Thursday, December 13, 2018
ਤਾਜ਼ੀਆਂ ਖ਼ਬਰਾਂ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਨਮਾਨ ਯਾਤਰਾ ਸ਼ੁਰੂ

PPN0601201810 ਨਵੀਂ ਦਿੱਲੀ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਸੀਸਗੰਜ ਸਾਹਿਬ ਤੋਂ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਅਨੰਦਪੁਰ ਸਾਹਿਬ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਨਮਾਨ ਯਾਤਰਾ ਅੱਜ ਆਰੰਭ ਹੋਈ।ਯਾਤਰਾ ਦੀ ਆਰੰਭਤਾ ਤੋਂ ਪਹਿਲਾ ਸੈਂਕੜੇ ਕਸ਼ਮੀਰੀ ਪੰਡਿਤਾਂ ਨੇ ਗੁਰੂ ਸਾਹਿਬ ਨੂੰ ਸਿਜ਼ਦਾ ਕਰਦੇ ਹੋਏ ਕਸ਼ਮੀਰ ਵਿਖੇ ਆਪਣੇ ਮੁੜ੍ਹ ਵਸੇਬੇ ਦੀ ਅਰਦਾਸ ਕੀਤੀ।ਇਸ ਮੌਕੇ ਹੋਏ ਸੰਖੇਪ ਸਮਾਗਮ ’ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਫਿਲਮੀ ਅਦਾਕਾਰਾ ਜਯਾਪ੍ਰਦਾ, ਪ੍ਰੀਤੀ ਸਪਰੂ, ਪੰਜਾਬੀ ਗਾਇਕਾ ਸਤਿੰਦਰ ਸੱਤੀ ਅਤੇ ਵਰਲਡ ਪੰਜਾਬੀ ਔਰਗਨਾਈਜੇਸ਼ਨ ਦੇ ਮੁਖੀ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਵਿਚਾਰ ਰੱਖੇ।
ਜੀ.ਕੇ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਹਾਦਤ ਦਾ ਇਤਿਹਾਸ ’ਚ ਕੋਈ ਸਾਨੀ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਨੇ ਦੂਜੇ ਲੋਕਾਂ ਦੀ ਆਸਥਾ ਨੂੰ ਬਚਾਉਣ ਵਾਸਤੇ ਜੁਲਮ ਦੇ ਨਾਲ ਟਾਕਰਾ ਲਿਆ ਸੀ।ਆਪਣੇ ਧਰਮ ਅਤੇ ਰਾਜ ਨੂੰ ਬਚਾਉਣ ਵਾਸਤੇ ਹੋਈਆਂ ਕਈ ਜੰਗਾਂ ਬਾਰੇ ਅਸੀਂ ਸੁਣਿਆ ਹੈ, ਪਰ ਗੁਰੂ ਸਾਹਿਬ ਦੀ ਸ਼ਹਾਦਤ ਦੇ ਬਾਅਦ ਵੀ ਸ਼ਹਾਦਤਾਂ ਦਾ ਸਿਲਸਿਲਾ ਸਿੱਖ ਕੌਮ ਨੂੰ ਬਰਦਾਸ਼ਤ ਕਰਨਾ ਪਿਆ।ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਦੇ ਜ਼ਬਰੀ ਧਰਮ ਪਰਿਵਰਤਨ ਨੂੰ ਰੋਕਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ।ਜਿਸ ਨੂੰ ਅੱਜ 342 ਸਾਲ ਬਾਅਦ ਵੀ ਕਸ਼ਮੀਰੀ ਪੰਡਿਤ ਨਤਮਸਤਕ ਹੋ ਕੇ ਅਹਿਸਾਨਮੰਦ ਹੋਣ ਦਾ ਸੁਨੇਹਾ ਦੇ ਰਹੇ ਹਨ।
ਸਿਰਸਾ ਨੇ ਦੱਸਿਆ ਕਿ 1990 ’ਚ ਕਸ਼ਮੀਰੀ ਪੰਡਿਤਾਂ ਨੇ ਅਜਿਹੀ ਯਾਤਰਾ ਕੱਢੀ ਸੀ।ਸਾਡਾ ਵਜੂਦ ਅੱਜ ਇਹਨਾਂ ਸ਼ਹਾਦਤਾਂ ਕਾਰਨ ਹੀ ਮਹਿਫੂਜ਼ ਹੈ।ਗੁਰੂ ਸਾਹਿਬ ਨੇ ਮਨੁੱਖਤਾ ਲਈ ਸ਼ਹਾਦਤ ਦਿੱਤੀ ਸੀ।ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫ਼ੱਤਵਾ ਸੁਣਾਉਣ ਵਾਲਿਆ ਨੂੰ ਅੱਜ ਕੋਈ ਲਾਲ ਕਿਲ੍ਹੇ ’ਤੇ ਧੂਪ-ਬੱਤੀ ਦੇਣ ਨਹੀਂ ਜਾਂਦਾ, ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਸ਼ਹੀਦੀ ਸਥਾਨ ’ਤੇ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ।ਕਸ਼ਮੀਰੀ ਪੰਡਿਤ ਜਿਸ ਭਾਵਨਾ ਅਤੇ ਸੋਚ ਦੇ ਨਾਲ ਆਏ ਹਨ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। PPN0601201811
ਪ੍ਰੀਤੀ ਸਪਰੂ ਨੇ ਯਾਤਰਾ ’ਚ ਸਹਿਯੋਗ ਦੇਣ ਲਈ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਸ਼ਮੀਰੀ ਪੰਡਿਤ ਪੂਰੇ ਦੇਸ਼ ’ਚ ਸਰਬੰਸਦਾਨੀ ਲਾਈਟ ਐਂਡ ਸਾਊਂਡ ਸ਼ੋਅ ਜਰੀਏ ਲੋਕਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਜਾਣੂ ਕਰਵਾਉਣਗੇ।ਗੁਰੂ ਤੇਗ ਬਹਾਦਰ ਸਾਹਿਬ ਰੱਬ ਦੀ ਜੋਤਿ ਸਨ, ਜਿਨ੍ਹਾਂ ਨੇ ਮਨੁੱਖਤਾ ’ਤੇ ਹੋ ਰਹੇ ਜ਼ੁਲਮ ਦੇ ਖਿਲਾਫ਼ ਵੱਡੇ ਅਵਤਾਰ ਪੁਰਖ ਵਾਂਗ ਆਪਣੀ ਸ਼ਹਾਦਤ ਦੇ ਕੇ ਕਸ਼ਮੀਰੀ ਪੰਡਿਤਾਂ ਦੇ ਧਰਮ ਦੀ ਰਾਖੀ ਕੀਤੀ।ਜਯਾਪ੍ਰਦਾ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਧਰਮ ਦੀ ਰੱਖਿਆ ਵੱਜੋਂ ਮਿਸਾਲ ਦੱਸਦੇ ਹੋਏ ਸ਼ਹੀਦੀ ਸਥਾਨ ’ਤੇ ਨਤਮਸਤਕ ਹੋਣ ਦੇ ਮਿਲੇ ਮੌਕੇ ਨੂੰ ਆਪਣੇ ਵੱਡੇ ਭਾਗ ਵੱਜੋਂ ਪਰਿਭਾਸ਼ਿਤ ਕੀਤਾ।ਜਯਾਪ੍ਰਦਾ ਨੇ ਸੇਵਾਦਾਰਨੀ ਬਣ ਕੇ ਧਰਮ ਰੱਖਿਆ ਦੀ ਇਸ ਮੁਹਿੰਮ ਦੇ ਪ੍ਰਚਾਰ ਲਈ ਸੇਵਾ ਕਰਨ ਦੀ ਪੇਸ਼ਕਸ਼ ਕੀਤੀ।
ਸੱਤੀ ਨੇ ਪ੍ਰੀਤੀ ਸਪਰੂ ਦੀ ਮਿਹਨਤ ਅਤੇ ਲੱਗਨ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸਨਮਾਨ ਯਾਤਰਾ ਮਨੁੱਖਤਾ ਲਈ ਰਾਸਤਾ ਬਣਾਉਣ ਦੀ ਨਿਸ਼ਾਨਦੇਹੀ ਕਰੇਗੀ।ਕਿਊਂਕਿ ਅੱਜ ਵੀ ਕਸ਼ਮੀਰ ’ਚ ਪੰਡਿਤਾਂ ਲਈ ਕਾਲਾ ਦੌਰ ਚਰਮ ’ਤੇ ਹੈ।ਗੁਰੂ ਸਾਹਿਬ ਵੱਲੋਂ ਦਿੱਤੀ ਗਈ ਕੁਰਬਾਨੀ ਖਾਲ੍ਹੀ ਨਹੀਂ ਜਾਵੇਗੀ।ਸਾਹਨੀ ਨੇ ਕਸ਼ਮੀਰੀ ਪੰਡਿਤਾਂ ਵੱਲੋਂ ਦਿਖਾਈ ਜਾ ਰਹੀ ਭਾਵਨਾ ਨੂੰ ਚੰਗਾ ਕਦਮ ਦੱਸਿਆ।
ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਅਮਰਜੀਤ ਸਿੰਘ ਪਿੰਕੀ, ਜਤਿੰਦਰਪਾਲ ਸਿੰਘ ਗੋਲਡੀ ਅਤੇ ਹਰਵਿੰਦਰ ਸਿੰਘ ਕੇ.ਪੀ ਮੌਜੂਦ ਸਨ। ਕਮੇਟੀ ਵੱਲੋਂ ਜਯਾਪ੍ਰਦਾ, ਪ੍ਰੀਤੀ ਸਪਰੂ, ਸੱਤੀ, ਫਿਲਮੀ ਅਦਾਕਾਰ ਰਣਜੀਤ, ਗਾਇਕ ਸੁਖੀ ਬਰਾੜ, ਨਿੱਧੀ ਸ਼ਰਮਾ ਅਤੇ ਸਵਾਮੀ ਕੁਮਾਰ ਜੀ ਮਹਾਰਾਜ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>