Friday, April 19, 2024

ਲੇਖਕ ਤਰਸੇਮ ਮਹਿਤੋ ਦਾ ‘ਐਵਾਰਡ ਆਫ਼ ਹੁਨਰ’ ਨਾਲ ਸਨਮਾਨ

PPN0601201805ਸੰਦੌੜ, 6 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ (ਪੰਜਾਬ) ਜ਼ਿਲ੍ਹਾ ਸੰਗਰੂਰ ਵੱਲੋਂ ਕਰਵਾਏ ਗਏ ਨਵੇਂ ਸਾਲ ਤੇ ਵਿਸੇਸ਼ ਪ੍ਰੋਗਰਾਮ ‘ਨਿਊ ਯੀਅਰ 2018 ਵੈਲਕਮ ਪਾਰਟੀ’ ਤੇ ਉਘੇ ਸਿਰਮੌਰ ਪੰਜਾਬੀ ਲੇਖਕ ਅਤੇ ਗੀਤਕਾਰ ‘ਡਾ. ਤਰਸੇਮ ਮਹਿਤੋ’ ਦਾ ਉਘੇ ਕਲਾਕਾਰਾਂ ਦੀ ਹਾਜ਼ਰੀ ਵਿੱਚ ਕਿੰਗ ਫਾਰਮ ਹਾਊਸ ਘਨੌਰ ਵਿਖੇ ‘ਐਵਾਰਡ ਆਫ਼ ਹੁਨਰ’ ਨਾਲ ਵਿਸੇਸ਼ ਸਨਮਾਨ ਕੀਤਾ ਗਿਆ।
ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਨਵਰ ਭਸੌੜ ਅਤੇ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਹਰਦੀਪ ਕੁਮਾਰ ਬਬਲਾ ਜੀ ਨੇ ਦੱਸਿਆ ਕਿ ਲੇਖਕ ਡਾ. ਤਰਸੇਮ ਮਹਿਤੋ ਨੇ ਅੰਤਰਰਾਸ਼ਟਰੀ ਅਖਬਾਰਾਂ ਤੇ ਮੈਗਜੀਨਾਂ ‘ਚ ਆਪਣੀਆਂ ਉਸਾਰੂ ਰਚਨਾਵਾਂ, ਆਰਟੀਕਲ ਅਤੇ ਕਿਤਾਬਾਂ ਲਿਖ ਕੇ ਸਹਿਤ ਜਗਤ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਦੇ ਲਿਖੇ ਗੀਤ ਸ਼ਿਰਮੌਰ ਨਾਮਵਰ ਕਲਾਕਾਰਾਂ ਦੀਆਂ ਅਵਾਜਾਂ ਵਿੱਚ ਵੀ ਰਿਕਾਡ ਹੋਏ ਹਨ ਤੇ ‘ਮਾਨਵ ਸੇਵਾ ਪਰਮੋ ਧਰਮ’ ਦੀ ਕਦਰ ਕਰਦਿਆਂ ਉਹ ਚੱਤੋ ਪਹਿਰ ਮਨੁੱਖਤਾ ਦੀ ਸੇਵਾ ਵਿੱਚ ਜੁਟਿਆ ਹੋਇਆ ਕਾਬਲ ਇਨਸਾਨ ਹੈ।ਜਿਸ ਕਰਕੇ  ਤਰਸੇਮ ਮਹਿਤੋ ਨੂੰ ਇਨ੍ਹਾਂ ਦੀਆਂ ਪ੍ਰਾਪਤੀਆਂ, ਹੁਨਰ ਅਤੇ ਕਲਾ ਨੂੰ ਵਿਚਾਰਦੇ ਹੋਏ ਡਾ. ਮਹਿਤੋ ਨੂੰ ‘ਐਵਾਰਡ ਆਫ਼ ਹੁਨਰ’ ਨਾਲ ਸਨਮਾਨ ਕਰਨ ਦਾ ਫ਼ੈਸਲਾ ਲਿਆ ਹੈ।ਇਸ ਸਮੇਂ ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਡਾ. ਧਰਮਪਾਲ, ਕੈਸੀਅਰ ਡਾ. ਮਾਘ ਸਿੰਘ ਮਾਣਕੀ, ਜ਼ਿਲ੍ਹਾਂ ਪ੍ਰਧਾਨ ਡਾ. ਅਨਵਰ ਭਸੌੜ, ਅਹਿਮਦਗੜ੍ਹ ਬਲਾਕ ਦੇ ਪ੍ਰਧਾਨ ਹਰਦੀਪ ਕੁਮਾਰ ਬਬਲਾ, ਡਾ. ਸੁਰਾਜਦੀਨ, ਡਾ. ਅਮਰਜੀਤ ਸਿੰਘ ਧਲੇਰ, ਡਾ. ਬਲਜਿੰਦਰ ਚੱਕ, ਡਾ. ਰਣਧੀਰ, ਡਾ. ਜਸਵੀਰ, ਗਾਇਕ ਲਵਲੀ ਨਿਰਮਾਣ, ਦਵਿੰਦਰ ਕੋਹੇਨੂਰ, ਦਲਜੀਤ ਬਿੱਟੂ, ਗੁੱਡੂ ਗਿੱਲ, ਜੀ. ਐੱਸ਼ ਪੀਟਰ, ਗੁਰਦਰਸਨ ਧੂਰੀ, ਅਕਬਰ ਆਲਮ, ਪੁਨੂੰ ਕਤਾਰੋਂ ਆਦਿ ਤੋਂ ਇਲਾਵਾ ਕਾਫੀ ਗਿਣਤੀ ਵਿੱਚ ਐਸ਼ੋਸੀਏਸ਼ਨ ਦੇ ਮੈਂਬਰ ਹਾਜਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply