Thursday, April 18, 2024

ਇਕ ਦਿਨਾਂ ‘ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਆਯੋਜਿਤ

PPN2112201706ਬਠਿੰਡਾ, 21 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਇਕ ਦਿਨਾਂ ‘ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ. ਵਿਕਾਸਦੀਪ, ਸਹਾਇਕ ਪ੍ਰੋਫੈਸਰ, ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਸਟੱਡੀਜ਼, ਤਲਵੰਡੀ ਸਾਬੋ ਕੈਂਪਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਫੈਕਲਟੀ ਮੈਂਬਰਾਂ ਨੂੰ ਮਾਹਿਰ ਵਜੋਂ ਸੰਬੋਧਨ ਕੀਤਾ। ਵਰਨਣਯੋਗ ਹੈ ਕਿ ਡਾ. ਵਿਕਾਸਦੀਪ ਦਾ ਕਾਰਪੋਰੇਟ ਤੇ ਸਿੱਖਿਆ ਖੇਤਰ ਵਿੱਚ 26 ਸਾਲ ਦਾ ਬਹੁਪੱਖੀ ਤਜ਼ਰਬਾ ਹੈ ਅਤੇ ਉਹ ਬੀ.ਟੈਕ, ਐਮ.ਬੀ.ਏ, ਯੂ.ਜੀ.ਸੀ-ਨੈਟ ਅਤੇ ਪ੍ਰਬੰਧਨ ਵਿਚ ਪੀ.ਐਚ.ਡੀ ਹਨ।
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੀ ਇਹ ਵਧੀਆ ਪਹਿਲਕਦਮੀ ਪੀ.ਐਚ.ਡੀ ਦੀ ਪੜਾਈ ਕਰ ਰਹੇ ਜਾਂ ਪੀ.ਐਚ.ਡੀ ਦੀ ਪੜਾਈ ਸ਼ੁਰੂ ਕਰਨ ਦੀ ਸਲਾਹ ਬਣਾ ਰਹੇ ਅਧਿਆਪਕਾਂ ਲਈ ਇੱਕ ਵਡਮੁੱਲਾ ਟਰੇਨਿੰਗ ਸੈਸ਼ਨ ਸੀ ਜੋ ਵੱਖ-ਵੱਖ ਲਾਈਵ ਪ੍ਰੋਜੈਕਟਾਂ ਦੌਰਾਨ ਪ੍ਰਸ਼ਨਾਵਲੀ ਬਣਾਉਣ ਵਿਚ ਅਧਿਆਪਕਾਂ ਦੀ ਬਹੁਤ ਮਦਦ ਕਰੇਗਾ।ਮਾਹਿਰ ਨੇੇ ਪ੍ਰਸ਼ਨਾਵਲੀ ਤਿਆਰ ਕਰਨ ਬਾਰੇ ਰਸਮੀ ਪ੍ਰੈਜ਼ਨਟੇਸ਼ਨ ਦੇਣ ਤੋਂ ਇਲਾਵਾ ਫੈਕਲਟੀ ਮੈਂਬਰਾਂ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਵੀ ਦਿੱਤੇ ਜੋ ਅਸਲ ਵਿੱਚ ਆਪਣੇ ਖੋਜ ਕਾਰਜਾਂ/ਪ੍ਰਾਜੈਕਟਾਂ ਲਈ ਪ੍ਰਸ਼ਨਾਵਲੀ ਤਿਆਰ ਕਰਨ ਅਤੇ ਡਿਜ਼ਾਇਨ ਕਰਨ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਕਾਲਜ ਦੇ ਕੁਲ 26 ਫੈਕਲਟੀ ਮੈਂਬਰਾਂ ਨੇ ਮਾਹਿਰ ਤੋਂ ਪ੍ਰਸ਼ਨਾਵਲੀ ਤਿਆਰ ਕਰਨ ਬਾਰੇ ਲਾਭਕਾਰੀ ਗਿਆਨ ਪ੍ਰਾਪਤ ਕੀਤਾ।ਇਸ ਮੌਕੇ ਡਾ. ਵਿਕਾਸਦੀਪ ਵਲੋਂ ਲਾਈਵ ਉਦਾਹਰਨਾਂ ਦੇ ਕੇ ਵਿਚਾਰੇ ਗਏ ਕੇਸਾਂ ਅਤੇ ਪੁੱਛੇ ਗਏ ਸਾਰੇ ਸੁਆਲਾਂ ਦਾ ਚੰਗੀ ਤਰਾਂ ਹੱਲ ਕੀਤਾ ਗਿਆ। ਅਖੀਰ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਾਈਸ ਪਿ੍ਰੰਸੀਪਲ ਨੇ ਆਏ ਹੋਏ ਮਾਹਿਰ ਲਈ ਧੰਨਵਾਦੀ ਸ਼ਬਦ ਕਹੇ ਅਤੇ ਉਸ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਫੈਕਲਟੀ ਮੈਂਬਰਾਂ ਦੇ ਵਿਕਾਸ ਲਈ ਕੀਤੇ ਗਏ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply