Thursday, March 28, 2024

ਸਾਈਕਲ ਸਟੈਂਡ ਦੀ ਘਪਲੇਬਾਜੀ ਸਬੰਧੀ ਵਿਜੀਲੈਂਸ ਵਿਭਾਗ ਕੋਲ ਪੇਸ਼ੀ 8 ਨੂੰ – ਕਮਾਂਡੈਂਟ ਰਸ਼ਪਾਲ ਸਿੰਘ

ਕਿਹਾ, ਬਿਨਾਂ ਦਬਾਓ ਬੋਲੀ ਸਿਰੇ ਚੜਾਉਣ ਲਈ ਦਲੇਰੀ ਤੋਂ ਕੰਮ ਲੈਣ ਬੀ.ਡੀ.ਪੀ.ਓ
ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ `ਚ ਹੋਈ। ਜਿਸ ਵਿੱਚ 8 ਜਨਵਰੀ ਨਿਸਚਿਤ ਕੀਤੀ ਗਈ ਸਮਰਾਲਾ ਚੌਂਕ ਦੇ ਨਜ਼ਦੀਕ ਸਾਈਕਲ ਸਟੈਂਡ ਦੀ ਬੋਲੀ ਸਬੰਧੀ ਚਰਚਾ ਕੀਤੀ ਗਈ।ਉਨਾਂ ਉਮੀਦ ਪ੍ਰਗਟ ਕੀਤੀ ਕਿ 26 ਦਸੰਬਰ ਨੂੰ ਹੋਣ ਵਾਲੀ ਇਸ ਸਾਈਕਲ ਸਟੈਂਡ ਦੀ ਬੋਲੀ ਬੀ.ਡੀ.ਪੀ.ਓ ਸਮਰਾਲਾ ਬਿਨਾਂ ਕਿਸੇ ਦਬਾਓ ਦੇ ਕਰਵਾਉਣਗੇ, ਤਾਂ ਜੋ ਪਿਛਲੇ ਪੰਜ ਸਾਲਾਂ ਦੌਰਾਨ ਸਰਕਾਰੀ ਖਜਾਨੇ ਨੂੰ ਲੱਗੇ ਰਗੜੇ ਦੀ ਭਰਪਾਈ ਹੋ ਸਕੇ।ਉਨਾਂ ਅੱਗੇ ਕਿਹਾ ਕਿ ਇਸ ਸਾਈਕਲ ਸਟੈਂਡ ਦੀ ਨਵੇਂ ਸਿਰੇ ਤੋਂ ਬੋਲੀ ਕਰਾਉਣ ਦਾ ਸਾਰਾ ਸਿਹਰਾ ਫਰੰਟ ਦੇ ਆਰ.ਟੀ ਆਈ ਵਿੰਗ ਇੰਚਾਰਜ ਦਰਸ਼ਨ ਸਿੰਘ ਕੰਗ ਨੂੰ ਜਾਂਦਾ ਹੈ ਜਿਨਾਂ ਨੇ ਤਿੰਨ ਸਾਲ ਲਗਾਤਾਰ ਲੜਾਈ ਲੜ ਕੇ ਇਹ ਸਫਲਤਾ ਪ੍ਰਾਪਤ ਕੀਤੀ ਹੈ।ਹੁਣ 8 ਜਨਵਰੀ ਨੂੰ ਵੀ ਇਸ ਸਟੈਂਡ ਸਬੰਧੀ ਵਿਜੀਲੈਂਸ ਵਿਭਾਗ ਪੰਜਾਬ ਦੇ ਦਫਤਰ ਦਰਸ਼ਨ ਸਿੰਘ ਕੰਗ ਨੇ ਪੇਸ਼ੀ `ਤੇ ਜਾਣਾ ਹੈ ਜਿਥੇ ਘਪਲਾ ਕਰਨ ਵਾਲੇ ਅਧਿਕਾਰੀਆਂ ਦੀ ਕਰਤੂਤ ਖੁੱਲ ਕੇ ਸਭ ਦੇ ਸਾਹਮਣੇ ਆਉਣ ਦੀ ਸੰਭਾਵਨਾ ਹੈ।ਇਸ ਮੌਕੇ ਜੰਗ ਸਿੰਘ ਭੰਗਲਾਂ ਨੇ ਕਿਹਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਚੰਗੇ ਕੰਮਾਂ ਲਈ ਵਧ ਚੜ ਕੇ ਹਿੱਸਾ ਲੈਣ ਤਾਂ ਜੋ ਸਮਾਜ ਵਿੱਚ ਮਾੜੇ ਕੰਮਾਂ ਤੇ ਠੱਲ ਪਾਈ ਜਾ ਸਕੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ, ਸ਼ਵਿੰਦਰ ਸਿੰਘ, ਦਰਸ਼ਨ ਸਿੰਘ ਕੰਗ, ਸੁਰਿੰਦਰ ਕੁਮਾਰ, ਅੰਗਰੇਸ਼, ਪ੍ਰੇਮ ਨਾਥ, ਦਰਸ਼ਨ ਸਿੰਘ ਬੌਂਦਲੀ ਅਤੇ ਹੋਰ ਪਤਵੰਤੇ ਹਾਜਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply