Thursday, April 25, 2024

ਕੌਮੀ ਪੱਧਰ `ਤੇ ਖੇਡ ਕੇ ਵਾਪਸ ਪਰਤੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਦਾ ਸਨਮਾਨ

PPN2112201704ਬਠਿੰਡਾ, 21 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਦੇ 29 ਸੂਬਿਆਂ ਦੀਆਂ ਦੇਸ਼ ਪੱਧਰੀ ਸਕੂਲਜ਼ ਨੈਟਬਾਲ ਖੇਡਾਂ ਅੰਡਰ-17 ਪਿਛਲੇਂ ਦਿਨੀਂ ਛੱਤੀਸਗੜ ਰਾਜ ਦਾ ਜ਼ਿਲਾਂ ਬਾਲੋਦੋ ਬਜ਼ਾਰ ਸ਼ਹਿਰ ਭਾਟਾਪਾਰਾ ਵਿਖੇ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿਚ ਪੰਜਾਬ ਰਾਜ ਲੜਕੇ-ਲੜਕੀਆਂ ਦੀ ਟੀਮ ਨੇ ਸ਼ਮੂਲੀਅਤ ਕੀਤੀ।ਜਿਸ ਵਿਚ ਬਠਿੰਡਾ ਜ਼ਿਲਾ ਦੀ ਅਨਮੋਲਪ੍ਰੀਤ ਕੌਰ ਸਿੱਧੂ ਅਤੇ ਬਿਪਜੀਤ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਨਹੀਂ ਸਗੋਂ ਜ਼ਿਲਾ ਬਠਿੰਡਾ ਅਤੇ ਪੰਜਾਬ ਦਾ ਨਾਂ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ। ਭਾਵੇਂ ਕਿ ਨੈਟਬਾਲ ਲੜਕਿਆਂ ਦੀ ਟੀਮ ਨੇ 29 ਰਾਜਾਂ ਵਿੱਚੋਂ ਪੰਜਾਬ ਨੇ ਦੂਸਰਾ ਸਥਾਨ ਅਤੇ ਲੜਕੀਆਂ ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕੀਤਾ ਹੈ। ਇਹਨਾਂ ਖਿਡਾਰੀਆਂ ਦੇ ਵਾਪਸ ਪਰਤਣ `ਤੇ ਸਕੂਲ ਦੇ ਪਿ੍ਰੰ: ਸੁਖਪਾਲ ਸਿੰਘ ਭੱਟੀ, ਬਲਰਾਜ ਸਿੰਘ ਡੀ.ਪੀ.ਈ ਤੇ ਬਲਵੀਰ ਸਿੰਘ ਕਮਾਂਡੋ ਦੀ ਅਗਵਾਈ ਵਿੱਚ ਕੌਮੀ ਪੱਧਰ `ਤੇ ਖੇਡ ਕੇ ਵਾਪਸ ਪਰਤੇ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਨਿਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਪੱਪੂ ਅਤੇ ਉਹਨਾਂ ਦੇ ਪਾਰਟੀ ਆਗੂ ਬਲਵਿੰਦਰ ਸਿੰਘ, ਮਨਦੀਪ ਸਿੰਘ, ਗੁਰਸੇਵਕ ਸਿੰਘ ਅਤੇ ਸਮੂਹ ਸਟਾਫ਼ ਨੇ ਕੌਮੀ ਪੱਧਰ ਤੇ ਖੇਡ ਕੇ ਪਰਤੀ ਅਨਮੋਲਪ੍ਰੀਤ ਕੌਰ ਸਿੱਧੂ ਵਾਸੀ ਬੀੜ ਬਹਿਮਣ ਦਾ ਲੱਡੂਆਂ ਨਾਲ ਮਿੱਠਾ ਮੂੰਹ ਕਰਵਾਇਆ।ਇਸ ਮੌਕੇ ਦੋ ਹੋਰ ਕੌਮੀ ਪੱਧਰ ਦੀਆਂ ਖਿਡਾਰਣਾਂ ਬੇਅੰਤ ਕੌਰ ਪੁੱਤਰੀ ਕੁਲਵੰਤ ਸਿੰਘ ਅਤੇ ਹਰਪ੍ਰੀਤ ਕੌਰ ਪੁੱਤਰੀ ਗੁਰਲਾਭ ਸਿੰਘ ਜੰਗੀਰਾਣਾ ਜੋ ਕਿ ਸਾਲ 2015-16 ਦੌਰਾਨ ਕੌਮੀ ਪੱਧਰ `ਤੇ ਨੈਟਬਾਲ ਖੇਡਾਂ ਵਿਚ ਮਲਾਂ ਮਾਰ ਕੇ ਆਪਣੇ ਸਕੂਲ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ ਨੂੰ ਵੀ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਨੇ ਸੰਬੌਧਨ ਕਰਦਿਆਂ ਕਿਹਾ ਕਿ ਇਹਨਾਂ ਖਿਡਾਰੀਆਂ ਨੂੰ ਜ਼ਿਲਾ ਪੱਧਰ ਜਾਂ ਰਾਜ ਪੱਧਰ `ਤੇ ਸਨਮਾਨਿਤ ਕਰਨ ਲਈ ਖੇਡ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਕੇ ਕੀਤਾ ਜਾਵੇਗਾ ਅਤੇ ਨੌਕਰੀਆਂ ਵਿੱਚ ਪਹਿਲ ਦੇ ਆਧਾਰ `ਤੇ ਖਿਡਾਰੀਆਂ ਨੂੰ ਭਰਤੀ ਕੀਤਾ ਜਾਵੇਗਾ ਅਤੇ ਇਹਨਾਂ ਖਿਡਾਰੀਆਂ ਦੀ ਜਿੰਦਗੀ ਦੇ ਸਮੇਂ ਦੌਰਾਨ ਘੱਟੋਂ-ਘੱਟ 20 ਲੱਖ ਦਾ ਬੀਮਾ ਸਕੀਮ ਮੁੱਖ ਮੰਤਰੀ ਦੁਬਾਰਾ ਖਿਡਾਰੀਆਂ ਨੂੰ ਬੀਮਾ ਸਕੀਮ ਕਰਨ ਲਈ ਸ਼ਿਫ਼ਾਰਸ਼ ਕੀਤੀ ਜਾਵੇਗੀ।ਖਿਡਾਰੀਆਂ ਨੂੰ ਕੋਈ ਸਮੱਸਿਆਂ ਆਉਂਦੀ ਹੈ ਤਾਂ ਉਸ ਦਾ ਹੱਲ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਸਾਂਝਾਂ ਕਰਕੇ ਕੱਢਿਆ ਜਾਵੇਗਾ।ਕਾਂਗਰਸ ਦੇ ਜਰਨਲ ਸਕੱਤਰ ਜਸਵਿੰਦਰ ਸਿੰਘ ਤੇ ਪਿ੍ਰੰ: ਸੁਖਪਾਲ ਸਿੰਘ ਭੱਟੀ ਨੇ ਕੌਮੀ ਖਿਡਾਰਣ ਅਨਮੋਲਪ੍ਰੀਤ ਕੌਰ ਸਿੱਧੂ ਨੂੰ 2100/–2100/- ਰੁਪਏ ਦੀ ਨਕਦ ਰਕਮ ਇਨਾਮ ਵਜੋਂ ਦਿੱਤੀ । ਇਸ ਸਮੇਂ ਸਕੂਲ ਸਟਾਫ਼ ਲੈਕ: ਮਲਕੀਤ ਸਿੰਘ, ਰਾਜਵੀਰ ਸ਼ਿੰਘ, ਨਛੱਤਰ ਸਿੰਘ, ਹੈਡ ਟੀਚਰ ਚਰਨਜੀਤ ਕੌਰ, ਸੁਖਜੀਤ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਮੋਨੀਕਾ ਰਾਣੀ, ਅਮਨਦੀਪ ਸ਼ਰਮਾ, ਹਰਦੀਪ ਸਿੰਘ ਅਤੇ ਅਸ਼ੋਕ ਕੁਮਾਰ ਆਦਿ ਸਮੂਹ ਸਟਾਫ਼ ਸ਼ਾਮਲ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply