Thursday, December 13, 2018
ਤਾਜ਼ੀਆਂ ਖ਼ਬਰਾਂ

ਯੂਨੀਵਿਰਸਿਟੀ ਦੇ ਫੂਡ ਸਾਇੰਸ ਤੇ ਤਕਨਾਲੋਜੀ ਵਿਭਾਗ ਵਲੋਂ ਗਿਆਨ ਪ੍ਰੋਗਰਾਮ ਸ਼ੁਰੂ

PPN0501201810ਅੰਮ੍ਰਿਤਸਰ, 5 ਜਨਵਰੀ (ਪੰਜਾਬ ਪਸੋਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੈਵ ਯੂਨੀਵਿਰਸਿਟੀ ਦੇ ਫੂਡ ਸਾਇੰਸ ਤੇ ਤਕਨਾਲੌਜੀ ਵਿਭਾਗ ਵਲੋਂ ਅੱਜ ਇਥੇ ਪੰਜ ਦਿਨਾਂ ਗਲੋਬਲ ਇਨੀਸ਼ੀਏਟਿਵ ਆਫ ਅਕੈਡਮਿਕ ਨੈਟਵਰਕਸ (ਗਿਆਨ) ਪ੍ਰੋਗ੍ਰਾਮ ਦਾ ਉਦਘਾਟਨ ਅੱਜ ਇਥੇ ਯੂਨੀਵਿਰਸਿਟੀ ਦੇ ਮਾਹਾਰਾਜਾ ਰਣਜੀਤ ਸਿੰਘ ਭਵਨ ਔਡੀਟੋਰੀਅਮ ਵਿਖੇ ਹੋਇਆ।ਇਹ ਪ੍ਰੋਗ੍ਰਾਮ ਭਾਰਤ ਸਰਕਾਰ ਦੇ ਮਨੀਸਟਰੀ ਆਫ ਹਯੂਮਨ ਰਿਸੋਰਸ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਪ੍ਰੋਗ੍ਰਾਮ ਵਿਚ ਵੱਡੀ ਗਿਣਤੀ ਚ’ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਭਾਗ ਲੈ ਰਹੇ ਹਨ। ਕੈਨੇਡਾ ਦੀ ਮੈਨੀਟੋਬਾ ਯੂਨੀਵਿਰਸਿਟੀ ਦੇ ਵਿਗਿਆਨੀ ਡਾ. ਦਿਗਵੀਰ ਐੱਸ. ਜਿਆਸ ਨੇ ਇਸ ਮੌਕੇ ਮੁਖ ਭਾਸ਼ਣ ਦਿਤਾ।ਪ੍ਰੋਗ੍ਰਾਮ ਦੇ ਕੋਆਰਡੀਨੇਟਰ ਡਾ. ਨਿਰਪਿੰਦਰ ਸਿੰਘ, ਡਾਇਰੈਕਟਰ ਖੋਜ ਨੇ ਮੁਖ ਮਹਿਮਾਨ ਅਤੇ ਹੋਰਨਾ ਨੂੰ ਜੀ ਆਇਆ ਕਿਹਾ।ਗਿਆਨ ਦੇ ਸਥਾਨਕ ਕੋਆਰਡੀਨੇਟਰ ਡਾ. ਪਲਵਿੰਦਰ ਸਿੰਘ ਨੇ ਪ੍ਰੋਗ੍ਰਾਮ ਬਾਰੇ ਜਾਣਕਾਰੀ ਦਿੱਤੀ। ਵਿਭਾਗ ਦੇ ਡਾ. ਬਲਮੀਤ ਸਿੰਘ ਗਿੱਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਡਾ. ਅੰਮ੍ਰਿਤਪਾਲ ਕੌਰ ਨੇ ਮੁੱਖ ਬੁਲਾਰੇ ਬਾਰੇ ਜਾਣਕਾਰੀ ਦਿੱਤੀ।ਡਾ. ਜਿਆਸ ਨੇ ਆਪਣੇ ਭਾਸ਼ਣ ਵਿਚ ਕੈਨੇਡਾ ਵਿਖੇ ਖਾਦ ਪਦਾਰਥਾਂ ਦੀ ਸਾਂਭ ਸੰਭਾਲ, ਸੁਕਾਉਣਾ ਅਤੇ ਡਿਜੀਟਿਲ ਇਮੇਜਿੰਗ ਬਾਰੇ ਕੀਤੀ ਖੋਜ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਭਾਰਤ ਦੇ ਖਾਦ ਭੰਡਾਰ ਵਜੋਂ ਜਾਣਿਆਂ ਜਾਂਦਾ ਹੈ।ਇਸ ਲਈ ਇਸ ਵਿਸ਼ੇ ਨਾਲ ਸੰਬੰਧਿਤ ਖੋਜ ਕਾਰਜ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਡਾ. ਨਰਪਿੰਦਰ ਸਿੰਘ ਨੇ ਕਿਹਾ ਕਿ ਫੂਡ ਇਡਸਟਰੀ ਵਿਚ ਬਾਇਓ ਇਮੇਜਿੰਗ ਖਾਦ ਪਦਾਰਥਾਂ ਦੀ ਸਾਂਭ ਸੰਭਾਲ ਕਰਨ ਵਿਚ ਇਕ ਸਸਤਾ ਤੇ ਜਲਦੀ ਹੋਣ ਵਾਲਾ ਤਰੀਕਾ ਹੈ।ਇਸ ਮੌਕੇ ਡਾ. ਜਿਆਸ ਨੂੰ ਯੂਨੀਵਰਸਿਟੀ ਵਲੋ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>