Tuesday, September 25, 2018
ਤਾਜ਼ੀਆਂ ਖ਼ਬਰਾਂ

ਰੇਨਬੋ ਪਬਲਿਕ ਸਕੂਲ ਦੇ ਵਿਦਿਆਰਥੀ ਸੁਖਚੈਨ ਸਿੰਘ ਦਾ ਦਸਤਾਰ ਮੁਕਾਬਲੇ `ਚ ਪਹਿਲਾ ਅਸਥਾਨ

PPN0601201806ਸੰਦੌੜ, 6 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨੀ ਪਿੰਡ ਘਲੋਟੀ ਵਿਖੇ ਹੋਏ ਦਸਤਾਰ ਮੁਕਾਬਲੇ ਵਿੱਚ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ ਸੁਖਚੈਨ ਸਿੰਘ ਪਿਤਾ ਜਸਵਿੰਦਰ ਸਿੰਘ ਪਿੰਡ ਧਨੋਂ ਨੇ ਸੀਨੀਅਰ ਜੇਤੂ ਬੱਚਿਆਂ ਦੇ ਦਸਤਾਰ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਨਾਮ ਵਜੋਂ ਐਲ.ਈ.ਡੀ ਜਿੱਤੀ।ਸਕੂਲ ਪਹੁੰਚਣ `ਤੇ ਸਮੂਹ ਸਟਾਫ ਵਲੋਂ ਬੱਚੇ ਦਾ ਭਰਵਾਂ ਸਵਾਗਤ ਕੀਤਾ ਗਿਆ।ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਬੱਚੇ ਨੇ ਦਸਤਾਰ ਮੁਕਾਬਲਿਆਂ ਵਿਚ ਜਿਥੇ ਦਰਜਨਾਂ ਇਨਾਮ ਜਿੱਤੇ ਹਨ ਉੱਥੇ ਹੀ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ (ਡੀ.ਪੀ), ਮਨਦੀਪ ਸਿੰਘ, ਕੁਲਵੀਰ ਸਿੰਘ, ਹਰਵਿੰਦਰ ਸਿੰਘ, ਮੈਡਮ ਸਫੀਨਾ ਬਾਨੋ, ਇੰਦਰਜੀਤ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>