Friday, April 19, 2024

ਬਾਬਾ ਇਲਾਹੀ ਸ਼ਾਹ ਉਦੋਨੰਗਲ ਵਿਖੇ ਲੋੜਵੰਦਾਂ ਨੂੰ ਵੰਡੇ ਕੰਬਲ

PPN0501201814ਚੌਂਕ ਮਹਿਤਾ, 5 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)-  ਪਿੰਡ ਉਦੋਨੰਗਲ ਦੀ ਦਰਗਾਹ ਬਾਬਾ ਇਲਾਹੀ ਸ਼ਾਹ ਵਿਖੇ ਪ੍ਰਬੰਧਕ ਕਮੇਟੀ ਤੇ ਜਨ ਹਿੱਤ ਚੈਰੀਟੇਬਲ ਵੈਲਫੇਅਰ ਟਰੱਸਟ ਧਾਲੀਵੇਟ ਬੇਟ ਦੇ ਸਾਂਝੇ ਉਪਰਾਲੇ ਸਦਕਾ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ,ਜਿਸ ਦੌਰਾਨ ਗੁਰਮੇਜ਼ ਸਿੰਘ ਉਦੋਨੰਗਲ ਜਿਲ੍ਹਾਂ ਜਨਰਲ ਸਕੱਤਰ ਕਾਂਗਰਸ ਦਿਹਾਤੀ, ਬਲਜਿੰਦਰ ਸਿੰਘ ਰੰਧਾਵਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਮਹਿਤਾ, ਇੰਸਪੈਕਟਰ ਗੁਰਮੇਜ਼ ਸਿੰਘ ਰੰਧਾਵਾ, ਗੁਰਧਿਆਨ ਸਿੰਘ, ਹਰਕੇਵਲ ਸਿੰਘ ਦਬੁੱਰਜ਼ੀ, ਕਮੇਟੀ ਪ੍ਰਧਾਨ ਰਵੀ ਦਬੁਰਜ਼ੀ ਤੇ ਦਵਿੰਦਰ ਸਿੰਘ ਰੰਧਾਵਾ, ਮੁੱਖ ਪ੍ਰਬੰਧਕ ਕੁਲਬੀਰ ਸਿੰਘ ਪ੍ਰਧਾਨ ਤੋਂ ਇਲਾਵਾ ਟਰੱਸਟ ਦੇ ਚੇਅਰਮੈਨ ਓ.ਪੀ ਮਿਸ਼ਰਾ, ਜਨਰਲ ਸਕੱਤਰ ਬਲਕਾਰ ਸਿੰਘ ਧਾਲੀਵਾਲ ਤੇ ਵਲੰਟੀਅਰ ਬਲਦੇਵ ਸਿੰਘ ਮਿਰਜ਼ਾਪੁਰ ਆਦਿ ਮੌਜੂਦ ਸਨ।ਸਭ ਤੋਂ ਪਹਿਲਾਂ ਦਰਗਾਹ ਵਿਖੇ ਨਵੇਂ ਉਸਾਰੇ ਜਾ ਰਹੇ ਲੰਗਰ ਹਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ।ਉਪਰੰਤ ਬਾਬਾ ਇਲਾਹੀ ਸ਼ਾਹ ਦੀ ਯਾਦ ‘ਚ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਕੰਬਲ ਵੰਡੇ ਗਏ।ਇਸ ਸੇਵਾ `ਚ ਸਵ. ਸੁੱਚਾ ਸਿੰਘ ਮਾਲੀ ਦੇ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਸੁਖਮਿੰਦਰ ਸਿੰਘ ਭੱਪ, ਬਲਵੰਤ ਸਿੰਘ ਉਦੋਨੰਗਲ ਸਾਬਕਾ ਸਰਪੰਚ,ਮਾ:ਬਲਦੇਵ ਸਿੰਘ ਰੰਧਾਵਾ,ਰੌਲਾ ਸਿੰਘ ਪ੍ਰਜਾਪਤ, ਮਾ. ਬਲਵਿੰਦਰ ਸਿੰਘ ਆਦਿ ਮੋਹਤਬਰਾਂ ਤੋਂ ਇਲਾਵਾ ਅਜੈਬ ਸਿੰਘ ਨੰਬਰਦਾਰ, ਲਖਮੀਰ ਸਿੰਘ ਸ਼ਾਹ, ਅਜੈਬ ਸਿੰਘ ਬੇਰ ਵਾਲੇ, ਹਰਬੰਸ ਲਾਲ, ਹਰਜਿੰਦਰ ਸਿੰਘ ਬੇਰ ਵਾਲੇ, ਮੋਹਨ ਸਿੰਘ ਬੂੜੇਨੰਗਲ, ਅਮਰ ਸਿੰਘ, ਨਿਸ਼ਾਨ ਸਿੰਘ ਅਰਜੁਨਮਾਂਗਾ, ਚੈਂਚਲ ਸਿੰਘ ਧਰਮੂਚੱਕ, ਡਾ. ਸਕੱਤਰ ਸਿੰਘ, ਹਰਪਾਲ ਸਿੰਘ, ਬਾਬਾ ਬੱਬੂ, ਲਾਡੀ, ਲੱਡੂ ਪ੍ਰਜਾਪਤ, ਸਤਨਾਮ ਸਿੰਘ ਫੌਜੀ, ਸੁਖਦੇਵ ਸਿੰਘ ਨੰਬਰਦਾਰ, ਹਰਭਜਨ ਸਿੰਘ, ਮਹਿੰਦਰ ਸਿੰਘ, ਬਲ਼ਵੰਤ ਸਿੰਘ ਫੌਜੀ ਆਦਿ ਕਮੇਟੀ ਮੈਂਬਰ ਵੀ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply