਼ਨ ਲੈਵੀ ਦੀ ਟਰਨਓਵਰ ਪ੍ਰਤੀ ਸਾਲ 1.50 ਲੱਖ ਰੁਪਏ ਤੱਕ ਵਧਾਈ ਗਈ ਹੈ।ਜੀ.ਐਸ.ਟੀ ਰਜਿਸਟਰਡ ਇਕਾਈਆਂ, ਜਿਨ੍ਹਾਂ ਦੀ ਸਲਾਨਾ ਟਰਨਓਵਰ 1.50 ਲੱਖ ਰੁਪਏ ਜਾਂ ਘੱਟ ਹੈ, ਉਹ ਤਿਮਾਹੀ ਰਿਟਰਨ ਭਰਨਗੀਆਂ।ਮਾਰਚ 2018 ਤੱਕ ਰਿਵਰਸ ਚਾਰਜ ਮੈਕੇਨਿਜ਼ਮ ਨੂੰ ਰੋਕ ਦਿੱਤਾ ਗਿਆ ਹੈ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply