Friday, April 19, 2024

ਸੂਰਜੀ ਕਿਰਣਾਂ ਰਾਹੀਂ ਬਿਜਲੀ ਬਣਾਉਣ ਵੱਲ ਦਿੱਲੀ ਕਮੇਟੀ ਨੇ ਪੁੱਟੇ ਕਦਮ

ਕੇਂਦਰੀ ਨਵਿਆਉਣਯੋਗ ਉਰਜਾ ਮੰਤਰੀ ਆਰ.ਕੇ ਸਿੰਘ ਨਾਲ ਵਫ਼ਦ ਨੇ ਕੀਤੀ ਮੁਲਾਕਾਤ

PPN0501201809ਨਵੀਂ ਦਿੱਲੀ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਤਾਵਰਣ ਨੂੰ ਬਚਾਉਣ ਲਈ ਨਵਿਆਉਣਯੋਗ ਉਰਜਾ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਅਤੇ ਵਿਦਿਅਕ ਅਦਾਰਿਆਂ ’ਚ ਇਸਤੇਮਾਲ ਦਾ ਫੈਸਲਾ ਕੀਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਕੇਂਦਰੀ ਨਵਿਆਉਣਯੋਗ ਉਰਜਾ ਮੰਤਰੀ ਆਰ.ਕੇ ਸਿੰਘ ਨਾਲ ਇਸ ਬਾਬਤ ਮੁਲਾਕਾਤ ਕੀਤੀ।ਜੀ.ਕੇ ਦੇ ਨਾਲ ਇਸ ਮੌਕੇ ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜ਼ਰਾ ਅਤੇ ਦਿੱਲੀ ਕਮੇਟੀ ਮੈਂਬਰ ਹਰਜੀਤ ਸਿੰਘ ਜੀ.ਕੇ ਮੌਜੂਦ ਸਨ।ਜੀ.ਕੇ ਨੇ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਮੇਟੀ ਨੇ 5 ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਅਤੇ 4 ਉੱਚ ਵਿਦਿਅਕ ਅਦਾਰਿਆਂ ’ਚ 1 ਮੇਗਾਵਾਟ ਬਿਜਲੀ ਖ਼ਮਤਾ ਦੇ ਪਲਾਂਟ ਸੂਰਜੀ ਉਰਜਾ ਉਤਪਾਦਨ ਲਈ ਲਗਾਉਣ ਦਾ ਪਹਿਲੇ ਗੇੜ੍ਹ ’ਚ ਫੈਸਲਾ ਲਿਆ ਹੈ, ਤਾਂਕਿ ਵਾਤਾਵਰਣ ਦੀ ਸੰਭਾਲ ਕਰਨ ਦੇ ਗੁਰੂਆਂ ਵੱਲੋਂ ਦਿੱਤੇ ਗਏ ਸਿਧਾਂਤ ’ਤੇ ਪਹਿਰਾ ਦਿੱਤਾ ਜਾ ਸਕੇ।ਜੀ.ਕੇ ਨੇ ਕਿਹਾ ਕਿ ਅੱਜ ਸੰਸਾਰ ਨੂੰ ਪਰਮਾਣੂ ਬੰਬ ਤੋਂ ਜਿਆਦਾ ਕੁਦਰਤੀ ਸਰੋਤਾਂ ਦੇ ਹੋ ਰਹੇ ਖਾਤਮੇ ਦਾ ਵਧੇਰੇ ਡਰ ਹੈ, ਹੋ ਸਕਦਾ ਹੈ ਕਿ ਅਗਲਾ ਵਿਸ਼ਵ ਯੁੱਧ ਪਾਣੀ ਦੇ ਲਈ ਹੋਵੇ।ਦੇਸ਼ ਭਰ ’ਚ 15 ਹਜ਼ਾਰ ਤੋਂ ਵੱਧ ਗੁਰਦੁਆਰੇ ਹੋਣ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਕੁਦਰਤੀ ਸਰੋਤਾਂ ਦੀ ਰਾਖੀ ਕਰਨ ਲਈ ਪਿੱਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਨ।ਪਹਿਲੇ ਲੰਗਰ ਲੱਕੜ ਬਾਲ ਕੇ ਪਕਾਇਆ ਜਾਂਦਾ ਸੀ, ਫਿਰ ਗੈਸ ਤੋਂ ਬਾਅਦ ਹੁਣ ਭਾਪ ਉਰਜਾ ਰਾਹੀਂ ਲੰਗਰ ਪਕਾਉਣ ਵੱਲ ਅਸੀਂ ਕਦਮ ਵਧਾ ਚੁੱਕੇ ਹਾਂ, ਤਾਂਕਿ ਕੁਦਰਤੀ ਸਰੋਤਾਂ ਦਾ ਘੱਟੋ-ਘੱਟ ਇਸਤੇਮਾਲ ਕਰਕੇ ਨਵਿਆਉਣਯੋਗ ਉਰਜਾ ਦਾ ਇਸਤੇਮਾਲ ਕੀਤਾ ਜਾ ਸਕੇ।ਜੀ.ਕੇ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਹਮੇਸ਼ਾਂ ਕੁਦਰਤ ਨੂੰ ਬਚਾਉਣ ਦਾ ਸਾਨੂੰ ਸੁਨੇਹਾ ਦਿੱਤਾ ਹੈ। ਜੇਕਰ ਦੇਸ਼ ਭਰ ਦੇ ਧਾਰਮਿਕ ਸਥਾਨ ਇਸ ਮੁਹਿੰਮ ਵੱਲ ਤੁਰ ਪੈਣ ਤਾਂ ਦੇਸ਼ ਦਾ ਵੱਡਾ ਭਲਾ ਹੋ ਸਕਦਾ ਹੈ।ਜੀ.ਕੇ ਨੇ ਲੰਗਰ ਦੀ ਬਰਬਾਦੀ ਰੋਕਣ ਲਈ ਵੀ ਛੇਤੀ ਹੀ ਸਖ਼ਤ ਕਦਮ ਚੁੱਕਣ ਦਾ ਵੀ ਇਸ਼ਾਰਾ ਕੀਤਾ ਤਾਂਕਿ ਅਨਾਜ਼ ਅਤੇ ਬਾਕੀ ਸਮਾਨ ਨੂੰ ਯੋਗ ਥਾਂ ’ਤੇ ਇਸਤੇਮਾਲ ਕੀਤਾ ਜਾ ਸਕੇ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply