Thursday, April 18, 2024

ਧੂਰੀ-ਬਰਨਾਲਾ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਨੇ ਲਾਇਆ ਧਰਨਾ

PPN0601201809ਧੂਰੀ, 6 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ-ਬਰਨਾਲਾ ਸੜਕ ਦੀ ਖਸਤਾ ਹਾਲਤ ਤੋਂ ਭੜਕੇ ਇਲਾਕਾ ਵਾਸੀਆਂ ਨੇ ਲੋਕ ਸੰਘਰਸ਼ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਕੱਕੜਵਾਲ ਚੌਕ `ਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ।ਇਸ ਸੜਕ ਦੀ ਉਸਾਰੀ ਲਈ ਕਈ ਵਾਰ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਇਸ ਦੀ ਸਾਰ ਨਾ ਲੈਣ ਤੋਂ ਨਾਰਾਜ਼ ਵੱਡੀ ਗਿਣਤੀ `ਚ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਧਰਨੇ `ਚ ਸ਼ਮੂਲੀਅਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਜਹਾਂਗੀਰ, ਡਾ.ਅਨਵਰ ਭਦੌੜ, ਰਾਜਵੰਤ ਸਿੰਘ ਘੁੱਲੀ, ਮੇਜਰ ਸਿੰਘ ਪੁੰਨਾਵਾਲ, ਨਿਰੰਜਨ ਸਿੰਘ ਦੋਹਲਾ, ਸੁਖਦੇਵ ਸਿੰਘ ਬੜੀ, ਅਮਰੀਕ ਸਿੰਘ ਕਾਂਝਲਾ, ਅਤਬਾਰ ਸਿੰਘ ਬਾਦਸ਼ਾਹਪੁਰ, ਸਰਬਜੀਤ ਸਿੰਘ ਅਲਾਲ, ਨਿਰਮਲ ਸਿੰਘ ਘਨੌਰ, ਬੰਤ ਸਿੰਘ ਟਰਾਂਸਪੋਰਟਰ ਆਦਿ ਨੇ ਕਿਹਾ ਕਿ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਸੱਤਾ `ਚ ਆਈ ਕਾਂਗਰਸ ਸਰਕਾਰ ਆਪਣੇ 9 ਮਹੀਨਿਆਂ ਦੇ ਕਾਰਜਕਾਲ `ਚ ਲੋਕਾਂ ਨਾਲ ਕੀਤੇ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਧੂਰੀ-ਬਰਨਾਲਾ ਸੜਕ `ਤੇ ਇਤਿਹਾਸਕ ਧਾਰਮਿਕ ਸਥਾਨ ਸ਼ਿਵ ਮੰਦਿਰ ਰਣੀਕੇ ਤੇ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਸਥਿਤ ਹਨ, ਜਿਸ ਕਾਰਨ ਰੋਜ਼ਾਨਾ ਅਨੇਕਾਂ ਸ਼ਰਧਾਲੂ ਇਸ ਸੜਕ ਤੋਂ ਲੰਘਦੇ ਹਨ।ਆਪਣੀ ਫਸਲ ਨੂੰ ਮੰਡੀ ਜਾਂ ਗੰਨੇ ਨੂੰ ਸ਼ੂਗਰ ਮਿੱਲ ਲਿਜਾਣ ਸਮੇਂ ਕਿਸਾਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਤੋਂ ਇਲਾਵਾ ਸੜਕ ਦੀ ਤਰਸਯੋਗ ਹਾਲਤ ਕਾਰਨ ਇਥੇ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ।
ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਐੈਸ.ਡੀ.ਐੈਮ ਅਮਰੇਸ਼ਵਰ ਸਿੰਘ ਮੌਕੇ `ਤੇ ਪੁੱਜੇ, ਜਿਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਨੂੰ ਪਾਸ ਕਰਵਾ ਕੇ ਪਹਿਲ ਦੇ ਆਧਾਰ `ਤੇ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply