Friday, March 29, 2024

ਪਿੰਡ ਰਣੀਕੇ ਨੇੜੇ ਸੰਘਣੀ ਧੁੰਦ ਕਾਰਨ ਕਾਰ ਨਹਿਰ ’ਚ ਡਿੱਗੀ

ਧੂਰੀ, 5 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਲੰਘੀ ਦੇਰ ਸ਼ਾਮ ਪਿੰਡ ਰਣੀਕੇ ਨੇੜੇ ਇਕ ਮਾਰੂਤੀ ਕਾਰ ਸੰਘਣੀ ਧੁੰਦ ਕਾਰਨ ਨਹਿਰ ’ਚ ਜਾ ਡਿੱਗੀ। ਘਟਨਾ ਦੌਰਾਨ ਕਾਰ ਸਾਵਰਾਂ ’ਚੋਂ ਦੋ ਸਕੇ ਭਰਾਵਾਂ ’ਚੋਂ ਇਕ ਨੂੰ ਬਚਾ ਲਿਆ ਗਿਆ, ਜਦੋਂ ਕਿ ਦੂਜੇ ਭਰਾ ਦੀ ਲਾਸ਼ ਹੀ ਨਹਿਰ ’ਚੋਂ ਬਰਾਮਦ ਹੋ ਸਕੀ।ਇਸ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬੁਗਰਾ ਦੇ ਰਾਮਗੜੀਆ ਪਰਿਵਾਰ ਦੇ ਦੋ ਸਕੇ ਭਰਾ ਆਪਣੀ ਮਾਰੂਤੀ ਕਾਰ ’ਚ ਪਿੰਡ ਮੁਲੋਵਾਲ ਵਾਲੇ ਪਾਸਿਓਂ ਦੇਰ ਸ਼ਾਮ ਕਰੀਬ ਪੌਣੇ ਨੌ ਵਜੇ ਪਿੰਡ ਵਾਪਸ ਪਰਤ ਰਹੇ ਸਨ, ਕਿ ਸੰਘਣੀ ਧੁੰਦ ਕਾਰਨ ਉਨਾਂ ਦੀ ਕਾਰ ਪਿੰਡ ਰਣੀਕੇ ਨੇੜੇ ਕੋਟਲਾ ਬਰਾਂਚ (ਬੱਬਨਪੁਰ ਵਾਲੀ) ਨਹਿਰ ਦੇ ਪੁਲ ’ਤੇ ਅਚਾਨਕ ਨਹਿਰ ’ਚ ਜਾ ਡਿੱਗੀ, ਪਰ ਇਸ ਘਟਨਾ ਦੌਰਾਨ ਲੋਕਾਂ ਵਲੋਂ ਕਾਰ ਸਵਾਰਾਂ ’ਚੋਂ ਬਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੂੰ ਬਚਾ ਲਿਆ ਗਿਆ।ਬਾਅਦ ਵਿਚ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਵੀ ਨਹਿਰ ’ਚੋਂ ਕੱਢ ਲਿਆ ਗਿਆ, ਪਰ ਉਸ ਦਾ ਭਰਾ ਸੁਖਜੀਤ ਸਿੰਘ (26) ਦੀ ਪਾਣੀ ਦੇ ਤੇਜ ਬਹਾਅ ਕਾਰਨ ਡੁੱਬ ਗਿਆ, ਜਿਸ ਦੀ ਲਾਸ਼ ਨੂੰ ਅੱਜ ਬਾਅਦ ਦੁਪਹਿਰ ਪਿੰਡ ਕਿਲਾ ਹਕੀਮਾਂ ਨੇੜੇ ਬਣੇ ਪਾਵਰ ਹਾੳੂਸ ਕੋਲੋਂ ਬਰਾਮਦ ਕੀਤਾ ਗਿਆ ਹੈ। ਸੰਪਰਕ ਕਰਨ ’ਤੇ ਥਾਣਾ ਸਦਰ ਧੂਰੀ ਦੇ ਅਧੀਨ ਆਉਂਦੀ ਰਣੀਕੇ ਪੁਲਿਸ ਚੌਕੀ ਦੇ ਇੰਚਾਰਜ ਹੀਰਾ ਸਿੰਘ ਸੰਧੂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਸੀ.ਆਰ.ਪੀ.ਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply