Friday, April 19, 2024

ਸਟੇਟ ਐਵਾਰਡੀ ਅਧਿਆਪਕ ਸੰਜੀਵ ਕੁਮਾਰ ਰਾਜ ਪੱਧਰੀ ਸੈਮੀਨਾਰ `ਚ ਹੋਏ ਪ੍ਰਿੰਸੀਪਲਾਂ ਦੇ ਰੂਬਰੂ

ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੇ ਇੰਚਾਰਜ ਮਾਸਟਰ ਸੰਜੀਵ ਕੁਮਾਰ (ਸਟੇਟ ਐਵਾਰਡੀ), Sanjeev Kumar Teacherਜਿਨਾਂ ਨੂੰ ਮੋਹਾਲੀ ਵਿਖੇ ਪ੍ਰਿੰਸੀਪਲਾਂ ਦੀ ਚੱਲ ਰਹੀ ਦੋ ਰੋਜਾ ਵਰਕਸ਼ਾਪ ਵਿੱਚ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਵਿਸ਼ੇਸ਼ ਸੱਦੇ `ਤੇ ਅਧਿਕਾਰੀਆਂ ਨਾਲ ਰੂਬਰੂ ਕਰਾਉਣ ਦੇ ਮਕਸਦ ਨਾਲ ਬੁਲਾਇਆ।ਇਸ ਮੌਕੇ ਡਿਪਟੀ ਡਾਇਰੈਕਟਰ ਜਰਨੈਲ ਸਿੰਘ ਕਾਲਕੇ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਅਧਿਆਪਕ ਸੰਜੀਵ ਕੁਮਾਰ ਪੰਜਾਬ ਦੇ ਉਨਾਂ ਅਧਿਆਪਕਾਂ ਵਿੱਚੋਂ ਇੱਕ ਹਨ, ਜਿਨਾਂ ਨੇ ਪੰਜਾਬ ਪੱਧਰ `ਤੇ ਹੀ ਨਹੀਂ, ਸਗੋਂ ਵਿਸ਼ਵ ਪੱਧਰ ਤੱਕ ਆਪਣੇ ਸਕੂਲ ਦੀ ਵੱਖਰੀ ਪਹਿਚਾਣ ਦਿੱਤੀ ਹੈ।
ਇਸ ਸਮੇਂ ਸਕੂਲ ਦੀ ਲਗਭਗ 24 ਮਿੰਟ ਦੀ ਵੀਡੀਓ ਕਲਿੱਪ ਵੀ ਦਿਖਾਈ ਗਈ ਤਾਂ ਜੋ ਹੋਰ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਕਾਰੀ ਪ੍ਰੇਰਣਾ ਲੈ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਸਕਣ।ਸੰਜੀਵ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੰਜ਼ਿਲ ਕੋਈ ਵੀ ਕਠਿਨ ਨਹੀਂ ਹੁੰਦੀ, ਵਿਅਕਤੀ ਅੰਦਰ ਅੱਗੇ ਵਧਣ ਦਾ ਜੇਰਾ ਹੋਣਾ ਚਾਹੀਦਾ ਹੈ, ਕਾਫਲਾ ਆਪਣੇ ਆਪ ਬਣ ਜਾਂਦਾ ਹੈ।ਉਨਾਂ ਕਿਹਾ ਕਿ ਅਗਰ ਅੱਜ ਉਹ ਆਪਣੇ ਘੁਲਾਲ ਸਕੂਲ ਬਾਰੇ ਗੱਲ ਕਰਨ ਤਾਂ ਇਸ ਨੂੰ ਅੱਗੇ ਲਿਜਾਣ ਲਈ ਪਿੰਡ ਘੁਲਾਲ ਦੇ ਵਸਨੀਕਾਂ ਤੇ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਯੋਗਦਾਨ ਹੈ।ਘੁਲਾਲ ਸਕੂਲ ਦੇ ਵਿਦਿਆਰਥੀ ਜਿਥੇ ਪੰਜਾਬ ਪੱਧਰ ਤੱਕ ਪ੍ਰਾਪਤੀਆਂ ਕਰ ਰਹ ਹਨੇ, ਉਥੇ ਉਹ ਪੜਾਈ, ਸਭਿਆਚਾਰਕ ਗਤੀਵਿਧੀਆਂ ਵਿੱਚ ਰਾਜ ਪੱਧਰ ਤੱਕ ਮੱਲਾਂ ਮਾਰ ਚੁੱਕੇ ਹਨ।ਸੈਮੀਨਾਰ ਦੌਰਾਨ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵੀ ਸੰਜੀਵ ਕੁਮਾਰ ਦੁਆਰਾ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply