Monday, June 18, 2018
ਤਾਜ਼ੀਆਂ ਖ਼ਬਰਾਂ

ਸੰਤ ਆਸ਼ਰਮ ਬਾਪਲਾ ਵਿਖੇ 29ਵਾਂ ਸਾਲਾਨਾ ਜੋੜ ਮੇਲਾ ਕਰਵਾਇਆ

PPN0601201803 ਸੰਦੌੜ, 6 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੱਚਖੰਡ ਵਾਸੀ ਸੰਤ ਬਾਬਾ ਗਰਜਾ ਸਿੰਘ ਬਾਪਲੇ ਵਾਲਿਆਂ ਦੀ ਯਾਦ ਵਿਚ 29ਵਾਂ ਸਾਲਾਨਾ ਜੋੜ ਮੇਲਾ ਸੰਤ ਗਰਜ਼ਾ ਸਿੰਘ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸੰਤ ਆਸ਼ਰਮ ਬਾਪਲਾ ਵਿਖੇ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।ਮੁੱਖ ਪ੍ਰਬੰਧਕ ਭਾਈ ਸੁਰਜੀਤ ਸਿੰਘ ਬਾਪਲਾ ਨੇ ਦੱਸਿਆ ਕਿ ਮੁੱਖ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ।ਜੋੜ ਮੇਲੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਨੇ ਸਮੂਲੀਅਤ ਕੀਤੀ।ਜੋੜ ਮੇਲੇ ਦੌਰਾਨ ਬਾਬਾ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲੇ, ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਬਾਬਾ ਪਾਲ ਸਿੰਘ, ਬਾਬਾ ਸੰਤੋਖ ਸਿੰਘ ਸਮੇਤ ਅਨੇਕਾਂ ਸਾਧੂ ਸੰਤਾਂ ਨੇ ਸੰਗਤਾਂ ਨਾਲ ਗੁਰਮਿਤ ਵਿਚਾਰਾਂ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਦਾ ਉਪਦੇਸ਼ ਦਿੱਤਾ।ਭੋਗ ਉਪਰੰਤ ਲੋੜਬੰਦ ਪਰਿਵਾਰ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ਼ ਕੀਤੇ ਗਏ।ਨਵ ਵਿਆਹੇ ਜੋੜਿਆਂ ਨੂੰ ਘਰੇਲ਼ੂ ਵਰਤੋਂ ਵਾਲਾ ਸਾਰਾ ਸਮਾਨ ਵੀ ਦਿੱਤਾ ਗਿਆ।ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਨੇ ਸੁਸਾਇਟੀ ਵੱਲੋਂ ਕੀਤੇ ਗਏ ਇਸ ਕਾਰਜ਼ ਦੀ ਭਰਵੀਂ ਸਲਾਘਾ ਕੀਤੀ।ਭਾਈ ਸੁਰਜੀਤ ਸਿੰਘ ਨੇ ਕਿਹਾ ਕਿ ਸੁਸਾਇਟੀ ਵੱਲੋਂ ਅਜਿਹੇ ਕਾਰਜ ਨਿਰੰਤਰ ਜਾਰੀ ਰਹਿਣਗੇ।ਸਮਾਗਮ ਦੌਰਾਨ ਉਘੇ ਸਾਹਿਤਕਾਰ ਮੈਡਮ ਸੁਰਿੰਦਰ ਕੌਰ ਸੈਣੀ, ਮੈਡਮ ਸੁਰਿੰਦਰ ਕੌਰ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦੇ ਹੋਏ ਨਵ-ਵਿਆਹੇ ਜੋੜਿਆਂ ਨੂੰ ਆਸੀਰਵਾਦ ਦਿੱਤਾ।PPN0601201804
ਇਸ ਮੌਕੇ ਬਾਬਾ ਗੁਲਜਾਰ ਸਿੰਘ, ਕੇਸਰ ਸਿੰਘ, ਕੈਨੇਡੀਅਨ ਗੁਰਜੀਤ ਸਿੰਘ ਬਾਪਲਾ, ਕੈਨੇਡੀਅਨ ਕੁਲਜੀਤ ਸਿੰਘ ਬਾਪਲਾ, ਤਰਨਜੀਤ ਸਿੰਘ, ਬੇਅੰਤ ਸਿੰਘ ਦਸੌਧਾ ਸਿੰਘ ਵਾਲਾ, ਨਿਰਮਲ ਸਿੰਘ ਮਹੰਤ, ਡਾ. ਗੁਰਮੀਤ ਸਿੰਘ, ਪ੍ਰਿਤਪਾਲ ਸਿੰਘ, ਸਰਪੰਚ ਰਾਜ ਸਿੰਘ, ਗੁਰਜੀਤ ਸਿੰਘ ਮਾਹਮਦਪੁਰ, ਅਮਰੀਕ ਸਿੰਘ, ਮਲਕੀਤ ਸਿੰਘ, ਗਿਆਨ ਸਿੰਘ, ਚਮਕੌਰ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ ਮਾਨ, ਅਵਤਾਰ ਸਿੰਘ ਧਾਲੀਵਾਲ, ਸਿੰਗਾਰਾ ਸਿੰਘ ਟੌਂਸਾ, ਕੁਲਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>