Thursday, December 13, 2018
ਤਾਜ਼ੀਆਂ ਖ਼ਬਰਾਂ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੰਦੌੜ ਥਾਣੇ ਅੱਗੇ ਲਾਇਆ ਅਣਮਿਥੇ ਸਮੇਂ ਦਾ ਧਰਨਾ

PPN0601201802ਸੰਦੌੜ, 6 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਕਮੇਟੀ ਮਲੇਰਕੋਟਲਾ ਦੀ ਅਗਵਾਈ `ਚ ਸੰਦੌੜ ਦਾਣਾ ਮੰਡੀ ਤੋਂ ਥਾਣੇ ਤੱਕ ਰੋਸ਼ ਮਾਰਚ ਦੌਰਾਨ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਅਰੇ ਲਗਾਏ ਗਏ ਉਪਰੰਤ ਥਾਣਾ ਸੰਦੌੜ ਅੱਗੇ ਲਗਾਤਾਰ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਵਰਨਣਯੋਗ ਹੈ ਕਿ ਪਿਛਲੀ 24 ਅਕਤੂਬਰ ਨੂੰ ਪਿੰਡ ਮਾਣਕੀ ਦੇ ਦੋ ਵਿਦਿਆਰਥੀ ਆਪਣੀ ਟਿਊਸ਼ਨ ਪਿੰਡ ਸੰਦੌੜ ਵਿਖੇ ਲਗਾ ਕੇ ਵਾਪਸ ਆਪਣੇ ਪਿੰਡ ਮਾਣਕੀ ਨੂੰ ਜਾ ਰਹੇ ਸਨ, ਪਰ ਰਸਤੇ ਵਿਚ ਝੋਨੇ ਦੀ ਭਰੀ ਟਰਾਲੀ ਨਾਲ ਐਕਸੀਡੈਂਟ ਹੋਣ ਕਾਰਨ ਇੱਕ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ।ਇਸ ਸਦਮੇ ਨੂੰ ਨਾ ਸਹਾਰਦੇ ਹੋਏ ਪਰਿਵਾਰ ਦੇ ਹੋਰ ਦੋ ਵਿਅਕਤੀ ਅਕਾਲ ਚਲਾਣਾ ਕਰ ਗਏ ਸਨ, ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਵੀ ਯੋਗ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ।ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਏ ਕਿ ਦੋਸ਼ੀ ਲੋਕਾਂ ਨੂੰ ਫੜਿਆ ਨਹੀਂ ਜਾ ਰਿਹਾ, ਪਰ ਜਦੋਂ ਕਿਸਾਨ ਸੰਘਰਸ਼ ਆਪਣੀਆਂ ਮੰਗਾਂ ਲਈ ਕਰਦੇ ਹਨ ਤਾਂ ਉਨਾਂ ਬਿਨਾਂ ਕਿਸੇ ਦੋਸ਼ ਤੋਂ ਗੈਰ ਕਾਨੂੰਨੀ ਤੌਰ ਤੇ ਕੰਧਾਂ ਟੱਪ ਕੇ ਗ੍ਰਿਫ਼ਤਾਰ ਕੀਤਾ ਜਾਂਦਾ ਹੈ।ਪਰ ਦੋਸ਼ੀ ਲੋਕਾਂ ਨੰੂ ਗ੍ਰਿਫ਼ਤਾਰ ਕਰਵਾਉਣ ਲਈ ਲੋਕਾਂ ਨੰੂ ਥਾਣਿਆਂ ਅੱਗੇ ਧਰਨੇ ਲਾਉਣੇ ਪੈ ਰਹੇ ਹਨ।ਆਗੂਆਂ ਨੇ ਐਲਾਨ ਕੀਤਾ ਕਿ ਪੀੜਤ ਪਰਵਾਰ ਨੂੰ ਇਨਸਾਫ਼ ਮਿਲਣ ਤੱਕ ਲਗਾਤਾਰ ਧਰਨਾ ਦਿੱਤਾ ਜਾਵੇਗਾ।ਧਰਨੇ ਨੰੂ ਕਿਸਾਨ ਆਗੂ ਹਰਬੰਸ ਲੱਡਾ, ਬਲਜਿੰਦਰ ਸਿੰਘ ਹਥਨ, ਸਰਬਜੀਤ ਸਿੰਘ ਭੁਰਥਲਾ ਅਤੇ ਸਾਧੂ ਸਿੰਘ ਅੱਛਰਵਾਲ ਨੇ ਸੰਬੋਧਨ ਕੀਤਾ।
ਇਸ ਮੌਕੇ ਕੁਲਵਿੰਦਰ ਸਿੰਘ ਭੂਦਨ, ਨਿਰਮਲ ਸਿੰਘ ਅਲੀਪੁਰ, ਚੰਦ ਸਿੰਘ ਸੈਦੋ ਪੁਰ, ਮੰਗ ਭੁਰਥਲਾ, ਮੇਲਾ ਸਿੰਘ ਕੰਗਣਵਾਲ, ਚਰਨਜੀਤ ਸਿੰਘ ਹਥਨ, ਬਲਵਿੰਦਰ ਸਿੰਘ ਭੋਗੀਵਾਲ, ਦਲਜੀਤ ਸਿੰਘ ਬੁੱਟਰ ਮਾਣਕੀ ਅਤੇ ਸ਼ਮਸ਼ੇਰ ਸਿੰਘ ਮਾਣਕੀ ਆਦਿ ਹਾਜ਼ਰ ਸਨ।ਜਦੋਂ ਇਸ ਸੰਬੰਧ ਥਾਣੇ ਸੰਦੌੜ ਦੇ ਇੰਚਾਰਜ ਮੁੱਖੀ ਗੁਰਮੇਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸ ਘਟਨਾ ਦੀ ਤਫ਼ਤੀਸ਼ ਐਸ.ਪੀ ਸੰਗਰੂਰ ਕਰ ਰਹੇ ਹਨ ਅਤੇ ਜਿਵੇਂ ਉਹ ਨਿਰਦੇਸ਼ ਦੇਣਗੇ ਉਸੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>