Saturday, April 20, 2024

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿਆਸੀ ਸਟੇਜ਼ਾਂ ਲਗਾਉਣ `ਤੇ ਲਾਈ ਪਾਬੰਦੀ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ Giani-Gurbachan-Singh1ਵਿਖੇ ਨੇ ਸਮੂਹ ਰਾਜਨੀਤੀਕ ਪਾਰਟੀਆਂ ਨੂੰ ਸ਼ਹੀਦੀ ਜੋੜ ਮੇਲੇ `ਤੇ ਸਿਆਸੀ ਸਟੇਜਾਂ ਨਾ ਲਗਾਉਣ ਦੀ ਸਖਤ ਹਦਾਇਤ ਕਰਦਿਆਂ ਆਖਿਆ ਹੈ ਕਿ ਸਮੁੱਚੇ ਸੰਸਾਰ ਅੰਦਰ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਇਕ ਲਾਸਾਨੀ ਸ਼ਹਾਦਤ ਦੀ ਨਿਵੇਕਲੀ ਤੇ ਪਾਵਨ ਪਵਿੱਤਰ ਧਰਤੀ ਵਜੋਂ ਜਾਣੀ ਜਾਂਦੀ ਹੈ।“ਹਮ ਜਾਨ ਅਪਨੀ ਦੇ ਕਰ ਔਰੋਂ ਕੀ ਜਾਂਨੇ ਬਚਾ ਚਲੇ”।ਜਿਥੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਪਣੇ ਲੱਖ਼ਤੇ ਜ਼ਿਗਰ ਤੇ ਮਾਸੂਮ ਚਿਹਰੇ ‘ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ’ ਜੀ ਨੇ ਹੱਡ ਚੀਰਵੀਂ ਕੜਾਕੇ ਦੀ ਠੰਡ ਦੇ ਦਿਨਾਂ ਵਿਚ ਸ੍ਰੀ ਫ਼ਤਿਹਗੜ ਸਾਹਿਬ ਵਿਖੇ ਸਥਿੱਤ ‘ਠੰਡੇ ਬੁਰਜ’ ਵਿਚ ਮਾਤਾ ਗੁਜਰੀ ਜੀ ਨਾਲ ਗੁਜਾਰਦਿਆਂ ਨਵਾਬ ਵਜੀਰ ਖਾਨ ਵਲੋਂ ਜਾਰੀ ਕੀਤੇ ਫਤਵੇ ਉਪਰੰਤ ਜਲਾਦਾਂ ਵਲੋਂ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕੀਤਾ।ਹਿੰਦੁਸਤਾਨ ਹੀ ਨਹੀਂ ਬਲਕੇ ਸਮੁੱਚੇ ਸੰਸਾਰ ਅੰਦਰ ਵੱਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਇਸ ਦਿਨ ਨੂੰ ਸੋਗਮਈ ਤੇ ਵੈਰਾਗਮਈ ਦਿਹਾੜੇ ਵਜੋ ਯਾਦ ਕਰਦਿਆਂ ਸੰਗਤਾਂ ਤੇ ਪ੍ਰਬੰਧਕਾਂ ਵੱਲੋ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਤਿਹਾਸਕ ਹਵਾਲਿਆਂ ਨਾਲ ਪ੍ਰਚਾਰਿਆ ਤੇ ਪ੍ਰਸਾਰਿਆ ਜਾਂਦਾ ਹੈ।
ਜਦ ਕਿ ਅੱਜ ਰਾਜਨੀਤਕ ਪਾਰਟੀਆਂ ਵੱਲੋ ਇਸ ਇਤਿਹਾਸਕ ਦਿਹਾੜੇ ਨੂੰ ਆਪੋ ਆਪਣੀ ਰਾਜਨੀਤੀ ਨੂੰ ਪ੍ਰਫੁੱਲਤ ਕਰਨ ਲਈ ਵਰਤਿਆ ਜਾ ਰਿਹਾ ਹੈ।ਜਥੇਦਾਰ ਨੇ ਸਮੂਹ ਰਾਜਨੀਤੀਕ ਪਾਰਟੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਉਹ ਰਾਜਨੀਤੀਕ ਸਟੇਜਾਂ ਨਾ ਲਗਾਉਣ।ਕੇਵਲ ਧਾਰਮਿਕ ਸਟੇਜਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ।
ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਅੱਜ ਦੇ ਸਮਾਜ ਅੰਦਰ ਸਮੁੱਚੀਆਂ ਦਾਦੀਆਂ-ਨਾਨੀਆਂ ਆਪਣੇ ਬੱਚੇ-ਬੱਚੀਆਂ ਨੂੰ ਸਿੱਖੀ ਦੇ ਵਾਰਿਸ ਸਾਹਿਬਜ਼ਾਦਿਆਂ ਵਾਂਗ “ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾਂ ਜਾਵੇ” ਦੇ ਸੰਕਲਪ ਨੂੰ ਉਹਨਾਂ ਦੇ ਮਨਾਂ ਅੰਦਰ ਦ੍ਰਿੜ ਕਰਵਾਉਂਦਿਆਂ ਮਾਤਾ ਗੁਜਰੀ ਜੀ ਵਾਂਗ ਆਪਣਾ ਫਰਜ਼ ਅਦਾ ਕਰਨ ਤੇ ਨਰੋਏ ਸਮਾਜ ਦੀ ਸਿਰਜਨਾ ਵਿੱਚ ਆਪਣਾ ਯੋਗਦਾਨ ਪਾਉਣ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply