Thursday, April 25, 2024

ਪੱਤਰਕਾਰ ਨਾਲ ਮੰਦੀ ਸ਼ਬਦਾਵਲੀ ਬੋਲਣ ਵਾਲੇ ਟੋਲ ਪਲਾਜ਼ਾ ਮੁਲਾਜ਼ਮ ਨੇ ਮੰਗੀ ਮੁਆਫੀ

PPN0501201811ਜੰਡਿਆਲਾ ਗੁਰੂ, 5 ਜਨਵਰੀ (ਹਰਿੰਦਰ ਪਾਲ ਸਿੰਘ)  ਜੰਡਿਆਲਾ ਪ੍ਰੈਸ ਕਲੱਬ ਦੇ ਚੇਅਰਮੈਨ ਸੁਰਿੰਦਰ ਅਰੋੜਾ ਨਾਲ ਤਕਰਾਰਬਾਜ਼ੀ ਦੌਰਾਨ ਮੰਦੀ ਸ਼ਬਦਾਵਲੀ ਬੋਲਣ `ਤੇ ਭਖਿਆ ਮਾਮਲਾ ਉਸ ਸਮੇਂ ਠੰਡਾ ਪੈ ਗਿਆ, ਜਦ ਢਿਲਵਾਂ ਬੈਰੀਅਰ ਤੋਂ ਮੌਕੇ `ਤੇ ਪਹੁੰਚੀ ਟੋਲ ਟੈਕਸ ਟੀਮ ਵਿਚ ਸ਼ਾਮਿਲ ਕੁਲਦੀਪ ਚੰਦ ਮੁੱਖ ਪ੍ਰਬੰਧਕ, ਦੀਪਕ ਕੁਮਾਰ ਅਤੇ ਵੈਂਕਟ ਰਾਓ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਕਰਮਚਾਰੀ ਕੋਲੋ ਮੁਆਫੀ ਮੰਗਵਾਈ ਅਤੇ ਭਰੋਸਾ ਦਿੱਤਾ ਕਿ ਜਨਤਾ ਨਾਲ ਕੋਈ ਵੀ ਬਦਸਲੂਕੀ ਨਹੀਂ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਮੌਕੇ ਸੂਚਨਾ ਤਕਰਾਰ ਦੀ ਸੂਚਨਾ ਮਿਲਣ `ਤੇ ਟੋਲ ਪਲਾਜ਼ਾ ਪਹੁੰਚੇੇ ਜੰਡਿਆਲਾ ਪ੍ਰੈਸ ਕਲੱਬ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਆਪਣੀ ਸਮੁੱਚੀ ਟੀਮ ਸਮੇਤ ਟੋਲ ਬੈਰੀਅਰ ਦੀ ਪ੍ਰਬੰਧਕ ਕਮੇਟੀ ਖਿਲਾਫ ਧਰਨਾ ਲਗਾ ਦਿੱਤਾ।ਮਲਹੋਤਰਾ ਨੇ ਦੋਸ਼ ਲਾਇਆ ਕਿ ਟੋਲ ਬੈਰੀਅਰ ਦੀ ਪ੍ਰਬੰਧਕੀ ਟੀਮ ਨੇ ਆਪਣੇ ਸਟਾਫ ਵਿੱਚ ਗੁੰਡਾ ਅਨਸਰ ਪਾਲ ਰੱਖੇ ਹਨ, ਜਿਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਉਨਾਂ ਨੇ ਇਸ ਮੌਕੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਪਹੁੰਚੇ ਏ.ਐਸ.ਆਈ ਗੁਰਨਾਮ ਸਿੰਘ ਅਤੇ ਸਰਬਜੀਤ ਸਿੰਘ ਨੂੰ ਪੱਤਰਕਾਰਾਂ ਨੇ ਇਕ ਦਰਖ਼ਾਸਤ ਦਿੰਦੇ ਹੋਏ ਦੋਸ਼ੀ ਕਰਮਚਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ।ਇਸੇ ਦੌਰਾਨ ਜੰਡਿਆਲਾ ਪ੍ਰੈਸ ਕਲੱਬ ਦੇ ਚੇਅਰਮੈਨ ਸੁਰਿੰਦਰ ਅਰੋੜਾ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਦੱਸਿਆ ਹੈ ਕਿ ਉਹ ਇਕ ਆਮ ਨਾਗਰਿਕ ਦੀ ਤਰ੍ਹਾਂ ਲਾਈਨ ਵਿਚ ਆਪਣੀ ਕਾਰ ਦੀ ਪਰਚੀ ਕਟਵਾ ਰਹੇ ਸਨ ਕਿ ਟੋਲ ਟੈਕਸ ਦੇ ਕੈਬਿਨ ਵਿਚ ਬੈਠੇ ਕਰਮਚਾਰੀ ਪ੍ਰਦੀਪ ਸਿੰਘ ਨਾਲ ਪਰਚੀ ਦੇ ਮਾਮਲੇ ਵਿੱਚ ਮਾਮਲੀ ਤਕਰਾਰਬਾਜ਼ੀ ਹੋ ਗਈ ਤਾਂ ਕਰਮਚਾਰੀ ਆਪਣੀ ਸੀਟ ਤੋਂ ਉਠ ਕੇ ਉਸ ਨੂੰ ਧਮਕੀਆਂ ਦੇਣ ਲੱਗ ਪਿਆ ਅਤੇ ਮੰਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਜੰਡਿਆਲਾ ਪ੍ਰੈਸ ਕਲੱਬ ਦੇ ਪਹੁੰਚੇ ਹੋਏ ਪੱਤਰਕਾਰਾਂ ਵਿਚ ਹਰਿੰਦਰ ਪਾਲ ਸਿੰਘ, ਨਰਿੰਦਰ ਸੂਰੀ, ਵਰੁਣ ਸੋਨੀ, ਪ੍ਰਦੀਪ ਜੈਨ, ਸਰਬਜੀਤ ਜੰਜੂਆ, ਅਨਿਲ ਕੁਮਾਰ, ਕੁਲਦੀਪ ਸਿੰਘ ਭੁੱਲਰ, ਅਮਰਦੀਪ ਸਿੰਘ, ਕੰਵਲਜੀਤ ਸਿੰਘ ਤਰਸਿੱਕਾ, ਹਰੀਸ਼ ਕੱਕੜ, ਸੋਨੂੰ ਮਿਗਲਾਨੀ, ਸਤਪਾਲ ਸਿੰਘ, ਡਾ. ਨਰਿੰਦਰ ਕੁਮਾਰ, ਜਸਬੀਰ ਸਿੰਘ ਮਾਨਾਵਾਲਾ, ਮਨਜੀਤ ਸਿੰਘ, ਬਲਵਿੰਦਰ ਸਿੰਘ, ਜੀਵਨ ਕੁਮਾਰ, ਗੁਲਸ਼਼ਨ ਵਿਨਾਇਕ ਆਦਿ ਸ਼ਾਮਲ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply